ਮੋਹਾਲੀ (ਐੱਮ ਕੇ ਸ਼ਾਇਨਾ)। ਵੱਖਵਾਦੀ ਨੇਤਾ ਅੰਮ੍ਰਿਤਪਾਲ ਸਿੰਘ ਹੁਣ ਪੁਲਿਸ ਹਿਰਾਸਤ ਵਿੱਚ ਹੈ। ਉਸ ਨੂੰ ਐਤਵਾਰ ਸਵੇਰੇ 6.45 ਵਜੇ ਗ੍ਰਿਫਤਾਰ ਕੀਤਾ ਗਿਆ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲੀਸ ਨੇ ਹਰ ਇਲਾਕੇ ਵਿੱਚ ਫਲੈਗ ਮਾਰਚ ਵੀ ਕੱਢਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ। ਜ਼ਿਲ੍ਹਾ ਮੋਹਾਲੀ ਪੁਲਿਸ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪੁਲਿਸ ਨੇ 15 ਗੱਡੀਆਂ ਵਿੱਚ ਇਹ ਮਾਰਚ ਕੱਢਿਆ। (Mohali Police)
ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਫਲੈਗ ਮਾਰਚ ਕੱਢਿਆ
ਡੀਐਸਪੀ ਸਿਟੀ-2 ਹਰਸਿਮਰਨ ਬੱਲ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਫਲੈਗ ਮਾਰਚ ਕੱਢਿਆ ਹੈ। ਉਨ੍ਹਾਂ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮਾਰਚ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਮਾਹੌਲ ਬਿਲਕੁਲ ਸ਼ਾਂਤ ਹੈ। ਕਾਨੂੰਨ ਵਿਵਸਥਾ ਬਰਕਰਾਰ ਹੈ। ਇਸੇ ਤਰ੍ਹਾਂ ਖਰੜ ਨਿਵਾਸੀਆਂ ਨੂੰ ਵੀ ਪੁਲੀਸ ਦੁਆਰਾ ਮਾਈਕ ਰਾਹੀ ਸੰਦੇਸ਼ ਦਿੱਤਾ ਗਿਆ ਕਿ ਪੁਲਿਸ ਸ਼ਹਿਰ ਨਿਵਾਸੀਆਂ ਦੇ ਸੁਰੱਖਿਆ ਲਈ ਹਾਜਿਰ ਹੈ। ਸਾਰੇ ਥਾਣਿਆਂ ਦੀ ਪੁਲਿਸ ਨੂੰ ਨਾਲ ਲੈ ਕੇ ਇਹ ਮਾਰਚ ਕੱਡਿਆ ਗਿਆ ਅਤੇ ਆਮ ਜਨਤਾ ਨੂੰ ਬੇਨਤੀ ਕੀਤੀ ਗਈ ਕਿ ਸਾਡਾ ਸਾਥ ਦਿਓ ਅਤੇ ਜੇਕਰ ਕੋਈ ਵੀ ਸੂਚਨਾ ਆਉਂਦੀ ਹੈ ਜਾਂ ਕਿਸੇ ਵੀ ਚੀਜ਼ ਜਾਂ ਕਿਸੇ ਵੀ ਸਾਧਨ ਤੇ ਸ਼ੱਕ ਹੋਵੇ ਤਾ ਸਾਨੂੰ ਜਾਣਕਾਰੀ ਜ਼ਰੂਰ ਦਿਓ।
ਯੂਥ ਲਈ ਅਪੀਲ (Mohali Police)
ਉਨ੍ਹਾਂ ਯੂਥ ਲਈ ਅਪੀਲ ਕੀਤੀ ਕਿ ਯੂਥ ਆਪਣੇ ਕਰਿਅਰ ਦਾ ਖ਼ਿਆਲ ਰੱਖਣ । ਕਈ ਵਾਰ ਕੋਈ ਨੌਜਵਾਨ ਬਿਨਾ ਸੋਚੇ ਸਮਝੇ ਕੋਈ ਗ਼ਲਤ ਕਦਮ ਚੁੱਕ ਲੈਂਦਾ ਹੈ ਅਤੇ ਜਿਸ ਕਰਕੇ ਓਨਾ ਦੀ ਪੀ ਸੀ ਸੀ ਬੰਦ ਹੋ ਸਕਦੀ ਹੈ ਅਤੇ ਪਾਸਪੋਰਟ ਬਣਾਉਣ ਵਿਚ ਵੀ ਬਹੁਤ ਦਿੱਕਤ ਆਉਂਦੀ ਹੈ। ਖਰੜ ਨਿਵਾਸੀਆਂ ਨੂੰ ਪੁਲਿਸ ਨੇ ਇਹ ਵੀ ਸੰਦੇਸ਼ ਦਿੱਤਾ ਕਿ ਪੁਲਿਸ ਤੁਹਾਡੇ ਨਾਲ ਹੈ ਅਤੇ ਸਾਡੇ ਨਾਲ ਤਾਲਮੇਲ ਰੱਖੋ ਅਤੇ ਜੇਕਰ ਤੁਹਾਡੇ ਕੋਲ ਕਿਸੇ ਵੀ ਤਰਾਂ ਦੀ ਕੋਈ ਜਾਣਕਾਰੀ ਆਉਂਦੀ ਹੈ ਤਾ ਉਹ ਵੀ ਸਾਡੇ ਕੋਲੋਂ ਪੁਸ਼ਟੀ ਕਰੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ