ਮੋਗਾ/ਬੁੱਟਰ ਬੱਧਨੀ (ਵਿੱਕੀ ਕੁਮਾਰ)। Moga News : ਬਲਾਕ ਮੋਗਾ ਤੇ ਬਲਾਕ ਬੁੱਟਰ ਬੱਧਨੀ ਦੀ ਸਾਧ-ਸੰਗਤ ਵਲੋਂ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿਚ ਸਮੇਂ-ਸਮੇਂ ’ਤੇ ਵੱਧ ਚੜ੍ਹ ਕੇ ਸਹਿਯੋਗ ਕੀਤਾ ਜਾ ਰਿਹਾ ਹੈ। ਮਾਨਵਤਾ ਭਲਾਈ ਕਾਰਜਾਂ ਦੀ ਲੜੀ ਨੂੰ ਜਾਰੀ ਰਖਦਿਆਂ ਬਲਾਕ ਮੋਗਾ ਤੇ ਬੁੱਟਰ ਬੱਧਨੀ ਦੀ ਸਾਧ-ਸੰਗਤ ਨੇ ਜਿੱਥੇ ਅੱਜ ਗੁਰੂ ਪੁੰਨਿਆ ਦੇ ਸ਼ੁੱਭ ਦਿਹਾੜੇ ਮੌਕੇ ਮੋਗਾ ਦੇ ਕੋਟਕਪੂਰਾ ਬਾਈ ਪਾਸ ਰੋਡ ਤੇ ਸਥਿੱਤ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਵਿਚ ਦੋ ਬਲਾਕਾਂ ਦੀ ਇਕੱਠੀ ਬਲਾਕ ਪੱਧਰੀ ਸਪੈਸ਼ਲ ਨਾਮ ਚਰਚਾ ਕਰਕੇ ਗੁਰੂ ਜਸ ਸਰਵਣ ਕੀਤਾ ਉੱਥੇ ਲੋੜਵੰਦ ਬੱਚਿਆਂ ਨੂੰ ਨਵੇਂ ਕੱਪੜੇ, ਸਟੇਸ਼ਨਰੀ ਵੀ ਵੰਡੀ ਗਈ ਅਤੇ ਸੇਵਾਦਾਰਾਂ ਨੇ ਠੰਢੇ ਮਿੱਠੇ ਸ਼ਰਬਤ ਦੀਆਂ ਛਬੀਲਾਂ ਲਗਾਈਆਂ।
ਜਾਣਕਾਰੀ ਦਿੰਦਿਆਂ ਗੁਲਸ਼ਨ ਕੁਮਾਰ ਇੰਸਾਂ, ਸ਼ਕਤੀ ਇੰਸਾਂ, ਰਣਜੀਤ ਸਿੰਘ ਇੰਸਾਂ, ਭੈਣ ਆਸ਼ਾ ਇੰਸਾਂ, ਭੈਣ ਕਵਿਤਾ ਇੰਸਾਂ, ਭੈਣ ਸੁਖਜਿੰਦਰ ਕੌਰ ਇੰਸਾਂ ਇਹ ਸਾਰੇ 85 ਮੈਂਬਰਾਂ ਨੇ ਦੱਸਿਆ ਕੇ ਅੱਜ ਗੁਰੂ ਪੂਰਨਿਮਾ ਦੇ ਸ਼ੁੱਭ ਦਿਹਾੜੇ ਮੌਕੇ ਜਿੱਥੇ ਸਾਧ-ਸੰਗਤ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਸ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ ਉੱਥੇ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਜਿਥੇ 12 ਲੋੜਵੰਦ ਬੱਚਿਆਂ ਨੂੰ ਨਵੇਂ ਕੱਪੜੇ ਵੰਡੇ ਗਏ ਉਥੇ 12 ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਜਿਸ ਵਿਚ 5 ਕਾਪੀਆਂ, ਪੈਨ, ਸ਼ਾਰਪਨਰ, ਪੈਨਸਲਾਂ ਵੰਡੀਆਂ ਅਤੇ ਸੇਵਾਦਾਰਾਂ ਨੇ ਠੰਢੇ ਮਿੱਠੇ ਸ਼ਰਬਤ ਦੀਆਂ ਛਬੀਲ ਲਗਾਈ ਹੋਈ ਸੀ। ਅੱਜ ਇਸ ਮੌਕੇ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ। (Moga News)
Read Also : Body Donation: ਕੁਸ਼ੱਲਿਆ ਦੇਵੀ ਇੰਸਾਂ ਜਾਂਦੇ-ਜਾਂਦੇ ਕਰ ਗਏ ਭਲਾਈ ਦਾ ਕਾਰਜ, ਇਲਾਕੇ ‘ਚ ਹੋਈ ਵਾਹ! ਵਾਹ!