ਮੋਦੀ ਨੇ ਜੈਪ੍ਰਕਾਸ਼ ਨਰਾਇਨ ਨੂੰ ਦਿੱਤੀ ਸ਼ਰਧਾਂਜਲੀ

Modi, Tribute, Jayaprakash Narayan

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਮਾਜਵਾਦੀ ਨੇਤਾ ਲੋਕਨਾਇਕ ਜੈਪ੍ਰਕਾਸ਼ ਨਾਰਾਇਨ ਦੀ 117ਵੀਂ ਜੈਅੰਤੀ ‘ਤੇ ਉਨ੍ਹਾਂ ਨੂੰ ਯਾਦ ਕਰਕੇ ਸ਼ਰਧਾਜਲੀ ਦਿੱਤੀ। ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ, ”ਮਾਂ ਭਾਰਤੀ ਦੇ ਸੱਚੇ ਸਪੂਤ ਲੋਕਨਾਇਕ ਜੈਪ੍ਰਕਾਸ਼ ਨਾਰਾਇਨ ਨੂੰ ਉਨ੍ਹਾਂ ਦੀ ਜੈਅੰਤੀ ‘ਤੇ ਸ਼ਰਧਾ ਪੂਰਵਕ ਸ਼ਰਧਾਂਜਲੀ। ਉਨ੍ਹਾਂ ਨੇ ਆਜ਼ਾਦੀ ਸੰਘਰਸ਼ ‘ਚ ਆਪਣਾ ਬਹੁਤ ਯੋਗਦਾਨ ਦਿੱਤਾ ਸੀ ਜਦੋਂਕਿ ਆਜ਼ਾਦੀ ਤੋਂ ਬਾਅਦ ਲੋਕਤੰਤਰ ਦੀ ਰੱਖਿਆ ‘ਚ ਵੀ ਉਨ੍ਹਾਂ ਨੇ ਅਹਿਮ ਭੂਮੀਕਾ ਨਿਭਾਈ। ਉਨ੍ਹਾਂ ਦਾ ਤਿਆਗ ਅਤੇ ਸਮਰਪਣ ਸਾਡੇ ਲਈ ਸਦਾ ਪ੍ਰੇਰਣਾਸਰੋਤ ਰਹੇਗਾ।” ਦੱਸਣਯੋਗ ਹੈ ਕਿ ਜੈਪ੍ਰਕਾਸ਼ ਨਾਰਾਇਨ ਨੇ ਐਂਮਰਜੰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖਿਲਾਫ਼ ਵੱਡਾ ਜਨ ਅੰਦੋਲਨ ਚਲਾਇਆ ਸੀ। ਉਨ੍ਹਾਂ ਦੇ ਅੰਦੋਲਨ ਦੇ ਚਲਦਿਆਂ ਕਾਂਗਰਸ ਸਰਕਾਰ ਨੂੰ ਬਾਅਦ ‘ਚ ਐਂਮਰਜੰਸੀ ਵਾਪਸ ਲੈਣੀ ਪਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here