ਮੋਦੀ ਅੱਜ ਗੋਰਖਪੁਰ ਨੂੰ ਸੋਪਣਗੇ ਏਮਜ਼ ਤੇ ਖਾਦ ਫੈਕਟਰੀ ਦਾ ਤੋਹਫਾ
ਗੋਰਖਪੁਰ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੋਰਖਪੁਰ ਵਿੱਚ ਹਿੰਦੁਸਤਾਨ ਫਰਟੀਲਾਈਜ਼ਰਜ਼ ਐਂਡ ਰਸਾਇਣ ਲਿਮਟਿਡ ਦੀ ਖਾਦ ਫੈਕਟਰੀ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਸਮੇਤ 9600 ਕਰੋੜ ਰੁਪਏ ਤੋਂ ਵੱਧ ਦੇ ਕੁਝ ਹੋਰ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮੌਜੂਦਗੀ ਵਿੱਚ ਉਹ ਖਾਦ ਫੈਕਟਰੀ ਅਤੇ ਏਮਜ਼ ਤੋਂ ਇਲਾਵਾ ਆਈਸੀਐਮਆਰ ਦੇ ਖੇਤਰੀ ਮੈਡੀਕਲ ਖੋਜ ਕੇਂਦਰ ਦਾ ਵੀ ਉਦਘਾਟਨ ਕਰਨਗੇ।
ਇਹ ਸਾਰੇ ਪ੍ਰੋਜੈਕਟ ਆਤਮ ਨਿਰਭਰ ਭਾਰਤ ਨੂੰ ਭੋਜਨ ਸੁਰੱਖਿਆ ਅਤੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਕਰੀਬ 598 ਏਕੜ ਵਿੱਚ ਸਥਾਪਤ ਕੀਤੀ ਖਾਦ ਫੈਕਟਰੀ ਦੀ ਲਾਗਤ 8,603 ਕਰੋੜ ਰੁਪਏ ਹੈ। ਇਸ ਪਲਾਂਟ ਦੀ ਸਮਰੱਥਾ ਪ੍ਰਤੀ ਦਿਨ 2,200 ਮੀਟਰਕ ਟਨ ਤਰਲ ਅਮੋਨੀਆ ਅਤੇ 3,850 ਮੀਟਰਕ ਟਨ ਨੀਮ ਕੋਟੇਡ ਯੂਰੀਆ ਪੈਦਾ ਕਰਨ ਦੀ ਹੈ। ਇਹ ਖਾਦ ਪਲਾਂਟ ਸਾਲਾਨਾ 12.7 ਲੱਖ ਮੀਟ੍ਰਿਕ ਟਨ ਨਿੰਮ ਕੋਟੇਡ ਯੂਰੀਆ ਦਾ ਉਤਪਾਦਨ ਕਰੇਗਾ।
It makes me very happy that the Gorakhpur Fertiliser Plant will be revived after remaining shut for over 30 years. This plant is important in order to become Aatmanirbhar in urea production. Will also dedicate to the nation the AIIMS Gorakhpur, which will strengthen health infra.
— Narendra Modi (@narendramodi) December 6, 2021
ਮੋਦੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ 30 ਸਾਲਾਂ ਤੋਂ ਬੰਦ ਪਈ ਗੋਰਖਪੁਰ ਖਾਦ ਫੈਕਟਰੀ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ। ਇਸ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਲਾਂਟ ਦੇ ਚਾਲੂ ਹੋਣ ਨਾਲ ਦੇਸ਼ ਨੂੰ ਖਾਦ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਮਦਦ ਮਿਲੇਗੀ। ਬੁਲਾਰੇ ਨੇ ਦੱਸਿਆ ਕਿ ਨਵੇਂ ਬਣੇ ਏਮਜ਼ ਦੀ ਪ੍ਰਵਾਨਿਤ ਲਾਗਤ 1,011 ਕਰੋੜ ਰੁਪਏ ਹੈ। ਇਹ 112 ਏਕੜ ਰਕਬੇ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ।
ਇਸ ਉੱਚ ਵਿਸ਼ੇਸ਼ ਮੈਡੀਕਲ ਸੰਸਥਾ ਰਾਹੀਂ ਮਰੀਜ਼ਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਵਿੱਚ, ਗੋਰਖਪੁਰ ਏਮਜ਼ 14 ਅਤਿ ਆਧੁਨਿਕ ਮਾਡਿਊਲਰ ਅਪਰੇਸ਼ਨ ਥੀਏਟਰਾਂ, ਅਤਿੑਆਧੁਨਿਕ ਸੀਟੀ, ਐਮਆਰਆਈ, ਡਾਇਲਸਿਸ ਮਸ਼ੀਨ, ਸੀ ਆਰਮ ਮਸ਼ੀਨ ਬਹੁਤ ਸਾਰੇ ਮੈਡੀਕਲ ਉਪਕਰਨਾਂ ਅਤੇ ਸਹੂਲਤਾਂ ਨਾਲ ਲੈਸ ਹੈ। ਇਸ ਤੋਂ ਇਲਾਵਾ, ਗੋਰਖਪੁਰ ਵਿੱਚ ਸਥਾਪਿਤ ਕੀਤਾ ਜਾ ਰਿਹਾ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦਾ ਖੇਤਰੀ ਮੈਡੀਕਲ ਖੋਜ ਕੇਂਦਰ ਕੋਵਿਡ ਸਮੇਤ ਇਨਸੇਫਲਾਈਟਿਸ, ਡੇਂਗੂ, ਚਿਕਨਗੁਨੀਆ, ਕਾਲਾ ਆਜ਼ਾਰ ਵਰਗੇ ਵਾਇਰਸਾਂ ਦੀ ਪਛਾਣ ਅਤੇ ਇਲਾਜ ਲਈ ਖੋਜ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ