ਸੰਘਰਸ਼ ਸਮਾਪਤੀ ਦਾ ਇੱਕਮਾਤਰ ਰਸਤਾ ਗੱਲਬਾਤ: ਮੋਦੀ

Conversation, Solution, Yangon, Environment, Narendra Modi, PM

ਮੋਦੀ ਨੇ  ਵੀਡੀਓ ਸੰਦੇਸ਼ ‘ਚ ਕਹੀ ਇਹ ਗੱਲ

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਸ਼ਵ ਭਰ ‘ਚ ਭਾਈਚਾਰਿਆਂ ਨੂੰ ਵੰਡਣ ਅਤੇ ਦੇਸ਼ਾਂ ਅਤੇ ਅਤੇ ਸਮਾਜਾਂ ਦਰਮਿਆਨ ਸੰਘਰਸ਼ ਦਾ ਬੀਜ ਬੀਜਣ ਵਾਲੀ ਧਾਰਮਿਕ ਰੂੜੀਵਾਦੀ ਅਤੇ ਪੂਰਬ ਅਨੁਮਾਨ ਨੂੰ ਸਿਰਫ ਗੱਲਬਾਤ ਰਾਹੀਂ ਹੀ ਸਮਾਪਤ ਕੀਤਾ ਜਾ ਸਕਦਾ ਹੈ

ਮੋਦੀ ਨੇ ਕਿਹਾ, ਜਦੋਂ ਆਪਸ ‘ਚ ਜੁੜਿਆ ਅਤੇ ਇੱਕ ਦੂਜੇ ‘ਤੇ ਨਿਰਭਰ 21ਵੀਂ ਦਹਾਕੇ ਦਾ ਵਿਸ਼ਵ ਅੱਤਵਾਦ ਨੂੰ ਲੈ ਕੇ ਜਲਵਾਯੂ ਤਬਦੀਲੀ ਜਿਹੀ ਕੌਮਾਂਤਰੀ ਚੁਣੌਤੀਆਂ ਨਾਲ ਲੜ ਰਿਹਾ ਹੈ, ਮੈਨੂੰ ਭਰੋਸਾ ਹੈ ਕਿ ਇਨ੍ਹਾਂ ਦਾ ਹੱਲ ਗੱਲਬਾਤ ਅਤੇ ਚਰਚਾ ਦੀ ਏਸ਼ੀਆ ਦੀ ਸਭ ਤੋਂ ਪੁਰਾਣੀ ਪਰੰਪਰਾ ਰਾਹੀਂ ਹੀ ਨਿਕਲੇਗਾ

ਪ੍ਰਧਾਨ ਮੰਤਰੀ ਨੇ ਯਾਂਗੂਨ ‘ਚ ਹੋ ਰਹੇ ਸੰਵਾਦ-ਗਲੋਬਲ ਇਨੀਸਿਏਟਿਵ ਆਨ ਕਾਨਫਿਟਕ ਅਵਾਇਡੈਂਸ ਐਂਡ ਇਨਵਾਇਰਮੈਂਟ ਕਾਨਸੀਅਨੇਸ ਦੇ ਦੂਜੇ ਸੈਸ਼ਨ ਲਈ ਵੀਡੀਓ ਸੰਦੇਸ਼ ‘ਚ ਇਹ ਗੱਲ ਕਹੀ ਮੋਦੀ ਨੇ ਕਿਹਾ ਕਿ ਪ੍ਰਾਚੀਨ ਭਾਰਤ ਦਾ ‘ਤਰਕਸ਼ਾਸਤਰ’ (ਵਾਦ-ਵਿਵਾਦ) ਦਾ ਸਿਧਾਂਤ ਗੱਲਬਾਤ ਅਤੇ ਵਾਦ-ਵਿਵਾਦ ‘ਤੇ ਅਧਾਰਿਤ ਹੈ ਜੋ ਕਿ ਸੰਘਰਸ਼ ਤੋਂ ਬਚਣ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਦਾ ਮਾਡਲ ਹੈ

ਉਨ੍ਹਾਂ ਨੇ ਭਗਵਾਨ ਰਾਮ, ਸ੍ਰੀ ਕ੍ਰਿਸ਼ਨ, ਬੁੱਧ ਅਤੇ ਪ੍ਰਲਾਦ ਭਗਤ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹਰੇਕ ਕਰਮ ਦਾ ਉਦੇਸ਼ ‘ਧਰਮ’ ਨੂੰ ਬਣਾਈ ਰੱਖਣਾ ਅਤੇ ਇਸੇ ਨੇ ਭਾਰਤੀਆਂ ਨੂੰ ਪ੍ਰਾਚੀਨ ਤੋਂ ਆਧੁਨਿਕ ਸਮੇਂ ਤੱਕ ਬਣਾਈ ਰੱਖਿਆ ਹੈ ਉਨ੍ਹਾਂ ਨੇ ਵਾਤਾਵਰਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਨੁੱਖ ਨੂੰ ਕੁਦਰਤ ਨੂੰ ਦੋਹਨ ਕਰਨ ਵਾਲਾ ਵਸੀਲਾ ਭਰ ਨਹੀਂ ਸਮਝਣਾ ਚਾਹੀਦਾ ਸਗੋਂ ਉਸ ਨਾਲ ਜੁੜਨਾ ਅਤੇ ਉਸ ਨੂੰ ਸਨਮਾਨ ਦੇਣਾ ਚਾਹੀਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।