ਸਾਡੇ ਨਾਲ ਸ਼ਾਮਲ

Follow us

11.2 C
Chandigarh
Monday, February 9, 2026
More
    Home ਦੇਸ਼ ਮੋਦੀ ਨੇ ਖੇਡਿਆ...

    ਮੋਦੀ ਨੇ ਖੇਡਿਆ ਧਰਮ ਤੇ ਫੌਜ ਦਾ ਪੱਤਾ

    Modi, Role, Religion, Army

    ਅੱਧੇ ਘੰਟੇ ਦੇ ਭਾਸ਼ਣ ‘ਚ ਸਿਰਫ ਕਾਂਗਰਸ ਨੂੰ ਹੀ ਕੋਸਿਆ

    ਫਤਿਆਬਾਦ (ਅਨਿਲ ਕੱਕੜ )4 ਭਾਰਤੀ ਜਨਤਾ ਪਾਰਟੀ ਨੂੰ ਸਰਸਾ ਅਤੇ ਹਿਸਾਰ ਸੀਟ ‘ਤੇ ਮਿਲ ਰਹੀ ਸਖ਼ਤ ਚੁਣੌਤੀ ਦੇ ਮੱਦੇਨਜ਼ਰ ਫਤਿਆਬਾਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰਵਾਈ ਗਈ ਵਿਜੈ ਸੰਕਲਪ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਆਪਣੇ 35 ਮਿੰਟ ਦੇ ਭਾਸ਼ਣ ‘ਚ ਲਗਭਗ 30 ਮਿੰਟ ਤੱਕ ਕਾਂਗਰਸ ਨੂੰ ਹੀ ਜੰਮ ਕੇ ਕੋਸਿਆ ਫਤਿਆਬਾਦ ਦੇ ਸੈਕਟਰ 10 ਦੇ ਗਰਾਊਂਡ ‘ਚ ਹੋਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਫਿਰ ਤੋਂ ਕੌਮੀ ਸੁਰੱਖਿਆ ਦਾ ਮੁੱਦਾ ਚੁੱਕਿਆ ਅਤੇ ਇਸ ਵਾਰ ਕਾਂਗਰਸ ਨੂੰ ਇਸ ਮੁੱਦੇ ਨੂੰ ਨਾ ਚੁੱਕਣ ਲਈ ਲਲਕਾਰਿਆ ਮੋਦੀ ਨੇ ਕਿਹਾ ਕਾਂਗਰਸ ਕੌਮੀ ਸੁਰੱਖਿਆ ਨੂੰ ਮੁੱਦਾ ਨਹੀਂ ਮੰਨਦੀ, ਜਿਸ ਤੋਂ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ ਉੱਥੇ ਮੋਦੀ ਨੇ 1984 ਦੇ ਸਿੱਖ ਦੰਗਿਆਂ ਦਾ ਵੀ ਦੋਸ਼ ਕਾਂਗਰਸ ‘ਤੇ ਮੜਿਆ ਅਤੇ ਦੰਗੇ ਦੇ ਦੋਸ਼ੀ ਸੱਜਣ ਕੁਮਾਰ ਨੂੰ ਹੋਈ ਜੇਲ੍ਹ ਦਾ ਕ੍ਰੇਡਿਟ ਵੀ ਖੁਦ ਨੂੰ ਦਿੱਤਾ ਮੋਦੀ ਨੇ ਆਪਣੇ ਭਾਸ਼ਣ ‘ਚ ਕਾਂਗਰਸੀ ਆਗੂਆਂ ਦਾ ਨਾਂਅ ਲਏ ਬਿਨਾ ਉਨ੍ਹਾਂ ਨੂੰ ਸ਼ਹਿਜਾਦਾ, ਨਾਮਦਾਰ ਆਦਿ ਕਿਹਾ ਅਤੇ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਮੋਦੀ ਨੇ ਕਿਹ ਕਿ ਇਨ੍ਹਾਂ ਪੰਜ ਸਾਲਾਂ ‘ਚ ਉਹ ਕਾਂਗਰਸ ਦੇ ਵੱਡੇ ਆਗੂ, ਜੋ ਕਿ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਸਨ, ਨੂੰ ਕੋਰਟ ਤੱਕ ਲੈ ਆਏ ਹਾਂ ਅਤੇ ਜੇਕਰ ਜਨਤਾ ਉਨ੍ਹਾਂ ਨੂੰ ਅਗਲੇ ਪੰਜ ਸਾਲ ਤੱਕ ਦਾ ਕਾਰਜਕਾਲ ਹੋਰ ਦਿੰਦੀ ਹੈ ਤਾਂ ਉਹ ਉਨ੍ਹਾਂ ਨੂੰ ਜੇਲ੍ਹ ਤੱਕ ਲੈ ਜਾਣਗੇ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here