ਚੱਕੀ ਦੇ ਪੁੜਾਂ ਵਿਚਾਲੇ ਪਿਸਦੀ ਕਿਸਾਨੀ ਲਈ ਰਾਹਤ ਨਾ ਬਣੇ ਮੋਦੀ

Modi, Relieved, Paddy, Cultivation, Among, Millstones

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਨਰਿੰਦਰ ਮੋਦੀ ਦੀ ਫੇਰੀ ਸਰਹੱਦੀ ਕਿਸਾਨਾਂ ਦੇ ਦੁੱਖਾਂ ਦੀ ਦਾਰੂ ਨਾ ਬਣ ਸਕੀ ਪੰਜਾਬ ਦੀ ਕਿਸਾਨੀ ਤਾਂ ਵਿਸ਼ੇਸ਼ ਪੈਕੇਜ ਦੀ ਆਸ ਵਿੱਚ ਸੀ ਸਰਹੱਦੀ ਕਿਸਾਨ ਮੋਦੀ ਦੀ ਫੇਰੀ ਤੋਂ ਆਪਣੀ ਜ਼ਿੰਦਗੀ ਸੰਵਰਨ ਦੀ ਉਮੀਦ ਲਾਈ ਬੈਠੇ ਸਨ ਪਰ ਪ੍ਰਧਾਨ ਮੰਤਰੀ ਨੇ ਧਰਵਾਸ ਤੇ ਭਰੋਸਾ ਹੀ ਦਿੱਤਾ ਹੈ ਮੋਦੀ ਨੇ ਅੱਜ ਦੀ ਰੈਲੀ ‘ਚ ਕਿਸਾਨਾਂ  ਨੂੰ ਅੰਨਦਾਤਾ ਕਹਿਕੇ ਵਡਿਆਈ ਕੀਤੀ ਪ੍ਰਧਾਨ ਮੰਤਰੀ ਤਾਂ ਅੱਜ ਤਾਜ਼ਾ-ਤਾਜ਼ਾ ਸਿੱਖੀ ਪੰਜਾਬੀ ‘ਚ ਇੱਥੋਂ ਤੱਕ ਆਖ ਗਏ ਕਿ ‘ਨਰਮਾ ਹੁਣ ਨਰਮ ਨਹੀਂ ਰਹੂਗਾ, ਨਰਮੇ ਦਾ ਮੁੱਲ 1100 ਵਧਾ ਦਿੱਤਾ ਹੈ ਰੈਲੀ ‘ਚ ਸ਼ਾਮਲ ਕੁਝ ਕਿਸਾਨਾਂ ਨੇ ਦੱਸਿਆ ਕਿ ਵੱਖ-ਵੱਖ ਕਿਸਾਨ ਧਿਰਾਂ ਨੇ ਕਿਸਾਨਾਂ ਦੇ ਮਸਲੇ ਮੋਦੀ ਕੋਲ ਰੱਖੇ ਸਨ ਪਰ ਅੱਜ ਕੋਈ ਠੋਸ ਜਵਾਬ ਨਾ ਮਿਲਿਆ ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਜ਼ੀਰੋ ਲਾਈਨ ਕੋਲ ਖੇਤੀ ਕਰਨ ਵਾਲੇ ਕਿਸਾਨਾਂ ਦੇ ਹੱਥ ਸਿਰਫ ਨਿਰਾਸ਼ਾ ਲੱਗੀ ਹੈ। (Narinder Modi)

ਇਹ ਵੀ ਪੜ੍ਹੋ : ਮਨੀਪੁਰ ਘਟਨਾ ’ਤੇ ਪੀਐਮ ਮੋਦੀ ਦਾ ਵੱਡਾ ਬਿਆਨ

ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਤਾਂ ਆਪਣੀ ਪੈਲੀ ਖਾਤਰ ਨਿੱਤ ਜੰਗ ਲੜਨੀ ਪੈਂਦੀ ਹੈ ਫਾਜ਼ਿਲਕਾ ਦਾ ਪਿੰਡ ਤੇਜਾ ਰੁਹੇਲਾ ਇੱਕ ਟਾਪੂ ਵਰਗਾ ਹੈ ਤਿੰਨ ਪਾਸੇ ਕੰਡਿਆਲੀ ਤਾਰ ਤੇ ਚੌਥੇ ਪਾਸੇ ਸਤਲੁਜ ਦਰਿਆ ਹੈ ਪਿੰਡ ਵਾਸੀਆਂ ਦੀ ਜ਼ਿੰਦਗੀ ਚਾਰ ਪੁੜਾਂ ਵਿਚਾਲੇ ਪਿਸ ਰਹੀ ਹੈ ਪਿੰਡ ਦਾ ਕਰੀਬ 700 ਏਕੜ ਰਕਬਾ ਭਾਰਤ ਪਾਕਿ ਸੀਮਾ ਤੇ ਕੰਡਿਆਲੀ ਤਾਰ ਅਤੇ ਜ਼ੀਰੋ ਲਾਈਨ ਵਿਚਕਾਰ ਹੈ ਪਿੰਡ ਦੇ ਅੱਧੀ ਦਰਜਨ ਕਿਸਾਨਾਂ ਨੇ ਦੱਸਿਆ ਕਿ ਕਸੂਰ (ਪਾਕਿ) ਦੀਆਂ  ਸਨਅਤਾਂ  ਦਾ ਗੰਧਲਾ ਪਾਣੀ ਉਨ੍ਹਾਂ  ਦੀ ਸਿਹਤ ਨੂੰ ਖਾ ਰਿਹਾ ਹੈ ਅਤੇ ਪਾਕਿਸਤਾਨ ਦੇ ਜੰਗਲੀ ਸੂਰ ਉਨ੍ਹਾਂ  ਦੀਆਂ  ਫਸਲਾਂ  ਨੂੰ ਹਜ਼ਮ ਕਰ ਰਹੇ ਹਨ।

ਉਨ੍ਹਾਂ ਆਖਿਆ ਕਿ ਇਸ ਖਿੱਤੇ ਦੇ ਲੋਕ ਅਕਾਲੀ-ਭਾਜਪਾ ਸਰਕਾਰ ਕੋਲ ਆਪਣਾ ਦੁੱਖ ਦਸਦੇ ਰਹੇ ਪਰ ਕੋਈ ਪੱਕਾ ਹੱਲ ਨਹੀਂ ਕੱਢਿਆ ਗਿਆ ਹੈ ਉਨ੍ਹਾਂ ਆਖਿਆ ਕਿ ਨਰਿੰਦਰ ਮੋਦੀ ਦੀ ਫੇਰੀ ਤੋਂ ਬਹੁਤ ਆਸਾਂ  ਸਨ ਪਰ ਮੋਦੀ ਨੇ ਕਿਸਾਨਾਂ ਦੀ ਮਿਹਨਤ ਦੀ ਕਦਰ ਨਹੀਂ ਪਾਈ ਵੇਰਵਿਆਂ ਅਨੁਸਾਰ ਭਾਰਤ ਪਾਕਿ ਸੀਮਾ ਤੇ ਕੰਡਿਆਲੀ ਤਾਰ ਤੋਂ ਪਾਰ ਪੰਜਾਬ ਦੀ ਕਰੀਬ ਸਾਢੇ ਛੇ ਹਜ਼ਾਰ ਏਕੜ ਤੋਂ ਵੀ ਵੱਧ ਵਾਹੀਯੋਗ ਜ਼ਮੀਨ ਹੈ, ਜਿਸ ਵਿੱਚ ਪੰਚਾਇਤੀ ਵੀ ਸ਼ਾਮਲ ਹੈ ਪਿੰਡ ਪੱਕਾ ਚਿਸ਼ਤੀ ਵੀ ਸਰਹੱਦ ‘ਤੇ ਹੈ ਅਤੇ ਜਦੋਂ ਸੀਮਾ ‘ਤੇ ਅਲਰਟ ਹੁੰਦਾ ਹੈ ਤਾਂ  ਉਨ੍ਹਾਂ ਨੂੰ ਖੇਤੀ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਹੜ੍ਹਾਂ ਸਬੰਧੀ ਮੁੱਖ ਮੰਤਰੀ ਦਾ ਆਇਆ ਵੱਡਾ ਬਿਆਨ

ਕੰਡਿਆਲੀ ਤਾਰ ਤੋਂ ਪਾਰ ਜਮੀਨ ‘ਤੇ ਖੇਤੀ ਕਰਨ ਵਾਸਤੇ ਸਰਹੱਦੀ ਫੋਰਸ ਦੇ ਨਿਯਮਾਂ  ਦੇ ਜਾਲ ਵਿਚੋਂ ਲੰਘਣਾ ਪੈਂਦਾ ਹੈ ਇਸ ਪਿੰਡ ਦੇ ਕਿਸਾਨ ਜਗਸੀਰ ਸਿੰਘ ਨੇ ਆਖਿਆ ਕਿ ਉਮੀਦ ਸੀ ਕਿ ਮੋਦੀ ਕਿਸਾਨਾਂ  ਵਾਸਤੇ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨਗੇ ਪਰ ਉਹ ਖਾਲੀ ਹੱਥ ਹੀ ਰਹੇ ਹਨ ਦੱਸਣਯੋਗ ਹੈ ਕਿ ਬੀ.ਐਸ.ਐਫ ਵੱਲੋਂ ਇਨ੍ਹਾਂ  ਕਿਸਾਨਾਂ  ਅਤੇ ਮਜ਼ਦੂਰਾਂ  ਦੇ ਬਕਾਇਦਾ ਸ਼ਨਾਖਤੀ ਕਾਰਡ ਬਣਾਏ ਹੋਏ ਹਨ ਅਤੇ ਦਿਨ ਵਕਤ ਤਲਾਸ਼ੀ ਲੈਣ ਮਗਰੋਂ ਇਨ੍ਹਾਂ  ਕਿਸਾਨਾਂ ਨੂੰ ਖੇਤੀ ਕਰਨ ਦੀ ਇਜਾਜ਼ਤ ਹੁੰਦੀ ਹੈ।

ਕਿਸਾਨਾਂ ਨੂੰ ਭਾਸ਼ਣਾਂ ਦੀ ਨਹੀਂ ਠੋਸ ਹੱਲ ਦੀ ਜ਼ਰੂਰਤ : ਆਗੂ | Narinder Modi

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਕਿਸਾਨਾਂ  ਨੂੰ ਭਾਸ਼ਨ ਨਹੀਂ, ਠੋਸ ਹੱਲ ਚਾਹੀਦਾ ਹੈ, ਜੋ ਉਨ੍ਹਾਂ  ਦੇ ਦੁੱਖਾਂ  ਨੂੰ  ਧੋ ਸਕੇ ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਦੀ ਗੱਲ ਕਹਿ ਰਹੇ ਹਨ, ਉਹ ਸ਼ਬਦਾਂ ਦੀ ਬਾਜ਼ੀਗਰੀ ਹੈ, ਅਮਲੀ ਰੂਪ ‘ਚ ਕੁਝ ਵੀ ਨਹੀਂ ਹੋਇਆ ਹੈ।