ਮੋਦੀ, ਰਾਜਨਾਥ, ਸ਼ਾਹ ਤੇ ਸਮ੍ਰਿਤੀ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ

Lok Sabha, Adjourned

ਮੋਦੀ, ਰਾਜਨਾਥ, ਸ਼ਾਹ ਤੇ ਸਮ੍ਰਿਤੀ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ

ਨਵੀਂ ਦਿੱਲੀ, ਏਜੰਸੀ। 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਮੰਤਰੀਮੰਡਲ ਦੇ ਸਾਰੇ ਮੈਂਬਰਾਂ ਅਤੇ ਵਿਰੋਧੀ ਧਿਰ ਦੇ ਮੁੱਖ ਨੇਤਾਵਾਂ ਨੇ ਸੋਮਵਾਰ ਨੂੰ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੁੰਦੇ ਹੀ ਅਸਥਾਈ ਪ੍ਰਧਾਨ ਡਾ. ਵੀਰੇਂਦਰ ਕੁਮਾਰ ਨੇ ਰਾਸ਼ਟਰਗਾਨ ਤੋਂ ਬਾਅਦ ਆਪਣੇ ਸੰਬੋਧਨ ‘ਚ 17ਵੀਂ ਲੋਕ ਸਭਾ ‘ਚ ਨਵੇਂ ਚੁਣੇ ਮੈਂਬਰਾਂ ਦਾ ਸਦਨ ‘ਚ ਸਵਾਗਤ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਪਰੰਪਰਾ ਦੇ ਅਨੁਸਾਰ ਸਦਨ ਦੀ ਕਾਰਵਾਈ ਦੇ ਸੁਚਾਰੂ ਸੰਚਾਲਨ ‘ਚ ਸਪੀਕਰ ਬੈਂਚ ਦੀ ਸਹਾਇਤਾ ਕਰਨਗੇ।

ਇਸ ਤੋਂ ਬਾਅਦ ਜਨਰਲ ਸਕੱਤਰ ਡਾ. ਸਨੇਹਲਤਾ ਸ੍ਰੀਵਾਸਤਵ ਨੇ ਚੋਣ ਕਮਿਸ਼ਨ ਤੋਂ ਪ੍ਰਾਪਤ ਨਵੇਂ ਚੁਣੇ ਮੈਂਬਰਾਂ ਦੀ ਸੂਚੀ ਸਦਨ ਦੇ ਪਟਲ ‘ਤੇ ਰੱਖੀ। ਇਸ ਤੋਂ ਬਾਅਦ ਡਾ. ਵੀਰੇਂਦਰ ਕੁਮਾਰ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਲਈ ਸਦਨ ਦੇ ਨੇਤਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਨਾਂਅ ਲਿਆ। ਪ੍ਰਧਾਨ ਮੰਤਰੀ ਦੇ ਖੜ੍ਹੇ ਹੁੰਦੇ ਹੀ ਸਾਂਸਦਾਂ ਨੇ ਮੇਜ ਥਪਥਪਾਕੇ ਸਵਾਗਤ ਕੀਤਾ। ਸ੍ਰੀ ਮੋਦੀ ਨੇ ਹਿੰਦੀ ‘ਚ ਸਹੁੰ ਚੁੱਕੀ ਅਤੇ ਮੈਂਬਰਸ਼ਿਪ ਰਜਿਸਟਰ ‘ਤੇ ਦਸਤਖ਼ਤ ਕਰਨ ਤੋਂ ਬਾਅਦ ਸਪੀਕਰ ਦੇ ਆਸਨ ‘ਤੇ ਜਾ ਕੇ ਉਹਨਾਂ ਨਾਲ ਭੇਂਟ ਕੀਤੀ ਅਤੇ ਆਸਨ ਦੀ ਪਰਿਕ੍ਰਮਾ ਕਰਕੇ ਅਗਲੀ ਲਾਇਨ ‘ਚ ਬੈਠੇ ਨੇਤਾਵਾਂ ਦਾ ਸਵਾਗਤ ਕਬੂਬਲਦਿਆਂ ਆਪਣੇ ਸਥਾਨ ‘ਤੇ ਬੈਠ ਗਏ। ਪ੍ਰਧਾਨ ਮੰਤਰੀ ਤੋਂ ਬਾਅਦ ਕਾਂਗਰਸ ਦੇ ਕੋਡੀਕੁਨਿਲ ਸੁਰੇਸ਼ ਨੇ ਹਿੰਦੀ ‘ਚ ਸਹੁੰ ਚੁੱਕੀ। ਇਸ ਤੋਂ ਬਾਅਦ ਬੀਜੂ ਜਨਤਾ ਦਲ ਦੇ ਭਰਤੁਹਰੀ ਮੇਹਤਾਬ ਨੇ ਉਡੀਸ਼ਾ ‘ਚ ਸਹੁੰ ਚੁੱਕੀ। ਸ੍ਰੀ ਮੇਹਤਾਬ ਤੋਂ ਬਾਅਦ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਸਹੁੰ ਚੁੱਕੀ।

ਸਮ੍ਰਿਤੀ ਦਾ ਨਾਂਅ ਲਏ ਜਾਣ ‘ਤੇ ਸਾਰੇ ਮੈਂਬਰਾਂ ਨੇ ਮੇਜ ਥਪਥਪਾਏ

ਇਹ ਸਾਰੇ ਸਦਨ ਦੇ ਪੀਠਾਸੀਨ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਇਹਨਾਂ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਡੀਵੀ ਸਦਾਨੰਦ ਗੌੜਾ, ਨਰਿੰਦਰ ਸਿੰਘ ਤੋਮਰ, ਰਵੀਸ਼ੰਕਰ ਪ੍ਰਸਾਦ, ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸ੍ਰੀ ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਸ੍ਰੀ ਅਰਜੁਨ ਮੁੰਡਾ ਨੇ ਸਹੁੰ ਚੁੱਕੀ। ਸ੍ਰੀਮਤੀ ਸਮ੍ਰਿਤੀ ਇਰਾਨੀ ਦਾ ਨਾਂਅ ਲਏ ਜਾਣ ‘ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ, ਸ੍ਰੀ ਸ਼ਾਹ ਸਮੇਤ ਸਾਰੇ ਮੈਂਬਰਾਂ ਨੇ ਜੋਰ-ਜ਼ੋਰ ਨਾਲ ਮੇਜ ਥਪਥਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਡਾ. ਹਰਸ਼ਵਰਧਨ ਨੇ ਸੰਸਕ੍ਰਿਤ ‘ਚ ਸਹੁੰ ਚੁੱਕੀ। ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ, ਡਾ. ਮਹਿੰਦਰ ਨਾਥ ਪਾਂਡੇ, ਅਰਵਿੰਦ ਗਣਪਤ ਸਾਵੰਤ, ਗਿਰੀਰਾਜ ਸਿੰਘ, ਗਜਿੰਦਰ ਸਿੰਘ ਸ਼ੇਖਾਵਤ ਅਤੇ ਸੰਤੋਸ਼ ਗੰਗਵਾਰ ਨੇ ਸਹੁੰ ਚੁੱਕੀ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਦਨ ‘ਚ ਸਰਕਾਰ ਦੇ ਮੰਤਰੀ ਅਤੇ ਨਵੇਂ ਬਣੇ ਮੈਂਬਰ ਆ ਗਏ ਸਨ। ਜੋ ਪਹਿਲਾਂ ਵੀ ਮੈਂਬਰ ਰਹਿ ਚੁੱਕੇ ਹਨ, ਉਹ ਇੱਕ ਦੂਜੇ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦੇ ਰਹੇ ਸਨ। ਵਿਦੇਸ਼ ਮੰਤਰੀ ਜੈ ਸ਼ੰਕਰ ਵੀ ਸਦਨ ‘ਚ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।