PM Kisan: ਕੇਂਦਰ ਸਰਕਾਰ ਛੋਟੇ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਦੇਣ ਜਾ ਰਹੀ ਹੈ। 2024 ਦੀਆਂ ਚੋਣਾਂ ਦੇ ਮੱਦੇਨਜਰ ਪੀਐਮ ਮੋਦੀ ਪੀਐਮ ਕਿਸਾਨ ਦੀ ਰਾਸ਼ੀ 6 ਹਜਾਰ ਰੁਪਏ ਤੋਂ ਵਧਾ ਕੇ 8 ਹਜ਼ਾਰ ਰੁਪਏ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਛੋਟੇ ਕਿਸਾਨਾਂ ਨੂੰ ਸਾਲ ਵਿੱਚ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਣ ਵਾਲੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ 6,000 ਰੁਪਏ ਤੋਂ ਵਧਾ ਕੇ 8,000 ਰੁਪਏ ਕਰਨ ਦੇ ਬਦਲਾਂ ’ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ ; 450 ਰੁਪਏ ’ਚ ਮਿਲ ਰਿਹੈ ਗੈਸ ਸਿਲੰਡਰ, ਤਿਉਹਾਰੀ ਸੀਜ਼ਨ ’ਚ ਵੱਡੀ ਖੁਸ਼ਖਬਰੀ
ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਵਿਚਾਰ ਅਧੀਨ ਹੈ। ਜੇਕਰ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕੇਂਦਰ ਸਰਕਾਰ ਨੂੰ ਇਸ ਯੋਜਨਾ ’ਤੇ 20 ਹਜ਼ਾਰ ਕਰੋੜ ਰੁਪਏ ਦੀ ਵਾਧੂ ਰਾਸੀ ਖਰਚ ਕਰਨੀ ਪਵੇਗੀ। ਇਹ ਮਾਰਚ 2024 ਤੱਕ ਚਾਲੂ ਵਿੱਤੀ ਸਾਲ ਵਿੱਚ ਪ੍ਰੋਗਰਾਮ ਲਈ ਰੱਖੇ ਗਏ 60 ਹਜ਼ਾਰ ਕਰੋੜ ਰੁਪਏ ਦੇ ਬਜਟ ਤੋਂ ਇਲਾਵਾ ਹੋਵੇਗਾ। ਦੂਜੇ ਪਾਸੇ ਵਿੱਤ ਮੰਤਰਾਲੇ ਦੇ ਬੁਲਾਰੇ ਨਾਨੂ ਭਸੀਨ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। (PM Kisan)
ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਕਰੋ ਇਹ ਕੰਮ | PM Kisan Yojana
ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਅਨੁਸਾਰ 15ਵੀਂ ਕਿਸ਼ਤ ਦੀ ਰਕਮ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ 5 ਚੀਜਾਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਸਕੀਮ ਦੀ ਕਿਸ਼ਤ ਪ੍ਰਾਪਤ ਕਰ ਸਕੋ।
- ਨਿੱਜੀ ਜਾਣਕਾਰੀ ਸਹੀ ਹੋਣੀ ਚਾਹੀਦੀ ਹੈ।
- ਬੈਂਕ ਖਾਤਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ।
- ਆਪਣੇ ਆਧਾਰ ਨਾਲ ਲਿੰਕ ਕੀਤੇ ਬੈਂਕ ਖਾਤੇ ਵਿੱਚ ਆਪਣਾ ਵਿਕਲਪ ਚਾਲੂ ਰੱਖੋ।
- ਆਪਣੀ ਕੇਵਾਈਸੀ (KYC) ਨੂੰ ਪੂਰਾ ਕਰੋ।
- ਬੈਂਕ ਖਾਤੇ ਦੀ ਸਥਿਤੀ ਦੇ ਨਾਲ ਆਪਣੀ ਆਧਾਰ ਸੀਡਿੰਗ ਦੀ ਜਾਂਚ ਕਰੋ।