PM Kisan FPO Yojana : ਦੀਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਮੋਦੀ ਸਰਕਾਰ ਦੇ ਰਹੀ ਐ 15 ਲੱਖ ਰੁਪਏ, ਕਰਨਾ ਹੋਵੇਗਾ ਇਹ ਕੰਮ

PM Kisan FPO Yojana

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੱਜ ਅਸੀਂ ਤੁਹਾਨੂੰ ਕੇਂਦਰ ਸਰਕਾਰ ਦੀ ਇੱਕ ਅਜਿਹੀ ਯੋਜਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਅਸਲ ਵਿੱਚ ਮੋਦੀ ਸਰਕਾਰ ਨੇ ਐੱਫ਼ਪੀਓ ਸਕੀਮ ਸ਼ੁਰੂ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਐੱਫ਼ਪੀਓ ਭਾਵ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨਾਲ ਸਬੰਧਤ ਬਿਜ਼ਨਸ ਸ਼ੁਰੂ ਕਰਨ ਲਈ 15 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। (PM Kisan FPO Yojana)

ਕਿਸਾਨਾਂ ਨੂੰ ਕਿਵੇਂ ਮਿਲੇਗਾ ਲਾਭ? | PM Kisan FPO Yojana

ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਇੱਕ ਸੰਗਠਨ ਜਾਂ ਕੰਪਨੀ ਬਣਾਉਣੀ ਹੁੰਦੀ ਹੈ ਜਿਸ ’ਚ ਕੰਮ ਘੱਟ ਤੋਂ ਘੱਟ ਗਿਆਰਾਂ ਕਿਸਾਨ ਹੋਣੇ ਜ਼ਰੂਰੀ ਹਨ। ਇਸ ਸਕੀਮ ਦਾ ਕਿਸਾਨ ਲਾਭ ਲੈ ਸਕਦੇ ਹਨ। ਇਸ ਸਕੀਮ ਨਾਲ ਕਿਸਾਨਾਂ ਨੂੰ ਖੇਤੀ ਨਾਲ ਜੁੜੇ ਸੰਦਾਂ, ਦਵਾਈਆਂ, ਬੀਜ਼ ਤੇ ਹੋਰਨਾਂ ਚੀਜ਼ਾਂ ਖਰੀਦਣ ਦਾ ਮੌਕਾ ਮਿਲੇਗਾ। ਤੁਸੀਂ ਇਸ ਸਕੀਮ ਦਾ ਫਾਇਦਾ ਲੈਣ ਲਈ ਰਾਸ਼ਟਰੀ ਖੇਤੀਬਾੜੀ ਬਜ਼ਾਰ ਦੀ ਅਧਿਕਾਰਿਕ ਵੈੱਬਸਾਈਟ https://www.enam.gov.in ’ਤੇ ਅਪਲਾਈ ਕਰ ਸਕਦੇ ਹੋ।

ਹਰਿਆਣਾ ਸਰਕਾਰ ਦੇ ਰਹੀ ਐ 7 ਹਜ਼ਾਰ ਰੁਪਏ

ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਦੇ ਤਹਿਤ ਹਰਿਆਣਾ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਜਗ੍ਹਾ ਦੂਜੀਆਂ ਫਸਲਾਂ ਬੀਜ਼ਣ ਲਈ ਪ੍ਰਤੀ ਹੈਕਟੇਅਰ 7 ਹਜ਼ਾਰ ਰੁਪਏ ਦਿੰਦੀ ਹੈ।

ਕੀ ਹੈ ਯੋਜਨਾ | PM Kisan FPO Yojana

ਤੁਹਾਨੂੰ ਦੱਸ ਦਈਏ ਕਿ ਇਹ ਯੋਜਨਾ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਹੈ ਜਿਸ ਦੇ ਤਹਿਤ ਕਿਸਾਨਾਂ ਨੂੰ 7 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਹਰਿਆਣਾ ਸਰਕਾਰ ਦੇ ਰਹੀ ਹੈ। ਬੱਸ ਸ਼ਰਤ ਇਹ ਹੈ ਕਿ ਕਿਸਾਨ ਨੂੰ ਝੋਨੇ ਦੀ ਜਗ੍ਹਾ ਮੱਕੀ, ਕਪਾਹ, ਤਿਲ, ਫਲੀਆਂ, ਚਿਨਾਰ, ਸਬਜ਼ੀਆਂ ਬਾਗਵਾਨੀ ਤੇ ਸਫ਼ੀਦਾ ਫਸਲ ਬੀਜਣੀ ਹੋਵੇਗੀ ਤੇ ਕਿਸਾਨ 7 ਹਜ਼ਾਰ ਰੁਪਏ ਪ੍ਰਤੀ ਏਕੜ ਲੈ ਸਕਦਾ ਹੈ। ਜੇਕਰ ਤੁਸੀਂ ਹਰਿਆਣਾ ਦੇ ਵਸਨੀਕ ਕਿਸਾਨ ਹੋ ਤਾਂ ਤੁਸੀਂ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਕਲਿਆਣ ਵਿਭਾਗ ਦੀ ਅਧਿਕਾਰਿਕ ਵੈੱਬਸਾਈਟ ’ਤੇ ਆਨਲਾਈਨ ਬਿਨੈ ਕਰ ਸਕਦੇ ਹੋ।

ਨਸ਼ਾ, ਚੜ੍ਹਦੀ ਜਵਾਨੀ ਅਤੇ ਨੌਜਵਾਨਾਂ ਦਾ ਭਵਿੱਖ