ਮੋਦੀ ਨੇ ਯੂਏਈ ਦੇ ਕ੍ਰਾਉਨ ਪ੍ਰਿੰਸ ਨਾਹਯਾਨ ਨਾਲ ਕੀਤੀ ਅੱਤਵਾਦ ਬਾਰੇ ਚਰਚਾ

ਮੋਦੀ ਨੇ ਯੂਏਈ ਦੇ ਕ੍ਰਾਉਨ ਪ੍ਰਿੰਸ ਨਾਹਯਾਨ ਨਾਲ ਕੀਤੀ ਅੱਤਵਾਦ ਬਾਰੇ ਚਰਚਾ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਕ੍ਰਾਉਨ ਪ੍ਰਿੰਸ ਸ਼ੇਖ ਮੁਹੰਮਦ ਬਿਲ ਜ਼ਾਇਦ ਅਲ ਨਾਹਯਾਨ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਦੋਵੇਂ ਸਹਿਮਤ ਹੋਏ ਕਿ ਦੁਨੀਆ ਵਿੱਚ ਅੱਤਵਾਦ ਅਤੇ ਕੱਟੜਵਾਦ ਲਈ ਕੋਈ ਥਾਂ ਨਹੀਂ ਹੈ। ਮੋਦੀ ਅਤੇ ਨਾਹਯਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਦੀ ਅਜਿਹੀ ਤਾਕਤਾਂ ਦੇ ਵਿWੱਧ ਇਕੱਠੇ ਖੜ੍ਹੇ ਹੋਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।

ਦੋਵਾਂ ਨੇਤਾਵਾਂ ਨੇ ਭਾਰਤ ਯੂਏਈ ਵਿਆਪਕ ਰਣਨੀਤਕ ਭਾਈਵਾਲੀ ਦੇ ਅਧੀਨ ਵੱਖ ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿੱਚ ਨਿਰੰਤਰ ਪ੍ਰਗਤੀ ਦਾ ਸਕਾਰਾਤਮਕ ਮੁਲਾਂਕਣ ਕੀਤਾ। ਮੋਦੀ ਨੇ ਕੋਵਿਡ 19 ਮਹਾਂਮਾਰੀ ਦੌਰਾਨ ਭਾਰਤੀ ਭਾਈਚਾਰੇ ਲਈ ਯੂਏਈ ਦੇ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ 1 ਅਕਤੂਬਰ ਤੋਂ ਦੁਬਈ ਵਿੱਚ ਹੋਣ ਵਾਲੇ ਆਗਾਮੀ ਐਕਸਪੋ 2020 ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ