ਮੋਦੀ ਪਹੁੰਚੇ ਆਪਦੇ ਸੰਸਦੀ ਖੇਤਰ ‘ਚ, ਦੇਣਗੇ ਵੱਡੀ ‘ਸੌਗਾਤ’

Modi, Constituency, 'Saugat'

ਵਾਰਾਣਸੀ। ਪ੍ਰਧਾਨਮੰਤਰੀ ਨਰੇਂਦਰ ਮੋਦੀ ਮੰਗਲਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚ ਗਏ ਹਨ। ਜਾਣਕਾਰੀ ਅਨੁਸਾਰ ਸ੍ਰੀ ਮੋਦੀ ਸਮੇਂ ਅਨੁਸਾਰ ਲਾਲ ਬਹਾਦਰ ਸ਼ਾਸਤਰੀ ਅੰਤਰਰਾਸਟਰੀ ਹਵਾਈ ਅੱਡੇ ਤੇ ਪਹੁੰਚੇ, ਇਕੇ ਰਾਜਪਾਲ ਰਾਮ ਨਾਈਕ ਅਤੇ ਮੁੱਖਮੰਤਰੀ ਯੋਗੀ ਆਦਿੱਤਆ ਨਾਥ ਇਲਾਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੋਰ ਨੇਤਾਵਾਂ ਨੇ ਫੁੱਲ ਭੇਂਟ ਕਰ ਸਵਾਗਤ ਕੀਤਾ। ਆਪਦੇ ਇਕ ਦਿਨ ਦੇ ਦੌਰੇ ਦੌਰਾਨ ਸ੍ਰੀ ਮੋਦੀ ਸਿਹਤ,ਰੇਲ, ਸੜਕ, ਸਵੱਛਤਾ, ਡੇਅਰੀ, ਆਦਿ ਹੋਰ 3382 ਕਰੋੜ ਰੁਪਏ ਤੋਂ ਜਿਆਦਾ ਦੀ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਧਾਟਨ ਕਰਨਗੇ। ਪ੍ਰਧਾਨਮੰਤਰੀ ਆਪਣੀ ਯਾਤਰਾ ਦੀ ਸ਼ੁਰੂਆਤ ਡੀਜਲ ਇੰਜਨ ਰੇਲ ਕਾਰਖਾਨਾਂ ਤੋਂ ਕਰਨਗੇ। ਜਿੱਥੇ ਉਹ ਡੀਜਲ ਤੋਂ ਬਿਜਲੀ ‘ਚ ਬਦਲੇ ਪਹਿਲੇ ਰੇਲ ਇੰਜਨ ਨੂੰ ਹਰੀ ਝੰਡੀ ਵਿਖਾਕੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇੰਜਨ ਨੂੰ ਦੋ ਪੁਰਾਨੇ ਡੀਜਲ ਰੇਲ ਇੰਜਨਾਂ ਦੇ ਪੁਰਜਿਆਂ ਨਾਲ ਤਿਆਰ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here