ਲਤਾ ਦੀਦੀ ਸਾਨੂੰ ਛੱਡ ਕੇ ਚਲੀ ਗਈ, PM ਮੁੰਬਈ ਜਾਣਗੇ, ਲਤਾ ਜੀ ਦੇ ਅੰਤਿਮ ਦਰਸ਼ਨ ਕਰਨਗੇ (lata Mangeshkar)
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਤਾ ਮੰਗੇਸ਼ਕਰ (lata Mangeshkar) ਨੂੰ ਲਤਾ ਦੀਦੀ ਕਹਿੰਦਿਆਂ ਉਨਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ ਤੇ ਕਿਹਾ ਕਿ ਲਤਾ ਦੇ ਦੇਹਾਂਤ ਨਾਲ ਦੇਸ਼ ‘ਚ ਜੋ ਘਾਟਾ ਪੈਦਾ ਹੋਇਆ ਉਹ ਨਾ ਪੂਰਨਯੋਗ ਹੈ। ਟਵਿੱਟਰ ‘ਤੇ ਆਪਣੇ ਸ਼ੋਕ ਸੰਦੇਸ਼ ‘ਚ ਮੋਦੀ ਨੇ ਕਿਹਾ, ”ਮੈਂ ਸ਼ਬਦਾਂ ਨਾਲ ਆਪਣਾ ਦੁੱਖ ਬਿਆਨ ਨਹੀਂ ਕਰ ਸਕਦਾ। ਦਇਆ ਅਤੇ ਮਮਤਾਮਈ ਲਤਾ ਦੀਦੀ ਸਾਨੂੰ ਛੱਡ ਕੇ ਚਲੀ ਗਈ ਹੈ। ਸਾਡੇ ਦੇਸ਼ ਵਿੱਚ ਉਨ੍ਹਾਂ ਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ। ਉਹ ਭਰੀ ਨਹੀਂ ਜਾ ਸਕਦੀ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਦੀ ਮਹਾਨ ਹਸਤੀ ਵਜੋਂ ਯਾਦ ਰੱਖਣਗੀਆਂ।
ਉਨ੍ਹਾਂ ਦੀ ਆਵਾਜ਼ ਦਾ ਲੋਕਾਂ ‘ਤੇ ਜੋ ਪ੍ਰਭਾਵ ਪਿਆ ਉਹ ਬੇਮਿਸਾਲ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ‘ਤੇ ਲਤਾ ਮੰਗੇਸ਼ਕਰ ਨੂੰ ਫੁੱਲਾਂ ਦਾ ਗੁੱਛਾ ਭੇਂਟ ਕਰਦੇ ਹੋਏ ਸ਼ੁਭਕਾਮਨਾਵਾਂ ਦੇ ਇਸ਼ਾਰੇ ਵਿਚ ਆਪਣੀ ਇਕ ਫੋਟੋ ਵੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਤਾ ਦੀਦੀ ਵੱਲੋਂ ਹਮੇਸ਼ਾ ਹੀ ਬਹੁਤ ਪਿਆਰ ਮਿਲਿਆ ਹੈ, ਜੋ ਮੇਰੇ ਲਈ ਮਾਣ ਵਾਲੀ ਗੱਲ ਹੈ।
ਮੈਂ ਉਸ ਨਾਲ ਹੋਈਆਂ ਗੱਲਾਂ ਨੂੰ ਕਦੇ ਨਹੀਂ ਭੁੱਲਾਂਗਾ। ਮੈਂ ਉਨ੍ਹਾਂ ਦੇ ਦੇਹਾਂਤ ‘ਤੇ ਭਾਰਤ ਦੇ ਲੋਕਾਂ ਦੇ ਦੁੱਖ ਦੇ ਨਾਲ ਮੈਂ ਵੀ ਦੁਖੀ ਹਾਂ।ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ! ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੁੰਬਈ ਜਾ ਕੇ ਲਤਾ ਜੀ ਦੇ ਅੰਤਿਮ ਦਰਸ਼ਨ ਕਰਨਗੇ।
ਰਾਹੁਲ-ਪ੍ਰਿਅੰਕਾ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ
ਆਵਾਜ਼ ਦੀ ਰਾਣੀ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਨ੍ਹਾਂ ਦੀ ਮੌਤ ਨੂੰ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਗਾਂਧੀ ਨੇ ਟਵੀਟ ਕਰਕੇ ਕਿਹਾ, ‘ਲਤਾ ਮੰਗੇਸ਼ਕਰ ਜੀ ਦੇ ਦੇਹਾਂਤ ਦੀ ਦੁਖਦ ਖ਼ਬਰ ਮਿਲੀ। ਉਨ੍ਹਾਂ ਦੀ ਆਵਾਜ਼ ਦਹਾਕਿਆਂ ਤੋਂ ਭਾਰਤ ਦੀ ਪਿਆਰੀ ਆਵਾਜ਼ ਰਹੀ ਹੈ। ਉਸਦੀ ਸੁਰੀਲੀ ਆਵਾਜ਼ ਅਮਰ ਹੈ ਅਤੇ ਉਸਦੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਬਣੀ ਰਹੇਗੀ ਅਤੇ ਦਹਾਕਿਆਂ ਤੱਕ ਉਨਾਂ ਨੂੰ ਮੋਹਿਤ ਕਰਦੀ ਰਹੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ