ਜਿਨਪਿੰਗ ਨਾਲ ਬੈਠਕ ਲਈ ਚੇਨੱਈ ਪਹੁੰਚੇ ਮੋਦੀ

Modi, Came, Chennai, Meeting, Jinping

ਜਿਨਪਿੰਗ ਨਾਲ ਬੈਠਕ ਲਈ ਚੇਨੱਈ ਪਹੁੰਚੇ ਮੋਦੀ

ਚੇਨੱਈ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਰਾਸ਼ਟਰਪਤੀ ਸ੍ਰੀ ਜਿਨਪਿੰਗ ਨਾਲ ਤਾਮਿਲਨਾਡੂ ਦੇ ਮਹਾਬਲਿਪੁਰਮ ‘ਚ ਹੋਣ ਵਾਲੀ ਦੂਜੀ ਗੈਰ-ਅਧਿਕਾਰਿਕ ਬੈਠਕ ਲਈ ਚੇਨੱਈ ਪਹੁੰਚ ਗਏ। ਸ੍ਰੀ ਮੋਦੀ ਚੀਨੀ ਰਾਸ਼ਟਰਪਤੀ ਨਾਲ ਮਹਾਬਲੀਪੁਰਮ ‘ਚ ਗੈਰ-ਅਧਿਕਾਰਿਕ ਬੈਠਕ ਕਰਨ। ਮਹਾਬਲੀਪੁਰਮ ਚੇਨੱਈ ਤੋਂ 55 ਕਿਲੋਮੀਟਰ ਦੀ ਦੂਰੀ ‘ਤੇ ਹੈ।

ਸ੍ਰੀ ਮੋਦੀ ਦੇ ਚੇਨੱਈ ਆਗਮਨ ‘ਤੇ ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੋਰਹਿਤ, ਮੁੱਖ ਮੰਤਰੀ ਏਡਾਪਡੀ ਕੇ ਪਲਾਨੀਸਮਾਵੀ, ਉੱਪ ਮੁੱਖ ਮੰਤਰੀ ਓ ਪੰਨੀਰਸੇਲਵਮ ਤੇ ਹੋਰ ਪਤਵੰਤ ਲੋਕਾਂ ਨੇ ਚੇਨੱਈ ਦੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ।

ਚੇਨੱਈ ‘ਚ ਕੁਝ ਦੇਰ ਰੁਕਣ ਤੋਂ ਬਾਅਦ ਸ੍ਰੀ ਮੋਦੀ ਹੈਲੀਕਾਪਟਰ ਜ਼ਰੀਏ ਤਿਰੁਵਿਦਾਂਤਾਈ ਜਾਣਗੇ ਅਤੇ ਉੱਥੋਂ ਉਹ ਸੜਕ ਰਸਤੇ 20 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਮਹਾਬਲੀਪੁਰਮ ਪਹੁੰਚਣਗੇ। ਤਿਰੁਵਿਦਾਂਤਾਈ ਪਹੁੰਚਣ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਮੰਤਰੀ ਉਨ੍ਹਾਂ ਦਾ ਸਵਾਗਤ ਕਰਨਗੇ।

ਚੇਨੱਈ ਪਹੁੰਚਣ ‘ਤੇ ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਚੇਨੱਈ ਪਹੁੰਚ ਚੁੱਕਿਆ ਹਾਂ। ਮੈਂ ਤਾਮਿਲਨਾਡੂ ਆ ਕੇ ਬਹੁਤ ਖੁਸ਼ ਹਾਂ। ਇਹ ਰਾਜ ਅਦਭੁਤ ਸੰਸਕ੍ਰਿਤੀ ਅਤੇ ਆਓਭਗਤ ਲਈ ਜਾਣਿਆ ਜਾਂਦਾ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਤਾਮਿਲਨਾਡੂ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਆਗਵਾਨੀ ਕਰ ਰਿਹਾ ਹੈ। ਇਹ ਬੈਠਕ ਭਾਰਤ-ਚੀਨ ਦੇ ਰਿਸ਼ਤੇ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here