ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਦੇਸ਼ ਦੇ 112 ਅਭਿਲਾਸ਼ੀ ਜ਼ਿਲ੍ਹਿਆਂ ਦੇ ਵਿਕਾਸ ਅਤੇ 25 ਕਰੋੜ ਲੋਕਾਂ ਦੇ ਜੀਵਨ ’ਚ ਬਦਲਾਅ ਲਈ ਪ੍ਰੋਗਰਾਮ ਦੀ ਅਭਿਲਾਸ਼ੀ ਸਫਲਤਾ ਦੀ ਸ਼ਲਾਘਾ ਕਰਦੇ ਹੋਏ ਨੌਕਰਸ਼ਾਹੀ ਨੂੰ ਸਲਾਹ ਦਿੱਤੀ ਕਿ ਉਹ ਹੁਣ ਦੇਸ਼ ਦੇ 100 ਬਲਾਕਾਂ ਅਤੇ 100 ਪੱਛੜੇ ਪਿੰਡਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਵਿਕਾਸ ਦਾ ਮਾਡਲ ਤਿਆਰ ਕਰਨ। (Modi)
ਮੋਦੀ (Modi) ਨੇ ਇੱਥੇ ਭਾਰਤ ਮੰਡਪਮ ’ਚ ਦੇਸ਼ ਦੇ ਅਭਿਲਾਸ਼ੀ ਬਲਾਕਾਂ ਲਈ ‘ਸੰਕਲਪ ਹਫ਼ਤਾ’ ਨਾਂਅ ਦਾ ਇੱਕ ਹਫ਼ਤੇ ਭਰ ਦਾ ਪ੍ਰੋਗਰਾਮ ਸ਼ੁਰੂ ਕੀਤਾ। ਇਸ ਮੌਕੇ ਉਨ੍ਹਾਂ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਪੋਰਟਲ ਦੀ ਸ਼ੁਰੂਆਤ ਕੀਤੀ ਅਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਬਲਾਕ ਪੱਧਰ ਦੇ ਤਿੰਨ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਬਹੇਰੀ ਦੀ ਸਕੂਲ ਅਧਿਆਪਕ ਸ਼੍ਰੀਮਤੀ ਰੰਜਨਾ ਅਗਰਵਾਲ, ਮਨਕੋਟ, ਪੁੰਛ, ਜੰਮੂ ਅਤੇ ਕਸ਼ਮੀਰ ਤੋਂ ਆੲੈ ਸਹਾਇਕ ਸਰਜਨ ਵੈਟਨਰੀ ਡਾ. ਸਜੀਦ ਅਹਿਮਦ ਅਤੇ ਮੇਘਾਲਿਆ ਦੇ ਰੇਸੁਬੇਲਪਾਰਾ, ਐੱਨਜੀਐੱਚ (ਗਾਰੋ ਖੇਤਰ) ਦੇ ਜੂਨੀਅਰ ਪੇਂਡੂ ਵਿਕਾਸ ਅਧਿਕਾਰੀ ਮਿਕੇਨਚਰਡ ਚ. ਮੋਮਿਨ ਨਾਲ ਉਨ੍ਹਾਂ ਦੇ ਖੇਤਰ ’ਚ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਪਹਿਲਾਂ ਬਾਰੇ ਜਾਣਕਾਰੀ ਲਈ ਅਤੇ ਅਭਿਲਾਸ਼ੀ ਬਲਾਕ ਅਤੇ ਜ਼ਿਲ੍ਹਾ ਪ੍ਰੋਗਰਾਮ ’ਚ ਗ੍ਰਾਮ ਪੰਚਾਇਤ ਦੀ ਭੂਮਿਕਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ
ਪ੍ਰਧਾਨ ਮੰਤਰੀ ਨੇ ਕਿਹਾ, ‘ਆਜ਼ਾਦ ਭਾਰਤ ਦੇ ਸਿਖਰਲੇ 10 ਪ੍ਰੋਗਰਾਮਾਂ ਦੀ ਕਿਸੇ ਵੀ ਸੂਚੀ ਵਿੱਚ, ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।’ ਉਨ੍ਹਾਂ ਕਿਹਾ ਕਿ ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਨੇ 112 ਜ਼ਿਲ੍ਹਿਆਂ ਵਿੱਚ ਲਗਭਗ 25 ਕਰੋੜ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਪ੍ਰੋਗਰਾਮ ਲਈ ਵਿਸ਼ਵਵਿਆਪੀ ਪ੍ਰਸ਼ੰਸਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰੋਗਰਾਮ ਦੀ ਸਫਲਤਾ ਅਭਿਲਾਸ਼ੀ ਬਲਾਕ ਪ੍ਰੋਗਰਾਮ ਦਾ ਆਧਾਰ ਬਣ ਗਈ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਅਭਿਲਾਸ਼ੀ ਬਲਾਕ ਪ੍ਰੋਗਰਾਮ ਨਾ ਸਿਰਫ ਇਸ ਲਈ ਇੱਕ ਵੱਡੀ ਸਫਲਤਾ ਹੋਵੇਗਾ ਕਿਉਂਕਿ ਇਹ ਯੋਜਨਾ ਬੇਮਿਸਾਲ ਹੈ, ਸਗੋਂ ਇਸ ਲਈ ਵੀ ਕੰਮ ਕਰ ਰਹੇ ਲੋਕ ਅਸਾਧਾਰਨ ਹਨ।