Ferozepur jail ‘ਚੋਂ 4 ਮੋਬਾਇਲ ਫੋਨ ਬਰਾਮਦ

ferozpur jail

Ferozepur jail | 1 ਕੈਦੀ ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ। ਫਿਰੋਜ਼ਪੁਰ ਦੀ ਕੇਂਦਰੀ ਜੇਲ (Ferozepur jail) ‘ਚੋਂ ਤਲਾਸ਼ੀ ਦੌਰਾਨ ਕਰਮਚਾਰੀਆਂ ਨੂੰ 4 ਮੋਬਾਇਲ ਫੋਨ ਬਰਾਮਦ ਹੋਏ ਹਨ। ਥਾਣਾ ਸਿਟੀ ਫਿਰੋਜ਼ਪੁਰ ਨੇ ਜੇਲ ਅਧਿਕਾਰੀਆਂ ਵੱਲੋਂ ਮਿਲੀਆਂ ਵੱਖ-ਵੱਖ ਸ਼ਿਕਾਇਤਾਂ ਦੇ ਅਧਾਰ ‘ਤੇ 1 ਕੈਦੀ ਅਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲੇ ਦਰਜ ਕਰ ਦਿੱਤੇ। ਜਾਣਕਾਰੀ ਅਨੁਸਾਰ ਜੇਲ ਅਧਿਕਾਰੀਆਂ ਨੇ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਤਲਾਸ਼ੀ ਦੌਰਾਨ ਕੈਦੀ ਜਗਪ੍ਰੀਤ ਸਿੰਘ ਕੋਲੋ 1 ਮੋਬਾਇਲ ਫੋਨ ਮਾਰਕਾ ਸੈਮਸੰਗ ਸਮੇਤ ਬੈਟਰੀ ਤੇ ਸਿਮ ਕਾਰਡ ਬਰਾਮਦ ਹੋਇਆ ਹੈ, ਜਦਕਿ ਪੁਰਾਣੀ ਬੈਰਕ ਨੰ: 3 ਦੀ ਤਲਾਸ਼ੀ ਦੌਰਾਨ 1 ਸੈਮਸੰਗ ਦਾ ਮੋਬਾਇਲ, ਬੈਰਕ ਨੰਬਰ-6 ਦੀ ਕੰਧ ਦੀ ਦਰਾੜ ਤੇ ਲਵਾਰਿਸ ਬੈਗ ‘ਚੋਂ 1-1 ਮੋਬਾਇਲ ਫੋਨ ਬਰਾਮਦ ਹੋਇਆ ਹੈ। ਪੁਲਿਸ ਮੁਲਾਜ਼ਮਾਂ ਨੇ ਮੋਬਾਇਲਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Ferozepur jail

LEAVE A REPLY

Please enter your comment!
Please enter your name here