Mobile Phone: ਅੱਜ ਦੇ ਸਮੇਂ ਵਿੱਚ ਮੋਬਾਇਲ ਫੋਨ ਜੀਵਨ ਦਾ ਅਟੁੱਟ ਹਿੱਸਾ ਬਣ ਗਿਆ ਹੈ। ਮੋਬਾਇਲ ਤੋਂ ਬਿਨਾਂ ਰਹਿਣਾ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਹਰ ਕੰਮ ਆਨਲਾਈਨ ਹੋਣ ਕਾਰਨ ਇਸ ਦੀ ਵਰਤੋਂ ਬੇਹੱਦ ਵਧ ਗਈ ਹੈ। ਅੱਜ ਘਰ ਦੇ ਚਾਰ ਮੈਂਬਰਾਂ ਵਿਚੋਂ ਹਰ ਇੱਕ ਕੋਲ ਆਪਣਾ ਮੋਬਾਇਲ ਹੈ। ਛੋਟੇ ਬੱਚੇ ਵੀ ਗੇਮਾਂ ਖੇਡਣ, ਕਾਰਟੂਨ ਦੇਖਣ ਅਤੇ ਵੀਡੀਓਜ਼ ਦੇ ਸ਼ੌਕੀਨ ਹੋ ਗਏ ਹਨ। ਉਹ ਖਾਣਾ ਖਾਣਾ ਭੁੱਲ ਜਾਂਦੇ ਹਨ ਪਰ ਮੋਬਾਇਲ ਛੱਡਣਾ ਨਹੀਂ ਚਾਹੁੰਦੇ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮੋਬਾਇਲ ਤੋਂ ਦੂਰ ਰੱਖਣਾ ਚਾਹੀਦਾ ਹੈ। ਜੇ ਦੇਣਾ ਵੀ ਪਏ, ਤਾਂ ਸੀਮਿਤ ਸਮੇਂ ਲਈ ਹੀ ਦਿਓ। ਮਾਤਾ-ਪਿਤਾ ਦੀ ਸਭ ਤੋਂ ਵੱਡੀ ਗ਼ਲਤੀ ਇਹ ਹੈ।
ਇਹ ਖਬਰ ਵੀ ਪੜ੍ਹੋ : Change Through Children: ਇੱਕ ਨਵੇਂ ਦ੍ਰਿਸ਼ਟੀਕੋਣ ਦਾ ਸਮਾਂ: ਸਾਡੇ ਬੱਚਿਆਂ ਰਾਹੀਂ ਤਬਦੀਲੀ ਦਾ ਰਸਤਾ
ਕਿ ਉਹ ਬੱਚਿਆਂ ਨਾਲ ਗੱਲ ਕਰਨ ਲਈ ਸਮਾਂ ਨਹੀਂ ਕੱਢਦੇ। ਬੱਚਿਆਂ ਨਾਲ ਗੱਲਬਾਤ ਕਰਨੀ, ਉਨ੍ਹਾਂ ਦੀਆਂ ਗੱਲਾਂ ਸੁਣਨੀਆਂ ਅਤੇ ਉਹਨਾਂ ਨਾਲ ਖੇਡਣਾ- ਇਹੀ ਅਸਲੀ ਸਿੱਖਿਆ ਹੈ। ਅੱਜ ਦੀ ਨੌਜਵਾਨ ਪੀੜ੍ਹੀ ਮੋਬਾਇਲ ਦਾ ਹੱਦੋਂ ਵੱਧ ਇਸਤੇਮਾਲ ਕਰ ਰਹੀ ਹੈ। ਉਹ ਮੋਬਾਇਲ ਤੋਂ ਇਲਾਵਾ ਹੋਰ ਕੁਝ ਪਸੰਦ ਨਹੀਂ ਕਰਦੇ। ਬਜ਼ੁਰਗ ਪੀੜ੍ਹੀ ਹੀ ਹੈ ਜੋ ਮੋਬਾਇਲ ਨੂੰ ਸਿਰਫ ਸੰਪਰਕ ਲਈ ਵਰਤਦੀ ਹੈ, ਨਾ ਕਿ ਮਨੋਰੰਜਨ ਲਈ। ਮੋਬਾਇਲ ਕਾਰਨ ਅਗਵਾ, ਚੋਰੀ, ਠੱਗੀ ਜਿਹੇ ਅਪਰਾਧਾਂ ਵਿੱਚ ਵਾਧਾ ਹੋਇਆ ਹੈ ਪਰ ਇਹ ਵੀ ਸੱਚ ਹੈ ਕਿ ਪੁਲਿਸ ਨੇ ਕਈ ਅਪਰਾਧੀ ਮੋਬਾਇਲ ਟ੍ਰੈਕਿੰਗ ਨਾਲ ਹੀ ਫੜੇ ਹਨ। Mobile Phone
ਇਸ ਲਈ ਕਹਿ ਸਕਦੇ ਹਾਂ ਕਿ ਮੋਬਾਇਲ ਆਪਣੇ ਅੰਦਰ ਚੰਗਿਆਈ ਅਤੇ ਬੁਰਾਈ ਦੋਵੇਂ ਰੱਖਦਾ ਹੈ- ਇਸ ਦਾ ਨਤੀਜਾ ਇਸ ਦੀ ਵਰਤੋਂ ’ਤੇ ਨਿਰਭਰ ਕਰਦਾ ਹੈ। ਕੋਰੋਨਾ ਕਾਲ ਵਿੱਚ ਆਨਲਾਈਨ ਕਲਾਸਾਂ ਨੇ ਬੱਚਿਆਂ ਨੂੰ ਮੋਬਾਇਲ ਨਾਲ ਹੋਰ ਜ਼ਿਆਦਾ ਜੋੜ ਦਿੱਤਾ। ਕਈ ਮੱਧਵਰਗੀ ਪਰਿਵਾਰਾਂ ਲਈ ਮਹਿੰਗੇ ਮੋਬਾਇਲ ਖਰੀਦਣਾ ਮੁਸ਼ਕਿਲ ਸੀ, ਪਰ ਬੱਚਿਆਂ ਨੇ ਰੀਸ ਕਰਕੇ ਮਾਂ-ਬਾਪ ’ਤੇ ਦਬਾਅ ਪਾਇਆ। ਇਸਦੇ ਉਲਟ ਕਈ ਬੱਚੇ ਅਜਿਹੇ ਵੀ ਹਨ ਜੋ ਮਾਂ-ਬਾਪ ਦੀ ਹਾਲਤ ਸਮਝਦੇ ਹਨ ਅਤੇ ਜਿੰਨਾ ਕੋਲ ਹੈ, ਉਸੇ ਨਾਲ ਪੜ੍ਹਾਈ ਵਿੱਚ ਮਿਹਨਤ ਕਰਦੇ ਹਨ ਅਤੇ ਆਪਣੀ ਮੰਜ਼ਿਲ ਪ੍ਰਾਪਤ ਕਰਦੇ ਹਨ। ਬੱਚੇ ਨੂੰ ਮੋਬਾਇਲ ਦਿਓ ਪਰ ਨਿਗਰਾਨੀ ਨਾਲ। Mobile Phone
ਵੇਖੋ ਕਿ ਉਹ ਗਲਤ ਸਾਥੀਆਂ ਨਾਲ ਤਾਂ ਨਹੀਂ ਜੁੜ ਰਿਹਾ। ਮੋਬਾਇਲ ਸਿੱਖਣ ਦਾ ਸਾਧਨ ਵੀ ਬਣ ਸਕਾ ਹੈ ਜੇ ਸਹੀ ਤਰੀਕੇ ਨਾਲ ਵਰਤਿਆ ਜਾਵੇ। ਇਸ ਲਈ ਬੱਚਿਆਂ ਨੂੰ ਸਿਖਾਓ ਕਿ ਮੋਬਾਇਲ ਤੋਂ ਸਿਰਫ ਚੰਗੀਆਂ ਗੱਲਾਂ ਹੀ ਸਿੱਖਣੀਆਂ ਹਨ। ਮੋਬਾਇਲ ਦੇਖਣ ਦਾ ਸਮਾਂ ਨਿਰਧਾਰਿਤ ਕਰੋ। ਬਹੁਤ ਕੁਵੇਲੇ ਤੱਕ ਮੋਬਾਇਲ ਦੇਖਣ ਨਾਲ ਅੱਖਾਂ ਤੇ ਕੰਨਾਂ ’ਤੇ ਬੁਰਾ ਅਸਰ ਪੈਂਦਾ ਹੈ। ਅੱਖਾਂ ਦਾ ਦਰਦ, ਰੌਸ਼ਨੀ ਦਾ ਘਟਣਾ ਅਤੇ ਮਾਨਸਿਕ ਥਕਾਵਟ- ਇਹ ਸਭ ਇਸ ਦੀ ਜ਼ਿਆਦਾ ਵਰਤੋਂ ਦੇ ਨਤੀਜੇ ਹਨ। ਸਾਨੂੰ ਸਭ ਨੂੰ ਇਹ ਸਮਝਣਾ ਪਵੇਗਾ ਕਿ ਮੋਬਾਇਲ ਸਾਡਾ ਨੌਕਰ ਹੈ, ਮਾਲਕ ਨਹੀਂ। ਆਓ, ਅਸੀਂ ਸਾਰੇ ਮਿਲ ਕੇ ਇਹ ਮੋਬਾਇਲ ਦੀ ਵਰਤੋਂ ਸਿਰਫ ਲੋੜ ਅਨੁਸਾਰ, ਸੀਮਿਤ ਸਮੇਂ ਲਈ ਤੇ ਚੰਗੇ ਉਦੇਸ਼ਾਂ ਲਈ ਹੀ ਕਰੀਏ, ਤਾਂ ਜੋ ਆਪਣੇ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖੀਏ। Mobile Phone
ਹਰਪ੍ਰੀਤ ਕੌਰ, ਬੁਢਲਾਡਾ














