(ਏਜੰਸੀ) ਗਾਂਧੀਨਗਰ। ਗੁਜਰਾਤ ਵਿਧਾਨ ਸਭਾ (Gujarat Vidhan Sabha) ‘ਚ ਵੀਰਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਮੁੱਖ ਵਿਰੋਧੀ ਕਾਂਗਰਸ ਦੇ ਮੈਂਬਰਾਂ ਦਰਮਿਆਨ ਮਾਰਾਮਾਰੀ ਦੀ ਘਟਨਾ ‘ਚ ਇੱਕ ਮਹਿਲਾ ਮੰਤਰੀ ਸਮੇਤ ਚਾਰ ਵਿਧਾਇਕ ਜ਼ਖਮੀ ਹੋ ਗਏ ਜਦੋਂਕਿ ਕਾਂਗਰਸ ਦੇ ਦੋ ਵਿਧਾਇਕਾਂ ਨੂੰ ਪੂਰੇ ਸੈਸ਼ਨ ਲਈ ਬਰਖਾਸਤ ਕਰ ਦਿੱਤਾ ਗਿਆ ਬੀਤੀ 20 ਫਰਵਰੀ ਤੋਂ ਸ਼ੁਰੂ ਹੋਏ ਬਜਟ ਸੈਸ਼ਨ ਦੌਰਾਨ ਲਗਾਤਾਰ ਹਮਲਾਵਰ ਰੁਖ ਦਿਖਾ ਰਹੇ ਕਾਂਗਰਸ ਦੇ ਵਿਧਾਇਕ ਪਰੇਸ਼ ਧਾਨਾਣੀ ਪ੍ਰਸ਼ਨਕਾਲ ਦੌਰਾਨ ਕਿਸਾਨਾਂ ਨਾਲ ਜੁੜਿਆ ਇੱਕ ਸਵਾਲ ਪੁੱਛ ਰਹੇ ਸਨ, ਜਿਸ ਦਾ ਜਵਾਬ ਜਦੋਂ ਖੇਤੀ ਮੰਤਰੀ ਚਿਮਨਭਾਈ ਸਾਪਰੀਆ ਦੇ ਰਹੇ ਸਨ ਤੇ ਇਸ ਦੌਰਾਨ 1995 ਦੇ ਸਾਬਕਾ ਕਾਂਗਰਸ ਸ਼ਾਸਨ ਦਾ ਜ਼ਿਕਰ ਕਰ ਰਹੇ ਸਨ, ਉਦੋਂ ਦੋਵਾਂ ਪੱਖਾਂ ‘ਚ ਜ਼ਬਰਦਸਤ ਏਨੋਕਝੋਂਕ ਹੋ ਗਈ
ਇਸ ਦੌਰਾਨ ਕਾਂਗਰਸ ਤੇ ਭਾਜਪਾ ਦੇ ਵਿਧਾਇਕ ਆਮਹੋ-ਸਾਹਮਣੇ ਆ ਗਏ ਤੇ ਮਾਰਾਮਾਰੀ ਵਰਗੇ ਹਾਲਾਤਾਂ ‘ਚ ਔਰਤ ਮੰਤਰੀ ਨਿਰਮਲਾਬੇਨ ਵਾਘਵਾਣੀ ਤੇ ਧਾਨਾਣੀ ਤੇ ਠਾਕੋਰ ਸਮੇਤ ਕਈ ਮੈਂਬਰ ਜ਼ਖਮੀ ਹੋ ਗਏ ਜ਼ਬਰਦਸਤ ਹੰਗਾਮੇ ਦਰਮਿਆਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਪਰ ਫਿਰ ਵੀ ਹੰਗਾਮਾ ਜਾਰੀ ਰਿਹਾ ਬਾਅਦ ‘ਚ ਸਪੀਕਰ ਨੇ ਧਾਨਾਣੀ ਤੇ ਠਾਕੋਰ ਨੂੰ 31 ਮਾਰਚ ਤੱਕ ਚੱਲਣ ਵਾਲੇ ਇਸ ਸੈਸ਼ਨ ਦੌਰਾਨ ਬਰਖਾਸਤ ਕਰ ਦਿੱਤਾ
ਉਪ ਮੁੱਖ ਮੰਤਰੀ ਨੀਤਿਨ ਪਟੇਲ ਨੇ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਦੱਸਿਆ ਤੇ ਕਾਂਗਰਸ ਦੇ ਮੈਂਬਰਾਂ ਦੇ ਵਿਹਾਰ ਦੀ ਕਰੜੀ ਨਿੰਦਾ ਕੀਤੀ ਦੂਜੇ ਪਾਸੇ ਕਾਂਗਰਸ ਆਗੂ ਸ਼ਕਤੀ ਸਿੰਘ ਗੋਹਿਲ ਨੇ ਕਿਹਾ ਕਿ ਭਾਜਪਾ ਤਾਨਾਸ਼ਾਹੀਪੂਰਨ ਰਵੱਈਆ ਅਪਣਾ ਰਹੀ ਹੈ ਜ਼ਿਕਰਯੋਗ ਹੈ ਕਿ ਇਸ ਸਾਲ ਸੂਬੇ ‘ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਤੇ ਇਸਦੇ ਮੱਦੇਨਜ਼ਰ ਇਹ ਆਖਰੀ ਬਜਟ ਸੈਸ਼ਨ ਪਹਿਲੇ ਦਿਨ ਤੋਂ ਹੀ ਹੰਗਾਮਾ ਬਣਿਆ ਹੋਇਆ ਹੈ ਕਾਂਗਰਸ ਨੇ ਪਹਿਲੇ ਦਿਨ ਤੋਂ ਹੀ ਨਲੀਆ ਦੁਰਾਚਾਰ ਕਾਂਡ ਨੂੰ ਲੈ ਕੇ ਜ਼ਬਰਦਸਤ ਵਿਰੋਧੀ ਰੁਖ ਵਿਖਾਇਆ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ