ਰਿਸ਼ਵਤ ਦੇ ਮਾਮਲੇ ‘ਚ  ਬੈਂਕ ਮੈਨੇਜਰ ਤੇ ਦਲਾਲ ਗ੍ਰਿਫ਼ਤਾਰ

(ਏਜੰਸੀ) ਭਰਤਪੁਰ। ਸੀਬੀਆਈ ਟੀਮ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ ਹੱਦ ਵਧਾਉਣ ਲਈ 24 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਇੱਕ ਬੈਂਕ ਮੈਨੇਜਰ ਤੇ ਦਲਾਲ ਨੂੰ ਵੀਰਵਾਰ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀਬੀਆਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜਨੋਟੀ ਨਿਵਾਸੀ ਇੱਕ ਕਿਸਾਨ ਨੇ ਯੂਕੋ ਬੈਂਕ ਪ੍ਰਬੰਧਕ ਟੀ. ਆਰ. ਖੰਗਾਰ ਵੱਲੋਂ ਕੇਸੀਸੀ ਦੀ ਕਰਜ਼ ਹੱਦ ਵਧਾਉਣ ਦੀ ਏਵਜ਼ ‘ਚ 24 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ ਸੀ, ਜਿਸ ਦੀ ਪੁਸ਼ਟੀ ਕਰਾਉਣ ਤੋਂ ਬਾਅਦ ਅਡੀਸ਼ਨਲ ਪੁਲਿਸ ਮੁਖੀ ਕੇ. ਭੱਟਾਚਾਰੀਆ ਤੇ ਆਈਜੀ ਰਾਜੇਸ਼ ਦੀ ਅਗਵਾਈ ‘ਚ ਪੰਜ ਮੈਂਬਰੀ ਟੀਮ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ।

ਟੀਮ ਨੇ ਬੈਂਕ ਮੈਨੇਜਰ ਤੇ ਦਲਾਲ ਰਾਜਿੰਦਰ ਮੀਣਾ ਨੂੰ ਰਿਸ਼ਵਤ ਦੀ ਰਾਸ਼ੀ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਸੀਬੀਆਈ ਦੇ ਅਨੁਸਾਰ ਪਰਿਵਾਦੀ ਨੇ ਸਾਲ 2012 ‘ਚ ਯੂਕੋ ਬੈਂਕ ਤੋਂ 1 ਲੱਖ 80 ਹਜ਼ਾਰ ਰੁਪਏ ਦਾ ਕੇਸੀਸੀ ਕਰਜ਼ ਲਿਆ ਸੀ ਪਰਿਵਾਦੀ ਆਪਣੀ ਹੱਦ 1 ਲੱਖ 80 ਹਜ਼ਾਰ ਤੋਂ ਵਧਾ ਕੇ 3 ਲੱਖ ਰੁਪਏ ਕਰਾਉਣਾ ਚਾਹੁੰਦਾ ਸੀ ਜਿਸ ਦੀ ਏਵਜ਼ ‘ਚ ਬੈਂਕ ਮੈਨੇਜਰ ਨੇ ਦਲਾਲ ਰਾਹੀਂ ਪਰਿਵਾਰਦੀ ਤੋਂ 24 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਟੀਮ ਨੇ ਦਲਾਲ ਰਾਜਿੰਦਰ ਮੀਣਾ ਦੇ ਦਫ਼ਤਰ ‘ਤੇ ਵੀ ਕਾਰਵਾਈ ਕਰਦਿਆਂ ਦਸਤਾਵੇਜ਼ ਜ਼ਬਤ ਕੀਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ