
Sukhwinder Kumar Sukhi: ਜਲੰਧਰ। ਪੰਜਾਬ ਦੀ ਸਿਆਸਤ ਤੋਂ ਅੱਜ ਵੱਡੀ ਖਬਰ ਆਈ ਹੈ। ਲੋਕ ਸਭਾ ਹਲਕਾ ਬੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਵਨ ਸਰਪਾਂ ਦੇ ਮਾਮਲੇ ਵਿਚ ਦਿੱਤੇ ਗਏ ਬਿਆਨਾਂ ਤੋਂ ਡਾ. ਸੁਖੀ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਲਾਈਵ ਹੋ ਕੇ ਦੱਸਿਆ ਕਿ ਰਾਜਾ ਸਾਹਿਬ ਦੇ ਸਤਿਕਾਰ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ। ਮੈਂ ਆਪਣੇ ਕੈਬਿਨਟ ਮੰਤਰੀ ਰੈਂਕ ਅਤੇ ਚੇਅਰਮੈਨ ਕਨਵੇਅਰ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ।
Read Also : ਲੁਧਿਆਣਾ, ਜਲੰਧਰ, ਸੰਗਰੂਰ, ਪਟਿਆਲਾ ਤੇ ਬਠਿੰਡਾ ’ਚ ਬੱਸ ਟਰਮੀਨਲਾਂ ਲਈ ਸਰਕਾਰ ਦਾ ਉਪਰਾਲਾ













