ਬਾਬਾ ਫਰੀਦ ਆਗਮਨ ਪੁਰਬ ’ਤੇ ਲੋਕਾਂ ਦੀ ਸਹੂਲਤ ਲਈ ਲਿਆ ਫੈਸਲਾ
Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਬਾਬਾ ਫ਼ਰੀਦ ਜੀ ਦੇ ਸਾਲਾਨਾ ਆਗਮਨ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਤਲਵੰਡੀ ਰੋਡ ਉੱਤੇ ਸਥਿਤ ਨਹਿਰ ਦੇ ਪੁਲ ਨੂੰ ਆਵਾਜਾਈ ਲਈ ਆਰਜ਼ੀ ਤੌਰ ’ਤੇ ਚਾਲੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਵਿਧਾਇਕ ਸ. ਗੁਰਿਦੱਤ ਸਿੰਘ ਸੇਖੋਂ ਨੇ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ’ਚ ਵਿਧਾਇਕ ਸ. ਸੇਖੋ ਨੇ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ ਦੌਰਾਨ ਫ਼ਰੀਦਕੋਟ ’ਚ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਆਉਂਦੀ ਹੈ, ਜਿਸ ਕਾਰਨ ਆਵਾਜਾਈ ਸੁਚਾਰੂ ਬਣਾਈ ਰੱਖਣ ਲਈ ਪੁਲ ਦੀ ਵਰਤੋਂ ਬਹੁਤ ਜ਼ਰੂਰੀ ਸੀ।
ਪੁਲ ਦਾ ਕੰਮ ਪੂਰਾ ਹੋਣ ’ਤੇ ਜਲਦੀ ਕੀਤਾ ਜਾਵੇਗਾ ਲੋਕ ਅਰਪਣ
ਉਨ੍ਹਾਂ ਕਿਹਾ ਕਿ ਪੁੱਲ ਆਰਜ਼ੀ ਤੌਰ ’ਤੇ ਖੁੱਲ੍ਹਣ ਨਾਲ ਸ਼ਹਿਰ ਵਿੱਚ ਟ੍ਰੈਫ਼ਿਕ ਘੱਟ ਹੋਵੇਗਾ ਅਤੇ ਆਉਣ ਵਾਲੇ ਯਾਤਰੀਆਂ ਨੂੰ ਵੱਡੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ/ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਗਮਨ ਪੁਰਬ ਨੂੰ ਸ਼ਾਂਤੀਪੂਰਨ, ਸੁਚੱਜੇ ਅਤੇ ਸਹੂਲਤਪੂਰਣ ਢੰਗ ਨਾਲ ਮਨਾਉਣ ਲਈ ਪੱਕੇ ਪ੍ਰਬੰਧ ਕੀਤੇ ਗਏ ਹਨ। ਵਿਧਾਇਕ ਸ. ਸੇਖੋਂ ਨੇ ਦੱਸਿਆ ਕਿ ਪੁੱਲ ਦਾ ਰਹਿੰਦਾ ਕੰਮ ਮੇਲੇ ਤੋਂ ਬਾਅਦ ਮੁਕੰਮਲ ਕਰ ਲਿਆ ਜਾਵੇਗਾ ਅਤੇ ਪੁਲ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਵਿੱਚ ਵਿਕਾਸ ਕਾਰਜ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿਣਗੇ।
ਇਹ ਵੀ ਪੜ੍ਹੋ: Punjab: ਪੰਜਾਬ ਸਰਕਾਰ ਦੀ ਨਵੀਂ ਪਹਿਲ, ਬੱਸ ਸਟੈਂਡ ’ਤੇ ਮਿਲਣਗੀਆਂ ਇਹ ਸਹੂਲਤਾਂ!
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ, ਐੱਮ ਸੀ ਵਿਜੇ ਛਾਬੜਾ, ਗੁਰਪ੍ਰੀਤ ਸੱਗੂ, ਸਰਪੰਚ ਗੁਰਸ਼ਰਨ ਸਿੰਘ, ਸਰਪੰਚ ਰਾਜਦੀਪ ਸਿੰਘ, ਸਰਪੰਚ ਬਲਜੀਤ ਸਿੰਘ, ਮਨਜਿੰਦਰ ਸਿੰਘ, ਰਜਿੰਦਰ ਸਿੰਘ ਰਿੰਕੂ, ਪ੍ਰੀਤਮ ਸਿੰਘ, ਸੁਰਿੰਦਰ ਸਿੰਘ ਸਾਧਾਵਾਲਾ, ਅਮਰਜੀਤ ਸਿੰਘ, ਸਰਬਜੀਤ ਸਿੰਘ ਬਰਾੜ, ਰਵਦੀਪ ਸਿੰਘ ਘੋਨੀਵਾਲਾ, ਗੁਰਜੰਟ ਸਿੰਘ ਚੀਮਾ, ਗੁਰਜੀਤ ਮਚਾਕੀ, ਗੁਰਮੇਲ ਸਿੰਘ ਅਤੇ ਗੁਰਪ੍ਰੀਤ ਸਿੰਘ ਧਾਲੀਵਾਲ ਤੇ ਹੋਰ ਹਾਜ਼ਰ ਸਨ। Faridkot News