(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਪਿੰਡ ਸੰਦੌੜ ਦੇ ਜੰਮਪਲ ਸੁੰਤਤਰਤਾ ਸੰਗਰਾਮੀ ਸਰਦੂਲ ਸਿੰਘ ਜਿੰਨ੍ਹਾਂ ਨੇ ਦੇਸ਼ ਦੀ ਅਜ਼ਾਦੀ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ, (Malerkotla News) ਨੂੰ ਸਿਰਫ 26 ਜਨਵਰੀ ਅਤੇ 15 ਅਗਸਤ ਅਜ਼ਾਦੀ ਦਿਵਸ ’ਤੇ ਹੀ ਯਾਦ ਕੀਤਾ ਜਾਂਦਾ ਰਿਹਾ ਹੈ, ਪਰ ਲੰੰਘੀਆਂ ਸਰਕਾਰਾਂ ਦੇ ਨੁਮਾਇੰਦਿਆਂ ਦੇ ਅੱਜ ਤੱਕ ਕੋਈ ਸਰਕਾਰੀ ਸੁਖ ਸਹੂਲਤ ਨਹੀਂ ਦਿੱਤੀ। ਪਰਿਵਾਰ ਦੇ ਦੱਸਣ ਅਨੁਸਾਰ 1910 ਨੂੰ ਸਰਦੂਲ ਸਿੰਘ ਦਾ ਜਨਮ ਪਿਤਾ ਹਰਨਾਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਗ੍ਰਹਿ ਵਿਖੇ ਹੋਇਆ, ਉਨ੍ਹਾਂ ਦਾ ਵਿਆਹ ਗੁਰਦਿਆਲ ਕੌਰ ਨਾਲ ਹੋਇਆ ਤੇ ਉਨ੍ਹਾਂ ਦੇ ਘਰ ਦੋ ਬੇਟੇ ਦਰਸ਼ਨ ਸਿੰਘ ਸੁਖਦੇਵ ਸਿੰਘ ਅਤੇ ਧੀ ਚਰਨਜੀਤ ਕੌਰ ਨੇ ਜਨਮ ਲਿਆ।
ਦੇਸ਼ ਦੀ ਅਜ਼ਾਦੀ ਵਿਚ ਹਿੱਸਾ ਪਾਉਣ ਵਾਲਿਆਂ ਦਾ ਮਾਨ ਸਤਿਕਾਰ ਜ਼ਰੂਰੀ : ਵਿਧਾਇਕ ਰਹਿਮਾਨ
ਉਨ੍ਹਾਂ ਦੇ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਪਿਤਾ ਜੀ ਦੱਸਦੇ ਸਨ ਕਿ 1923 ਨੂੰ ਲੱਗੇ ਜੈਤੋ ਦੇ ਮੋਰਚੇ ’ਚ ਸ਼ਾਮਲ ਹੋਣ ਲਈ ਜਾਣ ਵਾਲੇ ਸੁੰਤਤਰਤਾ ਸੰਗਰਾਮੀ ਆਗੂਆਂ ਦੀ ਸੇਵਾ ਕਰਦੇ ਸਨ ਉਹ ਉਨ੍ਹਾਂ ਲਈ ਰੋਟੀ ਪਾਣੀ ਦੀ ਸੇਵਾ ਕਰਦੇ ਰਹੇ ਹਨ ਅਜ਼ਾਦੀ ਦੀ ਜੰਗ ’ਚ ਜਾਣ ਵਾਲਿਆਂ ਦੇ ਨਾਲ ਮੇਲ ਮਿਲਾਪ ਨੇ ਦਿਲ ਵਿਚ ਅਜ਼ਾਦੀ ਦੇ ਜੋਤ ਜਗਾਈ ਅਤੇ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ।
ਉਨ੍ਹਾਂ ਦੱਸਿਆ ਕਿ ਅੰਦੌਲਨ ਦੌਰਾਨ ਲਾਹੌਰ ਦੇ ਸ਼ਹਿਰ ਮੁਲਤਾਨ ਵਿਖੇ ਅਤੇ ਲੁਧਿਆਣਾ ਵਿਖੇ ਕੈਦ ਕੱਟੀ, ਇਸੇ ਦੌਰਾਨ 1939 ਨੂੰ ਉਨ੍ਹਾਂ ਦੇ ਪਿਤਾ ਸਰਦੂਲ ਸਿੰਘ ਨੇ ਫਿਰੋਜ਼ਪੁਰ ਵਿਖੇ ਜੇਲ੍ਹ ਵੀ ਕੱਟੀ ਜਿੱਥੇ ਉਨ੍ਹਾਂ ਦੀ ਮੁਲਾਕਾਤ ਮਹਾਨ ਦੇਸ਼ ਭਗਤ ਉੱਘੇ ਸੁੰਤਤਰਤਾ ਸੰਗਰਾਮੀ ਆਗੂ ਕਾਮਰੇਡ ਜੰਗੀਰ ਸਿੰਘ ਜੋਗਾ ਜੋ 1972 ਵਿਚ ਵਿਧਾਇਕ ਬਣੇ ਤੇ ਲੋਕਾਂ ਦੀ ਅਵਾਜ਼ ਬੁਲੰਦ ਕੀਤੀ ਅਤੇ ਹੀਰਾ ਸਿੰਘ ਭੱਠਲ ਜੋ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਪਿਤਾ ਸਨ ਨਾਲ ਹੋਈ। Malerkotla News
ਇਹ ਵੀ ਪੜ੍ਹੋ : ਬਿਜਲੀ ਚੋਰਾਂ ਨੂੰ ਲਗਾਤਾਰ ਭਾਜੜਾਂ ਪਵਾ ਰਿਹੈ ਪਾਵਰਕੌਮ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਾਵੇਂ ਲੰਘੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਬੇਸ਼ੱਕ ਸੁੰਤਤਰਤਾ ਸੰਗਰਾਮੀ ਸਰਦੂਲ ਸਿੰਘ ਦੀ ਅਣਦੇਖੀ ਕੀਤੀ ਹੈ ਸਿਰਫ ਅਜ਼ਾਦੀ ਦਿਵਸ ਜਾਂ ਗਣਤੰਤਰ ਦਿਵਸ ਦੇ ਬਲਾਕ ਅਹਿਮਦਗੜ੍ਹ ਵਿਖੇ ਸਨਮਾਨ ਪੱਤਰ ਦੇਣ ਤੋਂ ਸਿਵਾਏ ਕੁਝ ਨਹੀਂ ਦਿੱਤਾ, ਪਰ ਪਿੰਡ ਸੰਦੌੜ ਦੇ ਵਾਸੀ ਭਰਪੂਰ ਮਾਣ ਸਤਿਕਾਰ ਦਿੰਦੇ ਹਨ ਜਿਵੇਂ ਗੁਰੂ ਘਰ ਦੀ ਨਵੀਂ ਬਣ ਰਹੀ ਇਮਾਰਤ ਦੀ ਨੀਂਹ ਸੁੰਤਤਰਤਾ ਸੰਗਰਾਮੀ ਸਰਦੂਲ ਸਿੰਘ ਵਲੋਂ ਰੱਖੀ ਗਈ ਹੈ ਜੋ ਪਰਿਵਾਰ ਲਈ ਮਾਣ ਵਾਲੀ ਗੱਲ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਯੂਥ ਆਗੂ ਜਰਤਾਰ ਸਿੰਘ ਜੱਸਲ ਸੰਦੌੜ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੋਂਦਾ ਸਿੰਘ ਵਾਲਾ ਨੇ ਦੱਸਿਆ ਕਿ ਸੁੰਤਤਰਤਾ ਸੰਗਰਾਮੀ ਸਰਦੂਲ ਸਿੰਘ ਦੇ ਪਰਿਵਾਰ ਦੀ ਮੰਗ ਹੈ ਕਿ ਸਮੇਂ ਦੀ ਸਰਕਾਰ ਸਰਕਾਰੀ ਸਕੂਲ ਦਾ ਨਾਮ ਜਿਊਂਦੇ ਜੀ ਸਰਦੂਲ ਸਿੰਘ ਦੇ ਨਾਮ ’ਤੇ ਰੱਖੇ ਅਤੇ ਸਰਦੂਲ ਸਿੰਘ ਦੇ ਘਰ ਨੂੰ ਜਾਂਦੇ 500 ਮੀਟਰ ਦੇ ਕਰੀਬ ਕੱਚੇ ਰਸਤੇ ਨੂੰ ਪੱਕਾ ਕਰਵਾਇਆ ਜਾਵੇ। ਇਹ ਮੰਗਾਂ ਅਸੀਂ ਮਲੇਰਕੋਟਲਾ ਵਿਧਾਇਕ ਜਮੀਲ ਉਰ ਰਹਿਮਾਨ ਦੇ ਧਿਆਨ ਵਿਚ ਲਿਆ ਦਿੱਤੀਆਂ ਹਨ।
ਕੀ ਕਹਿਣੈ ਵਿਧਾਇਕ ਮਾਲੇਰਕੋਟਲਾ ਦਾ: (Malerkotla News)
ਆਗੂਆਂ ਵੱਲੋਂ ਮਿਲੀ ਇਤਲਾਹ ’ਤੇ ਮੌਕੇ ’ਤੇ ਹੀ ਮਲੇਰਕੋਟਲਾ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਨੇ ਸੁੰਤਤਰਤਾ ਸੰਗਰਾਮੀ ਸਰਦੂਲ ਸਿੰਘ ਦਾ ਉਨ੍ਹਾਂ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦੀ ਸਾਰ ਲਈ ਅਤੇ ਸਿਹਤਯਾਬੀ ਦੀ ਦੁਆਵਾ ਕੀਤੀ ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿਚ ਆਪਣੇ ਜੀਵਨ ਦਾ ਅਹਿਮ ਯੋਗਦਾਨ ਪਾਉਣ ਵਾਲਿਆਂ ਦਾ ਮਾਨ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ ਬੇਸ਼ੱਕ ਹੁਣ ਤੱਕ ਇਹਨਾਂ ਦੀ ਅਣਦੇਖੀ ਕੀਤੀ ਗਈ ਹੈ ਪਰ ਮੈਂ ਆਪਣੇ ਪੱਧਰ ’ਤੇ ਇਹਨਾਂ ਦਾ ਜ਼ਿਲ੍ਹੇ ਪੱਧਰ ਅਤੇ ਪੰਜਾਬ ਪੱਧਰ ’ਤੇ ਵਿਸ਼ੇਸ਼ ਸਨਮਾਨ ਕਰਵਾਵਾਂਗਾ ਅਤੇ ਪਰਿਵਾਰ ਵਲੋਂ ਜੋ ਮੰਗਾਂ ਰੱਖੀਆਂ ਗਈਆਂ ਉਹਨਾਂ ਨੂੰ ਪੂਰਾ ਕਰਵਾਉਣ ਦੀ ਪੂਰੀ ਕੋਸ਼ਿਸ ਕੀਤੀ ਜਾਵੇਗੀ ।