ਵਿਧਾਇਕ ਪੰਡੋਰੀ ਵੱਲੋਂ ਪਿੰਡ ਦੀਦਾਰਗੜ੍ਹ ਦੇ ਵਿਕਾਸ ਕਾਰਜਾਂ ਦੀ ਜਾਂਚ ਲਈ ਕੀਤੇ ਡੀ.ਸੀ ਸੰਗਰੂਰ ਨੂੰ ਆਦੇਸ਼
ਸੇਰਪੁਰ (ਰਵੀ ਗੁਰਮਾ) ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ (MLA Pandori) ਵੱਲੋਂ ਹਲਕੇ ਦੇ ਧੰਨਵਾਦੀ ਦੌਰੇ ਕੀਤੇ ਜਾ ਰਹੇ ਹਨ । ਉਸੇ ਹੀ ਲੜੀ ਦੇ ਤਹਿਤ ਵਿਧਾਇਕ ਅੱਜ ਬਲਾਕ ਸ਼ੇਰਪੁਰ ਦੇ ਚਾਰ ਪਿੰਡ ਗੰਡੇਵਾਲ, ਦੀਦਾਰਗੜ੍ਹ ,ਹੇਡ਼ੀਕੇ ਤੇ ਈਨਾ ਬਾਜਵਾ ਵਿੱਚ ਧੰਨਵਾਦੀ ਦੌਰਾ ਕਰਨ ਪਹੁੰਚੇ । ਉਸੇ ਦੌਰਾਨ ਪਿੰਡ ਦੀਦਾਰਗੜ੍ਹ ਦੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਅੱਗੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿੱਚ ਬਣੇ ਪਾਰਕ ਚ ਹੋਏ ਘਪਲੇ ਦਾ ਮੁੱਦਾ ਰੱਖਿਆਂ ਗਿਆ ।ਜਿਸ ਉਪਰੰਤ ਵਿਧਾਇਕ ਵੱਲੋਂ ਪਿੰਡ ਦੇ ਸਕੂਲ ਵਿੱਚ ਪਹੁੰਚਕੇ ਪਾਰਕ ਦਾ ਨਿਰੀਖਣ ਕੀਤਾ ਗਿਆ ਤੇ ਮੌਕੇ ਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ।
ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਵਿਧਾਇਕ ਵੱਲੋਂ ਕਸਬੇ ਦੇ ਉੱਘੇ ਵਪਾਰੀ ਤੇ ਆਪ ਆਗੂ ਚਮਨ ਲਾਲ ਸਿੰਗਲਾ ਦੇ ਗ੍ਰਹਿ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਪ੍ਰੈੱਸ ਕਾਨਫ਼ਰੰਸ ਕੀਤੀ ਗਈ । ਜਿਸ ਵਿਚ ਵਿਧਾਇਕ ਵੱਲੋਂ ਕਿਹਾ ਗਿਆ ਕਿ ਪਿੰਡ ਦੀਦਾਰਗੜ੍ਹ ਦੇ ਪਾਰਕ ਦਾ ਖ਼ਰਚਾ ਰਿਕਾਰਡ ਅਨੁਸਾਰ 2 ਲੱਖ 91 ਹਾਜ਼ਰ ਪਾਇਆ ਗਿਆ ਹੈ । ਜਦਕਿ ਗਰਾਊਂਡ ਲੈਵਲ ਤੇ ਖਰਚਾ ਬਿਲਕੁਲ ਨਾਮਾਤਰ ਦਿਖਾਈ ਦੇ ਰਿਹਾ ਹੈ । ਜੋ ਪਾਰਕ ਵਿਚ ਝੂਲ੍ਹੇ ਤੇ ਬੂਟੇ ਵਗੈਰਾ ਲਗਾਏ ਗਏ ਹਨ ਉਹ ਪਿੰਡ ਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਲਗਾਏ ਗਏ ਹਨ ।
ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧੀ ਡੀ .ਸੀ ਸੰਗਰੂਰ ਨੂੰ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਜਲਦੀ ਹੀ ਜਾਂਚ ਮੁਕੰਮਲ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਹੋਰ ਪਿੰਡ ਵਿਚ ਵੀ ਇਸ ਤਰ੍ਹਾਂ ਦੀ ਘਪਲੇਬਾਜ਼ੀ ਸਾਹਮਣੇ ਆਈ ਤਾਂ ਦੋਸ਼ੀ ਬਖਸ਼ੇ ਨਹੀਂ ਜਾਣਗੇ । ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਵਿਰੋਧੀ ਪਾਰਟੀਆਂ ਦੇ ਸਰਪੰਚਾਂ ਨੂੰ ਨਿਸ਼ਾਨਾ ਤਾਂ ਨ੍ਹੀਂ ਬਣਾ ਰਹੇ । ਉਨ੍ਹਾਂ ਕਿਹਾ ਕਿ ਚਾਹੇ ਸਰਪੰਚ ਸਾਡੀ ਪਾਰਟੀ ਦੇ ਹੀ ਕਿਉਂ ਨਾ ਹੋਣ ਪਰ ਘਪਲੇਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕੀ ਕਹਿਣਾ ਪਿੰਡ ਦੀਦਾਰਗੜ੍ਹ ਦੇ ਸਰਪੰਚ ਦਾ
ਇਸ ਸਬੰਧੀ ਜਦੋਂ ਪਿੰਡ ਦੀਦਾਰਗੜ੍ਹ ਦੇ ਸਰਪੰਚ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਸੈਕਟਰੀ ਤੇ ਮਨਰੇਗਾ ਜੇ.ਈ ਹੀ ਦੱਸ ਸਕਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਮੇਰੇ ਵੱਲ ਪਾਰਕ ਛੱਡੋ ਹੋਰ ਵੀ ਕੋਈ ਰੁਪਿਆ ਨਿਕਲੇਗਾ ਤਾਂ ਮੈਂ ਇਸ ਦਾ ਦੇਣਦਾਰ ਹੋਵੇਗਾ। ਬਾਕੀ ਉਨ੍ਹਾਂ ਕਿਹਾ ਕਿ ਮੈਂ ਇਸ ਸਮੇਂ ਕਿਸੇ ਹਸਪਤਾਲ ਵਿਚ ਹਾਂ ਬਾਅਦ ਵਿੱਚ ਗੱਲ ਕਰਾਂਗਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ