Harmeet Singh Pathanmajra: ਵਿਧਾਇਕ ਖਿਲਾਫ 376 ਦਾ ਮਾਮਲਾ ਕੀਤਾ ਦਰਜ
Harmeet Singh Pathanmajra: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਦਿੱਲੀ ਵਾਲਿਆਂ ਖ਼ਿਲਾਫ਼ ਲਾਏ ਆਢੇ ਤੋਂ ਬਾਅਦ ਹੁਣ ਦਿੱਲੀ ਵਾਲਿਆਂ ਵੱਲੋਂ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਤਾ ਲੱਗਾ ਹੈ ਪੁਲਿਸ ਨੇ ਪਠਾਣਮਾਜਰਾ ਖਿਲਾਫ ਪੁਰਾਣੇ ਕੇਸ ਚ 376 ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਵਿਧਾਇਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਪਠਾਣਮਾਜਰਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਆਪਣੇ ਸਾਰੇ ਹੀ ਹਮਾਇਤੀਆਂ ਅਤੇ ਪੰਜਾਬ ਦਰਦੀਆਂ ਨੂੰ ਪਟਿਆਲਾ ਦੇ ਡੀਸੀ ਅਤੇ ਐਸਐਸਪੀ ਦਫਤਰ ਅੱਗੇ ਪੁੱਜ ਕੇ ਸਰਕਾਰ ਖਿਲਾਫ ਮੋਰਚਾ ਖੋਲਣ ਦਾ ਆਹਵਾਨ ਵੀ ਕੀਤਾ ਗਿਆ ਹੈ। Harmeet Singh Pathanmajra
Read Also : ਪੰਜਾਬ ’ਚ ਹੜ੍ਹਾਂ ਤੋਂ ਪ੍ਰਭਾਵਿਤ 15688 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ
ਦਿੱਲੀ ਵਾਲਿਆਂ ਨੂੰ ਲਲਕਾਰਨ ਵਾਲੇ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਹੁਣ ਸਰਕਾਰ ਅਤੇ ਪੁਲਿਸ ਆਪਣਾ ਕੰਮ ਕਰੇਗੀ ਅਤੇ ਵਿਧਾਇਕ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਹੋਵੇਗੀ। ਇੱਧਰ ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਉਹ ਕਿਸੇ ਤੋਂ ਡਰਨ ਵਾਲਾ ਨਹੀਂ ਹੈ, ਵੱਧ ਤੋਂ ਵੱਧ ਸਰਕਾਰ ਉਸਨੂੰ ਜੇਲ ਵਿੱਚ ਸੁੱਟ ਸਕਦੀ ਹੈ।