(ਗੁਰਪ੍ਰੀਤ ਪੱਕਾ) ਫਰੀਦਕੋਟ। ਫਰੀਦਕੋਟ ਦੇ ਸਾਦਿਕ ਰੋਡ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਫਰੀਦਕੋਟ ‘ਚ ‘ਆਪ‘ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਬੰਦਿਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਹਿਰ ਦੇ ਸਾਦਿਕ ਰੋਡ ‘ਤੇ ਵਾਪਰਿਆ। ਦੋਵੇਂ ਮਿ੍ਰਤਕ ਫਰੀਦਕੋਟ ਦੇ ਪਿੰਡ ਝੋਟੀਵਾਲਾ ਦੇ ਰਹਿਣ ਵਾਲੇ ਹਨ। (Road Accident)
ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਫਰੀਦਕੋਟ ਵਾਲੇ ਪਾਸਿਓਂ ਆ ਰਹੇ ਸਨ ਤੇ ਵਿਧਾਇਕ ਦੇ ਕਾਫਲੇ ‘ਚ ਪਾਇਲਟ ਜੀਪ ਵੀ ਉਸੇ ਪਾਸਿਓ ਆ ਰਹੀ ਸੀ। ਪਾਇਲਟ ਜੀਪ ਨੇ ਮੋਟਰਸਾਈਕਲ ਸਵਾਰਾਂ ਨੂੰ ਪਿੱਛੇ ਤੋਂ ਟੱਕਰ ਮਾਰੀ ਜਿਸ ਨਾਲ ਦੋਵੇਂ ਸੜਕ ‘ਤੇ ਡਿੱਗ ਪਏ। ਇਸ ਹਾਦਸੇ ‘ਚ ਮੋਟਰਸਾਈਕਲ ਦੇ ਦੋ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਗਈ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਹਾਦਸੇ ਵੇਲੇ ਮੌਜੂਦ ਨਹੀਂ ਸਨ ਹਾਲਾਂਕਿ ਬਾਅਦ ‘ਚ ਉਹ ਵੀ ਪਹੁੰਚ ਗਏ ਅਤੇ ਮਿ੍ਰਤਕਾਂ ਦੀ ਦੇਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। Road Accident

ਇਹ ਵੀ ਪੜ੍ਹੋ : ਚੱਕਰਵਾਤ ਬਿਪਰਜੋਏ ਕਾਰਨ ਇਹਨਾਂ ਰੇਲ ਗੱਡੀਆਂ ਦੀਆਂ ਸੇਵਾਵਾਂ ਰੱਦ ਰਹਿਣਗੀਆਂ, ਵੇਖੋ
ਦੋਵੇਂ ਮਿ੍ਰਤਕ ਨੌਜਵਾਨ ਪਿੰਡ ਝੋਟੀ ਆਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਕ ਦੀ ਪਛਾਣ ਮੰਨਾ ਸਿੰਘ ਦੱਸੀ ਜਾ ਰਿਹਾ ਹੈ ਜਦਕਿ ਦੂਜੇ ਦਾ ਨਾਂਅ ਨਛੱਤਰ ਸਿੰਘ ਦੱਸਿਆ ਜਾ ਰਿਹਾ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਨਛੱਤਰ ਸਿੰਘ ਤੇ ਮੰਨਾ ਸਿੰਘ ਆਪਣੇ ਸਾਈਕਲ ’ਤੇ ਫਰੀਦਕੋਟ ਤੋਂ ਝੋਨੇ ਦਾ ਬੀਜ ਲੈ ਕੇ ਵਾਪਸ ਪਿੰਡ ਨੂੰ ਜਾ ਰਹੇ ਸਨ। ਪਾਇਲਟ ਗੱਡੀ ਦਾ ਡਰਾਈਵਰ ਹਾਦਸੇ ਤੋਂ ਉਥੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਗੁੱਸੇ ‘ਚ ਆਏ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਲੋਕਾਂ ਨੇ ਕਾਰਵਾਈ ਦੀ ਮੰਗ ਕਰਦਿਆ ਥਾਣੇ ਅੱਗੇ ਧਰਨਾ ਦਿੱਤਾ ਤੇ ਰੋਡ ਜਾਮ ਕਰ ਦਿੱਤਾ।