(ਅਨਿਲ ਲੁਟਾਵਾ) ਅਮਲੋਹ। ਵਿਧਾਨ ਸਭਾ ਦੇ ਇਜਲਾਸ ਦੌਰਾਨ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਹਲਕਾ ਅਮਲੋਹ ਨਾਲ ਸਬੰਧਿਤ ਦੋ ਅਹਿਮ ਮੁੱਦਿਆਂ ’ਤੇ ਹਲਕਾ ਅਮਲੋਹ ਦੀ ਨੁਮਾਇੰਦਗੀ ਕਰਦਿਆਂ ਵਿਧਾਨ ਸਭਾ ’ਚ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਸਪੀਕਰ ਕੁਲਤਾਰ ਸਿੰਘ ਸਿਧਵਾਂ ਨੂੰ ਇਨ੍ਹਾਂ ਮੁੱਦਿਆਂ ਨਾਲ ਸਬੰਧਿਤ ਮੰਤਰੀ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਦੀ ਬੇਨਤੀ ਕੀਤੀ। (Amloh News)
ਵਿਧਾਇਕ ਗੈਰੀ ਬੜਿੰਗ ਨੇ ਵਿਧਾਨ ਸਭਾ ’ਚ ਬੋਲਦਿਆਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਤੋਂ ਇੱਕ ਸੜਕ ਅਮਲੋਹ, ਭਾਦਸੋਂ ਤੋਂ ਹੁੰਦੀ ਹੋਈ ਭਵਾਨੀਗੜ੍ਹ ਨੂੰ ਜਾਂਦੀ ਹੈ ਜੋ ਕਿ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਹੋ ਕੇ ਗੁਜ਼ਰਦੀ ਹੈ ਤੇ ਲੱਖਾਂ ਲੋਕਾਂ ਨੂੰ ਜੀ.ਟੀ ਰੋਡ ਨਾਲ ਜੋੜਨ ਲਈ ਲਾਈਫ਼ ਲਾਈਨ ਦਾ ਕੰਮ ਕਰਦੀ ਹੈ। ਪਰ ਇਸ ਸੜਕ ਦੀ ਹਾਲਤ ਬਹੁਤ ਖ਼ਰਾਬ ਹੈ ’ਤੇ ਇਹ ਟੁੱਟਣ ਦੇ ਨਾਲ-ਨਾਲ ਇਸ ਵਿੱਚ ਬਹੁਤ ਵੱਡੇ ਖੱਡੇ ਵੀ ਪੈ ਚੁੱਕੇ ਹਨ ਜਿਸ ਕਾਰਨ ਬਰਸਾਤ ਵਾਲੇ ਦਿਨਾਂ ’ਚ ਇਸ ਸੜਕ ਦੇ ਪਏ ਖੱਡਿਆਂ ਕਾਰਨ ਐਕਸੀਡੈਂਟ ਹੁੰਦੇ ਹਨ ਤੇ ਕਈ ਵਾਰ ਸਮਾਨ ਦੇ ਭਰੇ ਟਰੱਕ ਖੱਡਿਆਂ ਕਾਰਨ ਸੜਕ ’ਤੇ ਹੀ ਪਲਟ ਜਾਂਦੇ ਹਨ।
ਸੜਕ ਨੂੰ ਬਣਾਉਣ ਲਈ 48 ਕਰੋੜ ਰੁਪਏ ਦਾ ਐਸੇਸਮੈਂਟ ਵੀ ਪੀਡਬਲੀਓਡੀ ਦੇ ਅਧੀਨ
ਇਹ ਸੜਕ ਈਸੀਈਐੱਲ ਕੰਪਨੀ ਦੇ ਕੋਲ ਕੰਟਰੈਕਟ ਬੇਸ ਤੇ ਸੀ ਜਿਸ ਦਾ ਕੰਟਰੈਕਟ ਅਗਸਤ ਜਾਂ ਸਤੰਬਰ ਤੱਕ ਸੀ ਜੋ ਕਿ ਕੰਟਰੈਕਟ ਛੱਡ ਕੇ ਜਾ ਚੁੱਕੀ ਹੈ ’ਤੇ ਇਸ ਸੜਕ ਨੂੰ ਬਣਾਉਣ ਲਈ 48 ਕਰੋੜ ਰੁਪਏ ਦਾ ਐਸੇਸਮੈਂਟ ਵੀ ਪੀਡਬਲੀਓਡੀ ਦੇ ਅਧੀਨ ਦਿੱਤਾ ਹੋਇਆ ਹੈ। ਉਨ੍ਹਾਂ ਸਬੰਧਿਤ ਮੰਤਰੀ ਨੂੰ ਅਪੀਲ ਕੀਤੀ ਇਸ ਸੜਕ ਨੂੰ ਅਗਸਤ, ਸਤੰਬਰ ਤੱਕ ਨਾ ਦੇਖਦੇ ਹੋਏ ਇਸ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। (Amloh News)
ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਹਲਕਾ ਅਮਲੋਹ ਦੇ ਦੂਸਰੇ ਮੁੱਦੇ ਵਾਰੇ ਬੋਲਦਿਆਂ ਕਿਹਾ ਕਿ ਸ਼ਹਿਰੀ ਪ੍ਰਾਪਰਟੀ ਅਰਬਨ ਲੋਕਲ ਬਾਡੀ ਦੀਆ ਪ੍ਰਾਪਰਟੀਜ਼ ਨੂੰ ਖ਼ਾਲੀ ਕਰਵਾਉਣ ਵਾਸਤੇ ਪੀਪੀ ਐਕਟ ਤਹਿਤ ਕੇਸ ਲਗਾਏ ਜਾਂਦੇ ਹਨ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਕਿਸੇ ਅਫ਼ਸਰ ਕੌਲ ਪੀਪੀ ਐਕਟ ਦੀ ਪਾਵਰਾਂ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਫ਼ਤਹਿਗੜ੍ਹ ਸਾਹਿਬ ’ਚ ਹੀ 150 ਦੇ ਕਰੀਬ ਅਜਿਹੀਆਂ ਪ੍ਰਾਪਰਟੀਜ਼ ਹਨ। ਉਨ੍ਹਾਂ ਇਸ ਸਬੰਧੀ ਲੌਕਲਬਾਡੀ ਮਨਿਸਟਰ ਨੂੰ ਇਹ ਪਾਵਰਾਂ ਸਬੰਧਿਤ ਅਫ਼ਸਰਾਂ ਨੂੰ ਦੇਣ ਦੀ ਅਪੀਲ ਕੀਤੀ ਤਾਂ ਜੋ ਅਜਿਹੇ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ