ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਪੰਜਾਬ ਸਰਕਾਰ : ਗੈਰੀ ਬੜਿੰਗ
(ਅਨਿਲ ਲੁਟਾਵਾ ) ਅਮਲੋਹ। ਆਮ ਆਦਮੀ ਪਾਰਟੀ ਹਲਕਾ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ (MLA Gary Baring) ਵੱਲੋਂ ਅੱਜ ਆਪਣੇ ਹਲਕੇ ਦੇ 9 ਪਿੰਡਾਂ ਨੂੰ 52.17 ਲੱਖ ਰੁਪਏ ਦੀਆਂ ਵੱਖ-ਵੱਖ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਸਾਰੇ ਪਿੰਡਾਂ ਦੇ ਲੋਕਾਂ ਤੇ ਵੱਖ-ਵੱਖ ਪੰਚਾਇਤਾਂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਹਲਕਾ ਵਿਧਾਇਕ ਦਾ ਗਰਮਜੋਸ਼ੀ ਨਾਲ ਸਵਾਗਤ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਗਰਾਂਟ ਲਈ ਧੰਨਵਾਦ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੈਰੀ ਬੜਿੰਗ ((MLA Gary Baring) ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਭਰ ਦੇ ਪਿੰਡਾਂ ਦੇ ਵਿਕਾਸ ਨੂੰ ਪਹਿਲ ਦੇ ਰਹੀ ਹੈ। ਸ਼ਹਿਰਾਂ ਵਰਗੀਆਂ ਸਹੂਲਤਾਂ ਪਿੰਡਾਂ ਨੂੰ ਦੇਣ ਲਈ ਸੂਬਾ ਸਰਕਾਰ ਵਚਨਬੱਧ ਹੈ। ਇਸੇ ਲੜੀ ਤਹਿਤ ਪਿੰਡਾਂ ਨੂੰ ਵਿਕਾਸ ਕੰਮਾਂ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੰਡੀਆਂ ਗ੍ਰਾਂਟਾਂ
ਇਸ ਮੌਕੇ ਤੇ ਉਨ੍ਹਾਂ ਨੇ ਪਿੰਡ ਖੁੰਮਣਾ ਦੀ ਪੰਚਾਇਤ ਨੂੰ ਧਰਮਸ਼ਾਲਾ ਬਣਾਉਣ ਲਈ 5 ਲੱਖ ਰੁਪਏ, ਕਾਹਨਪੁਰਾ ਵਿੱਚ 35 ਸੋਲਰ ਲਾਈਟਾਂ ਲਈ 5.86 ਲੱਖ ਰੁਪਏ, ਖਨਿਆਣ ਪਿੰਡ ਵਿੱਚ 40 ਸੋਲਰ ਲਾਈਟਾਂ ਲਈ 6.70 ਲੱਖ ਰੁਪਏ, ਪਿੰਡ ਕਲਾਲ ਮਾਜਰਾ ਦੀ ਕਬਰਿਸਤਾਨ ਲਈ 1.50 ਲੱਖ ਰੁਪਏ,ਕੋਟਲੀ ਪਿੰਡ ਚ 25 ਸੋਲਰ ਲਾਈਟਾਂ ਲਈ 4.19 ਲੱਖ ਰੁਪਏ, ਬੁੱਗਾ ਕਲਾਂ ਵਿੱਚ 50 ਸੋਲਰ ਲਾਈਟਾਂ ਲਈ 8.37 ਲੱਖ ਰੁਪਏ, ਪਿੰਡ ਰਾਜਗੜ੍ਹ ਛੰਨਾ ਨੂੰ ਲਿਕੁਆਡ ਵੇਸਟ ਮੈਨੇਜਮੈਂਟ ਵਾਸਤੇ ਹੈ 7.77 ਲੱਖ ਰੁਪਏ, ਮਛਰਾਏ ਕਲਾਂ ਵਿੱਚ ਖੇਡ ਸਟੇਡੀਅਮ ਲਈ 2 ਲੱਖ ਰੁਪਏ, ਮਛਰਾਏ ਕਲਾਂ ਵਿੱਚ ਸਾਲੇਡ ਵੇਸਟ ਮੈਨੇਜਮੈਂਟ ਵਾਸਤੇ 4.08 ਲੱਖ ਰੁਪਏ ਅਤੇ ਮਛਰਾਏ ਖੁਰਦ ਵਿੱਚ 40 ਸੋਲਰ ਲਾਈਟਾਂ ਵਾਸਤੇ 6.70 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਤਕਸੀਮ ਕੀਤੇ ਗਏ।
ਉਹਨਾਂ ਨੇ ਦੱਸਿਆ ਕਿ ਇਹ ਸਾਰੇ ਕੰਮ ਜਲਦ ਤੋਂ ਜਲਦ ਮੁਕੰਮਲ ਕਰ ਦਿੱਤੇ ਜਾਣਗੇ ਤਾਂ ਕਿ ਲੋਕ ਇਹਨਾਂ ਸਹੂਲਤਾਂ ਦਾ ਫ਼ਾਇਦਾ ਲੈ ਸਕਣ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਗੁਰਮੀਤ ਸਿੰਘ ਬਲਾਕ ਪ੍ਰਧਾਨ, ਸਿਕੰਦਰ ਸਿੰਘ ਗੋਗੀ ਬਲਾਕ ਪ੍ਰਧਾਨ, ਦਰਸ਼ਨ ਸਿੰਘ ਚੀਮਾ, ਨੇਤਰ ਸਿੰਘ ਬੁੱਗਾ, ਰਣਜੀਤ ਸਿੰਘ ਪਨਾਗ, ਸ਼ਿੰਗਾਰਾ ਸਿੰਘ ਸਲਾਣਾ, ਅਵਤਾਰ ਮੁਹੰਮਦ ਟੈਨੀ, ਮਨਿੰਦਰ ਸਿੰਘ ਭਟੋਂ, ਡਾ.ਰਾਮਸ਼ਰਨ ਸੋਂਟੀ ਆਦਿ ਮੌਜ਼ੂਦ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।