Punjab Development News: ਵਿਧਾਇਕ ਗੈਰੀ ਬੜਿੰਗ ਨੇ ਪਿੰਡ ਕੰਜਾਰੀ ਵਿਖੇ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ

Punjab Development News
ਅਮਲੋਹ : ਹਲਕਾ ਅਮਲੋਹ ਦੇ ਪਿੰਡ ਕੰਜਾਰੀ ਵਿਖੇ ਵਿਕਾਸ ਕੰਮਾਂ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨਾਲ ਸਰਪੰਚ ਪ੍ਰਦੀਪ ਸਿੰਘ, ਪਿੰਡ ਵਾਸੀ ਅਤੇ ਲੀਡਰਸ਼ਿਪ। ਤਸਵੀਰ: ਅਨਿਲ ਲੁਟਾਵਾ

ਕਿਹਾ, ਪੰਜਾਬ ਅੰਦਰੋਂ ਨਸ਼ਿਆਂ ਦਾ ਜੜੋਂ ਖਾਤਮਾ ਕਰਨ ਲਈ ਪੰਚਾਇਤਾਂ ਵੀ ਸਹਿਯੋਗ ਕਰਨ

Punjab Development News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ ਉੱਥੇ ਹੀ ਸੂਬੇ ਅੰਦਰ ਵਿਕਾਸ ਦੇ ਕੰਮ ਵੀ ਜੰਗੀ ਪੱਧਰ ’ਤੇ ਚੱਲ ਰਹੇ ਹਨ ਤਾਂ ਕਿ ਪੰਜਾਬ ਵਿਕਾਸ ਪੱਖੋਂ ਮੋਹਰੀ ਸੂਬਾ ਬਣ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਨਜ਼ਦੀਕੀ ਪਿੰਡ ਕੰਜਾਰੀ ਵਿਖੇ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਇਹ ਵੀ ਪੜ੍ਹੋ: Punjab: ਪਿੰਡ ਵਾਸੀਆਂ ਨੇ ਵਿਧਾਇਕ ਲਖਵੀਰ ਰਾਏ ਦਾ ਕੀਤਾ ਸਨਮਾਨ

ਇਸ ਮੌਕੇ ’ਤੇ ਵਿਧਾਇਕ ਗੈਰੀ ਬੜਿੰਗ ਦਾ ਸਰਪੰਚ ਪ੍ਰਦੀਪ ਸਿੰਘ, ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਵੀ ਕੀਤਾ ਗਿਆ। ਵਿਧਾਇਕ ਗੈਰੀ ਬੜਿੰਗ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਨਸਾਂ ਤਸਕਰਾਂ ’ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵੀ ਮੁਹਿੰਮ ਦਾ ਸਹਿਯੋਗ ਜ਼ਰੂਰ ਕਰਨ ਤਾਂ ਕਿ ਨਸ਼ਿਆਂ ਦਾ ਜੜੋਂ ਖਾਤਮਾ ਹੋ ਸਕੇ ਅਤੇ ਸਾਡੇ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। Punjab Development News

ਇਸ ਮੌਕੇ ’ਤੇ ਪਿੰਡ ਦੇ ਸਰਪੰਚ ਪ੍ਰਦੀਪ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਜੰਝਘਰ ਵਿੱਚ ਡਰਾਇੰਗ ਰੂਮ, ਰਸੋਈ ਦੀ ਉਸਾਰੀ ਕੀਤੀ ਗਈ, ਜਿਮ ਘਰ ਦੇ ਵਿੱਚ ਨਵੀਆਂ ਵੇਟ ਲਿਫਟਿੰਗ ਮਸ਼ੀਨਾਂ ਰੱਖੀਆਂ ਗਈਆਂ, ਇਸਦੇ ਨਾਲ ਪਿੰਡ ਵਿੱਚ ਸੋਲਿਡ ਵੇਸਟ ਪਲਾਂਟ ਬਣਾਇਆ ਗਿਆ ਅਤੇ ਉਸਦੀ ਚਾਰ ਦੀਵਾਰੀ ਕੀਤੀ ਗਈ, ਸ਼ਮਸ਼ਾਨਘਾਟ ਦੇ ਰਾਸਤੇ ’ਤੇ ਇੰਟਰਲੋਕ ਟਾਈਲਾਂ ਲਾ ਕੇ ਕੰਮ ਮੁਕੰਮਲ ਕੀਤਾ ਗਿਆ ਅਤੇ ਕਬਰਸਤਾਨ ਦੀ ਚਾਰ ਦੀਵਾਰੀ ਕੀਤੀ ਗਈ ਜਿਹਨਾਂ ਦਾ ਅੱਜ ਵਿਧਾਇਕ ਗੈਰੀ ਬੜਿੰਗ ਵੱਲੋਂ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਸਿੰਗਾਰਾ ਸਿੰਘ ਸਲਾਣਾ ਸੀਨੀਅਰ ਆਗੂ, ਸਰਪੰਚ ਪ੍ਰਦੀਪ ਸਿੰਘ ਕੰਜਾਰੀ, ਯਾਦਵਿੰਦਰ ਸਿੰਘ ਲੱਕੀ ਭਲਵਾਨ ਸਲਾਣਾ, ਤਰਸੇਮ ਸਿੰਘ ਕੋਟਲੀ, ਬਲਾਕ ਪ੍ਰਧਾਨ ਜਗਦੀਪ ਸਿੰਘ ਜਿੰਮੀ ਲਾਡਪੁਰ, ਸਰਪੰਚ ਲਖਵੀਰ ਲੱਖਾ ਦੀਵਾ, ਸਰਪੰਚ ਹਰਪ੍ਰੀਤ ਸਿੰਘ ਕੋਟਲੀ, ਸਰਪੰਚ ਗਿਆਨ ਸਿੰਘ, ਜਸਮੇਲ ਸਿੰਘ, ਪ੍ਰੇਮ ਸਿੰਘ ਪੰਚ, ਗੁਰਚਰਨ ਸਿੰਘ ਪੰਚ ਆਦਿ ਪਿੰਡ ਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here