ਪਰਾਂਜਲ ਅਗਰਵਾਲ ਨੇ ਮਾਤਾ-ਪਿਤਾ ਦੇ ਨਾਲ-ਨਾਲ ਮਾਲੇਰਕੋਟਲਾ ਦਾ ਨਾਮ ਵੀ ਵਿਸ਼ਵ ਭਰ ‘ਚ ਚਮਕਾਇਆ:-ਵਿਧਾਇਕ ਡਾ. ਜਮੀਲ ਉਰ ਰਹਿਮਾਨ
(ਗੁਰਤੇਜ ਜੋਸ਼ੀ), ਮਾਲੇਰਕੋਟਲਾ। ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਨੀਟ ਦੀ ਪ੍ਰੀਖਿਆ ‘ਚ ਦੇਸ਼ ਭਰ ‘ਚੋਂ ਚੌਥਾ, ਉੱਤਰ ਭਾਰਤ ਅਤੇ ਪੰਜਾਬ ਭਰ ‘ਚੋਂ (NEET Exam) ਪਹਿਲਾ ਸਥਾਨ ਹਾਸਲ ਕਰਨ ਵਾਲੀ ਪਰਾਂਜਲ ਅਗਰਵਾਲ ਦਾ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪਰਾਂਜਲ ਅਗਰਵਾਲ ਨੇ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ ਉੱਥੇ ਹੀ ‘ਮਾਲੇਰਕੋਟਲਾ ਦਾ ਨਾਂਅ ਵੀ ਵਿਸ਼ਵ ਭਰ ‘ਚ ਚਮਕਾਇਆ ਹੈ।
ਇਸ ਮੌਕੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਡਾ ਬਲਵੀਰ ਸਿੰਘ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਚੇਤਨ ਸਿੰਘ ਜੋੜੇ ਮਾਜਰਾ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੁਬਾਰਕਬਾਦ ਅਤੇ ਪਰਾਂਜਲ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। (NEET Exam) ਇਸ ਮੌਕੇ ਵਿਧਾਇਕ ਮਾਲੇਰਕੋਟਲਾ ਦੀ ਸ਼ਰੀਕ-ਏ-ਹਯਾਤ (ਧਰਮਪਤਨੀ) ਫਰਿਆਲ ਰਹਿਮਾਨ ਨੇ ਕਿਹਾ ਕਿ ਪਰਾਂਜਲ ਅਗਰਵਾਲ ਵੱਲੋਂ ਡਾਕਟਰ ਦੀ ਸਰਕਾਰੀ ਨੌਕਰੀ ਰਾਹੀਂ ਗ਼ਰੀਬਾਂ ਤੇ ਲੋੜਵੰਦਾਂ ਦੀ ਸੇਵਾ ਕਰਨ ਦੇ ਪ੍ਰਗਟਾਏ ਆਪਣੇ ਦਿਲੀ ਪ੍ਰਗਟਾਵੇ ਨਾਲ ਨਾ ਸਿਰਫ਼ ਆਪਣੇ ਮਾਪਿਆਂ ਦਾ ਸਗੋਂ ਸਮੁੱਚੀ ਪੰਜਾਬੀਅਤ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਐਲਨ ਕਰੀਅਰ ਇੰਸਟੀਚਿਊਟ ਦੀ ਗੁਨ ਗੋਇਲ ਨੇ ਨੀਟ ਪ੍ਰੀਖਿਆ ਵਿੱਚ 700 ਅੰਕ ਪ੍ਰਾਪਤ ਕੀਤੇ
ਪਰਾਂਜਲ ਦੇ ਪਿਤਾ ਵਿਕਾਸ ਅਗਰਵਾਲ ਅਤੇ ਮਾਤਾ ਮੋਨਿਕਾ ਅਗਰਵਾਲ ਨੇ ਕਿਹਾ ਕਿ ਮਾਲੇਰਕੋਟਲਾ ਨੂੰ ਪਹਿਲੀ ਵਾਰ ਅਜਿਹਾ ਵਿਧਾਇਕ ਮਿਿਲਆ ਹੈ ਜੋ ਹਰ ਸ਼ਹਿਰ ਵਾਸੀ ਦੇ ਦੁੱਖ ਸੁੱਖ ‘ਚ ਸ਼ਰੀਕ ਹੁੰਦੇ ਹਨ, ਉਨ੍ਹਾਂ ਅੱਗੇ ਕਿਹਾ ਕਿ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਉਨ੍ਹਾਂ ਦੇ ਘਰ ਆਉਣ ‘ਤੇ ਜੋ ਖ਼ੁਸ਼ੀ ਹੋ ਰਹੀ ਹੈ ਉਸ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ‘ਤੇ ਚੇਅਰਮੈਨ ਮਾਰਕੀਟ ਕਮੇਟੀ ਸੰਦੌੜ ਕਰਮਜੀਤ ਸਿੰਘ ਕੁਠਾਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਾਫ਼ਰ ਅਲੀ, ਪੀ.ਏ. ਸ਼ਮਸ਼ੂਦੀਨ ਚੌਧਰੀ, ਗੁਰਮੁਖ ਸਿੰਘ ਖ਼ਾਨਪੁਰ, ਸਮਾਜ ਸੇਵਕ ਅਸ਼ਰਫ਼ ਅਬਦੁੱਲਾ, ਪ੍ਰਧਾਨ ਟਰੱਕ ਯੂਨੀਅਨ ਸੰਦੌੜ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ, ਦਰਸ਼ਨ ਸਿੰਘ ਦਰਦੀ, ਅਬਦੁਲ ਸ਼ਕੂਰ ਕਿਲਾ, ਦਿਿਵਅਮ ਜੈਨ, ਰਾਕੇਸ਼ ਜੈਨ, ਸਪਨਾ ਜੈਨ, ਅਸੀਸ ਗੋਇਲ, ਲੀਜਾ ਜੈਨ, ਪ੍ਰਮੋਦ ਜੈਨ, ਅਨਿਲ ਜੈਨ, ਸੰਦੀਪ ਜੈਨ, ਨਵਦੀਪ ਜੈਨ, ਰੋਮੀ ਜੈਨ, ਰਮੇਸ਼ ਜੈਨ, ਕਿਰਨ ਜੈਨ ਤੋਂ ਇਲਾਵਾ ਹੋਰ ਮੁਹਤਬਰ ਵੀ ਹਾਜ਼ਰ ਸਨ।