ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਅੰਦਰ ਵਿਸ਼ਵਾਸ ਪੈਦਾ ਕਰਨ ਦੀ ਲੋੜ : ਅਮਨ ਅਰੋੜਾ
(ਖੁਸਪ੍ਰੀਤ ਜੋਸ਼ਨ) ਸੁਨਾਮ ਊਧਮ ਸਿੰਘ ਵਾਲਾ। ਸੁਨਾਮ ਤੋਂ ਆਮ ਆਦਮੀ ਪਾਰਟੀ ’ਤੇ ਵਿਧਾਇਕ ਅਮਨ ਅਰੋੜਾ (MLA Aman Arora) ਵੱਲੋਂ ਪੰਜਾਬ ਸਰਕਾਰ ਦੀਆਂ ਕਰੱਪਸ਼ਨ ਮੁਕਤ ਹਦਾਇਤਾਂ ਸਬੰਧੀ ਸਬ ਡਵੀਜ਼ਨ ਸੁਨਾਮ ਦੇ ਡੀ ਐਸ ਪੀ ’ਤੇ ਪੁਲਿਸ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ।
ਸਥਾਨਕ ਪੀਡਬਲਿਊਡੀ ਰੈਸਟ ਹਾਊਸ ਵਿਖੇ ਕੀਤੀ ਗਈ, ਇਸ ਮੀਟਿੰਗ ਮੌਕੇ ਵਿਧਾਇਕ ਅਮਨ ਅਰੋੜਾ (MLA Aman Arora) ਵੱਲੋਂ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਜਿਸ ਵਿਚ ਮੁੱਖ ਮੁੱਦਾ ਅਦਾਲਤ ਵਿੱਚ ਚਲਾਨ ਪੇਸ਼ ਕਰਨ ਸਮੇਂ ਸਰਕਾਰੀ ਵਕੀਲ ਅਤੇ ਹੋਰ ਖਰਚ, ਜਿਸ ਤੋਂ ਉਨ੍ਹਾਂ ਨੂੰ ਨਿਜਾਤ ਦਿਵਾਈ ਜਾਵੇ ਅਤੇ ਹਾਈ ਕੋਰਟ ’ਤੇ ਹੋਰ ਕੋਰਟਾਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਹੋ ਰਹੀ ਖੱਜਲ ਖੁਆਰੀ ਤੋਂ ਬਚਾਇਆ ਜਾਵੇ, ਵਰਦੀ ’ਤੇ ਸਟੇਸ਼ਨਰੀ, ਪੈਟਰੋਲ ਭੱਤਾ ਵਧਾਉਣ ਦੀ ਮੰਗ ਕੀਤੀ ਗਈ। ਇਸ ਸਮੇਂ ਬੋਲਦਿਆਂ ਹਲਕਾ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਉਹ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਸਮੱਸਿਆ ਸਬੰਧੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰ ਕੇ ਇਸ ਦਾ ਹੱਲ ਲੱਭਣਗੇ ਅਤੇ ਮੁਲਾਜ਼ਮਾਂ ਦੀਆਂ ਦਰਪੇਸ਼ ਸਾਰੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੁਲਸ ਥਾਣੇ ਅੰਦਰ ਲੋਕਾਂ ਦੀ ਸ਼ਿਕਾਇਤਾਂ ਦਾ ਛੇਤੀ ਤੋਂ ਛੇਤੀ ਹੱਲ ਕੱਢਿਆ ਜਾਵੇ ਅਤੇ ਉਨ੍ਹਾਂ ਅੰਦਰ ਵਿਸ਼ਵਾਸ ਪੈਦਾ ਕੀਤਾ ਜਾਵੇ ਕਿ ਪੁਲਿਸ ਬਿਨ੍ਹਾਂ ਕਿਸੇ ਸਿਫ਼ਾਰਸ਼ ਅਤੇ ਭੇਦਭਾਵ ਤੋਂ ਉਨ੍ਹਾਂ ਦਾ ਕੰਮ ਕਰ ਰਹੀ ਹੈ। ਉਨ੍ਹਾਂ ਪੁਲਿਸ ਨੂੰ ਇਹ ਵੀ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜਿਹੜਾ ਵੀ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਉਹ ਬਾਈ ਨਾਂ ’ਤੇ ਹੀ ਦਰਜ ਕੀਤਾ ਜਾਵੇ ਅਤੇ ਅਣਪਛਾਤੇ ਨਾਂ ਦਰਜ ਕਰ ਕੇ ਕਿਸੇ ਵੀ ਆਮ ਨਾਗਰਿਕ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਜੋ ਕੁਝ ਪਹਿਲੀਆਂ ਸਰਕਾਰਾਂ ਵਿਚ ਜ਼ਿਆਦਤੀਆਂ ਲੋਕਾਂ ਉੱਤੇ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਦੁਹਰਾਇਆ ਨਾ ਜਾਵੇ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਹਰ ਮੁਲਾਜ਼ਮ ਇਸ ਕੰਮ ਨੂੰ ਆਪਣਾ ਕੰਮ ਸਮਝ ਕੇ ਕਰੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਸਿਵਲ ਕੰਮ ਕੇਸ ਨੂੰ ਕਿ੍ਰਮੀਨਲ ਕੇਸ ਵਿਚ ਨਾ ਬਦਲਿਆ ਜਾਵੇ ਅਤੇ ਐੱਸਐੱਚਓ ਆਪਣਾ ਮੁਲਾਜ਼ਮਾਂ ਸਮੇਤ ਹਰ ਰੋਜ਼ ਇੱਕ ਜਾਂ ਦੋ ਪਿੰਡਾਂ ਦਾ ਦੌਰਾ ਕਰੇ ਅਤੇ ਪਿੰਡਾਂ ਦੇ ਮਸਲੇ ਪਿੰਡ ਪੱਧਰ ਤੇ ਹੀ ਨਬੇੜੇ ਜਾਣ ਤਾਂ ਜੋ ਲੋਕਾਂ ਨੂੰ ਬਦਲਾਅ ਨਜ਼ਰ ਆਏ ’ਤੇ ਸਾਡੀ ਸਰਕਾਰ ਬਦਲਾਅ ਦੇ ਨਾਂ ’ਤੇ ਹੀ ਬਣੀ ਹੈ। ਇਸ ਸਮੇਂ ਡੀਐੱਸਪੀ ਸੁਨਾਮ ਸੁਖਰਾਜ ਸਿੰਘ, ਰੀਠਰੂ ਗੁਰਮੇਲ ਸਿੰਘ, ਮਨੀ ਸਰਾਓ, ਪਰਮਿੰਦਰ ਸਿੰਘ ਧਾਲੀਵਾਲ, ਲਾਭ ਸਿੰਘ ਨੀਲੋਵਾਲ, ਰਵੀ ਕਮਲ ਗੋਇਲ, ਮਨਪ੍ਰੀਤ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ