ਇਰਾਕ ‘ਚ ਫਸੇ 39 ਭਾਰਤੀਆਂ ਬਾਰੇ ਨਵਾਂ ਖੁਲਾਸਾ

Missing Punjabi, Iraq, Families, Meet, Sushma Swaraj, Foreign, Minister

ਪੀੜਤ ਪਰਿਵਾਰ ਵਿਦੇਸ਼ ਮੰਤਰੀ ਨੂੰ ਮਿਲੇ

ਨਵੀਂ ਦਿੱਲੀ: ਇਰਾਕ ‘ਚ ਫਸੇ 39 ਭਾਰਤੀਆਂ ਬਾਰੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਖੁਲਾਸਾ ਕਰਦਿਆਂ ਕਿਹਾ ਕਿ 39 ਭਾਰਤੀ ਮਸੂਲ ‘ਚ ਨਹੀਂ ਬਲਕਿ ਉਹ ਬਾਦੁੱਸ਼ ‘ਚ ਆਈਐਸ ਦੀ ਜੇਲ੍ਹ ‘ਚ ਹਨ। ਉਨ੍ਹਾਂ ਕਿਹਾ ਕਿ ਬਾਦੁੱਸ਼ ‘ਚ ਅਜੇ ਵੀ ਇਰਾਕੀ ਫੌਜ ਤੇ ਆਈਐਸ ਦਰਮਿਆਨ ਜੰਗ ਚੱਲ ਰਹੀ ਹੈ।

ਇਸ ਮਾਮਲੇ ਵਿੱਚ ਪੀੜਤ ਪਰਿਵਾਰਾਂ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਨਾਲ ਮੁਕਾਲਾਤ ਕੀਤੀ। ਪੀੜਤ ਪਰਿਵਾਰਾਂ ਨਾਲ ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੇਕੇ ਵੀ ਸਨ। ਜੀਕੇ ਨੇ ਦੱਸਿਆ ਕਿ ਇਰਾਕੀ ਵਿਦੇਸ਼ ਮੰਤਰੀ ਨੇ ਭਾਰਤੀ ਮੰਤਰਾਲੇ ਨੂੰ ਦੱਸਿਆ ਹੈ ਕਿ 39 ਭਾਰਤੀ ਮਸੂਲ ‘ਚ ਨਹੀਂ ਬਾਦੁੱਸ਼ ‘ਚ ਆਈਐਸ ਦੀ ਕੈਦ ‘ਚ ਹਨ। ਇਹ ਸ਼ਹਿਰ ਮਾਸੂਲ ਤੋਂ 16 ਕਿਲੋਮੀਟਰ ਦੂਰ ਹੈ। 39 ਭਾਰਤੀਆਂ ‘ਚੋਂ ਜ਼ਿਆਦਾਤਰ ਪੰਜਾਬੀ ਹਨ। ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਕੋਈ ਉੱਘ ਸੁੱਘ ਨਹੀਂ। ਪਿਛਲੇ ਸਮੇਂ ‘ਚ ਮਾਸੂਲ ਸ਼ਹਿਰ ‘ਤੇ ਫੌਜ ਦਾ ਕਬਜ਼ਾ ਹੋਣ ਨਾਲ ਆਸ ਬੱਝੀ ਸੀ ਪਰ ਅਜੇ ਤੱਕ ਕੁਝ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ।

ਦੱਸਣਯੋਗ ਹੈ ਪੀੜਤਾਂ ‘ਚੋਂ ਹਰਜੀਤ ਮਸੀਹ ਨੇ ਭਾਰਤ ਆ ਕੇ ਖੁਲਾਸਾ ਕੀਤਾ ਸੀ ਕਿ ਸਾਰੇ ਪੰਜਾਬੀ ਆਈਐਸ ਦੀ ਗੋਲੀ ਨਾਲ ਮਾਰੇ ਜਾ ਚੁੱਕੇ ਹਨ। ਉਸ ਮੌਕੇ ਵਿਦੇਸ਼ ਮੰਤਰਾਲੇ ਨੇ ਮਸੀਹ ਦੇ ਬਿਆਨ ਨੂੰ ਝੂਠ ਦੱਸਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।