ਸੱਚੇ ਸਤਿਗੁਰੂ ਜੀ ਨੇ ਬਚਾਈ ਬੱਸ ’ਚ ਸਵਾਰ ਦਰਜਨਾਂ ਡੇਰਾ ਪ੍ਰੇਮੀਆਂ ਦੀ ਜਾਨ
(ਸੱਚ ਕਹੂੰ ਨਿਊਜ਼) ਧਰਮਸ਼ਾਲਾ। ਕਹਿੰਦੇ ਹਨ ਕਿ ਜਦੋਂ ਇਨਸਾਨ ਆਪਣੇ ਸਤਿਗੂਰੂ ’ਤੇ ਦ੍ਰਿੜ੍ਹ ਵਿਸਵਾਸ਼ ’ਤੇ ਚੱਲਦੇ ਹੋਏ ਕਦਮ ਵਧਾਉਂਦਾ ਹੈ ਤਾਂ ਉਸ ਦਾ ਮੌਤ ਵਰਗਾ ਭਿਆਨਕ ਕਰਮ ਵੀ ਕੰਕਰ ’ਚ ਬਦਲ ਜਾਂਦਾ ਹੈ। ਅਜਿਹਾ ਹੀ ਕੁਝ ਐਤਵਾਰ ਨੂੰ ਪਵਿੱਤਰ ਭੰਡਾਰੇ ’ਤੇ ਜਾ ਰਹੀ ਹਮੀਰਪੁਰ ਦੇ ਬਲਾਕ ਕਿਰਵੀ ਦੀ ਸਾਧ-ਸੰਗਤ ਦੇ ਨਾਲ ਵਾਪਰਿਆ। ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੌਰਾਨ ਹਿਮਾਚਲ ਪ੍ਰਦੇਸ਼ ਦੇ 45 ਮੈਂਬਰ ਕਮਲ ਠਾਕੁਰ ਇੰਸਾਂ ਨੇ ਇਸ ਚਮਤਕਾਰ ਬਾਰੇ ਦੱਸਿਆ ਕਿ ਜ਼ਿਲ੍ਹਾ ਹਮੀਰਪੁਰ ਦੇ ਕਿਰਵੀ ਬਲਾਕ ਤੋਂ ਸਾਧ-ਸੰਗਤ ਬੱਸ ’ਚ ਸਵਾਰ ਹੋ ਕੇ ਧਰਮਸ਼ਾਲਾ ’ਚ ਪਵਿੱਤਰ ਭੰਡਾਰੇ ਦੀ ਨਾਮ ਚਰਚਾ ’ਚ ਸ਼ਿਰਕਤ ਕਰਨ ਲਈ ਰਵਾਨਾ ਹੋਈ ਸੀ।
ਰਸਤੇ ’ਚ ਬੱਸ ਛੋਟੇ ਲਿੰਕ ਰੋਡ ’ਤੇ ਦੂਜੇ ਵਾਹਨ ਨੂੰ ਸਾਈਡ ਦਿੰਦੇ ਹੋਏ ਅਚਾਨਕ ਪਲਟ ਕਈ। ਬੱਸ ਐਨੀ ਖਤਰਨਾਕ ਤਰ੍ਹਾਂ ਨਾਲ ਪਲਟੀ ਕਿ ਉਸ ਨੂੰ ਵੇਖ ਕੇ ਲੋਕ ਘਬਰਾ ਗਏ। ਜਿਨ੍ਹਾਂ ਲੋਕਾਂ ਨੇ ਬੱਸ ਨੂੰ ਬਾਹਰ ਤੋਂ ਵੇਖਿਆ ਸੀ ਤਾਂ ਉਹ ਕਹਿਣ ਲੱਗੇ ਕਿ ਇਸ ਬੱਸ ’ਚ ਸਵਾਰ ਵਿਅਕਤੀ ਸ਼ਾਇਦ ਹੀ ਬਚ ਪਾਉਣ। ਉਦੋਂ ਬੱਸ ਇੱਕ ਸਾਇਡ ’ਚ ਪਲਟਦਿਆਂ ਅਚਾਨਕ ਇੱਕ ਵੱਡੇ ਸਾਰੇ ਚੀੜ ਦੇ ਦਰੱਖ਼ਤ ਨਾਲ ਖੜੀ ਹੋ ਗਈ ਤੇ ਉਸ ’ਚ ਸਵਾਰ ਸਾਧ-ਸੰਗਤ ਨੂੰ ਅਜਿਹਾ ਮਹਿਸੂਸ ਹੋਇਆ, ਜਿਵੇਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਆਪਣੇ ਹੱਥਾ ਨਾਲ ਬੱਸ ਨੂੰ ਚੁੱਕ ਕੇ ਉਥੇ ਰੱਖ ਦਿੱਤਾ ਹੋਵੇ। ਐਨੇ ਭਿਆਨਕ ਹਾਦਸੇ ਦੇ ਬਾਵਜ਼ੂਦ ਸੱਚੇ ਸਤਿਗੁਰੂ ਜੀ ਨੇ ਬੱਸ ’ਚ ਸਵਾਰ ਕਿਸੇ ਵੀ ਸਾਧ-ਸੰਗਤ ਨੂੰ ਖਰੋਂਚ ਤੱਕ ਨਹੀਂ ਆਉਣ ਦਿੱਤੀ। ਬੱਸ ’ਚ ਸਵਾਰ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਸਤਿਗੁਰੂ ਜੀ ਦਾ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ