ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home Breaking News Dera Sacha Sa...

    Dera Sacha Sauda : ਪਿਆਰੇ ਸਤਿਗੁਰੂ ਜੀ ਨੇ ਮਨਜ਼ੂਰ ਕੀਤੀ ਸਾਧ-ਸੰਗਤ ਦੀ ਅਰਜ਼

    Honeypreet Insan

    ਪੰਜਾਬ ’ਚ ਅਨੇਕਾਂ ਸਤਿਸੰਗ ਫ਼ਰਮਾਉਣ ਉਪਰੰਤ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਡੇਰਾ ਸੱਚਾ ਸੌਦਾ ਸਰਸਾ ਪਰਤ ਰਹੇ ਸਨ, ਤਾਂ ਪਿੰਡ ਪੰਨੀਵਾਲਾ ਦੇ ਕੁਝ ਸਤਿਸੰਗੀਆਂ ਨੇ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਬੇਨਤੀ ਕੀਤੀ ਕਿ ਪਿਤਾ ਜੀ! ਸਾਡੇ ਘਰਾਂ ’ਚ ਆਪਣੇ ਪਵਿੱਤਰ ਚਰਨ ਟਿਕਾਓ ਜੀ ਸ਼ਹਿਨਸ਼ਾਹ ਜੀ ਨੇ ਫਰਮਾਇਆ, ‘‘ਤੁਸੀਂ ਸਾਰੇ ਜੀ.ਟੀ. ਰੋਡ ’ਤੇ ਨਹਿਰ ਦੇ ਪੁਲ ਨੇੜੇ ਇਕੱਠੇ ਹੋ ਜਾਓ’’ ਸਾਰੇ ਸਤਿਸੰਗੀ ਬੇਹੱਦ ਖੁਸ਼ ਹੋਏ ਪਿੰਡ ਦੇ ਲਗਭਗ ਚਾਲ੍ਹੀ ਸਤਿਸੰਗੀ ਭੈਣ-ਭਾਈ ਠੀਕ 12 ਵਜੇ ਨਹਿਰ ਦੇ ਪੁਲ ’ਤੇ ਪਹੁੰਚ ਗਏ ਸਭ ਦੀਆਂ ਅੱਖਾਂ ਆਪਣੇ ਮੁਰਸ਼ਿਦੇ-ਕਾਮਿਲ ਦੇ ਦਰਸ਼ਨਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੀਆਂ ਸਨ। (Dera Sacha Sauda)

    ਇਨ੍ਹਾਂ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ‘ਚ ਛੁੱਟੀਆਂ ਦਾ ਐਲਾਨ, ਨਿਬੇੜ ਲਓ ਆਪਣੇ ਕੰਮ-ਧੰਦੇ

    ਦੁਝ ਦੇਰ ਬਾਅਦ ਕਿਸੇ ਨੇ ਦੱਸਿਆ ਕਿ ਪਰਮ ਪਿਤਾ ਜੀ ਤਾਂ ਚਲੇ ਗਏ ਹਨ ਇਸ ’ਤੇ ਸਾਰੀ ਸੰਗਤ ਨੇ ਕਿਹਾ ਕਿ ਅਸੀਂ ਪ੍ਰੇਮ ਅਤੇ ਸੱਚੀ ਤੜਫ਼ ਨਾਲ ਅਰਜ਼ ਕਰੀਏ ਤਾਂ ਸਾਡਾ ਮਾਲਿਕ ਬਿਨਾ ਤਾਰ ਦੇ ਸਾਡਾ ਟੈਲੀਫੋਨ ਸੁਣ ਸਕਦਾ ਹੈ। ਸਾਰੀ ਸਾਧ-ਸੰਗਤ ਨੇ ਪ੍ਰੇਮ ਅਤੇ ਸੱਚੀ ਤੜਫ ਨਾਲ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਲਾਇਆ ਅਤੇ ਆਪਣੇ ਅੰਤਰਮਨ ਨਾਲ ਅਰਦਾਸ ਕੀਤੀ, ‘‘ਪੂਜਨੀਕ ਪਰਮ ਪਿਤਾ ਜੀ! ਸਾਡੀ ਅਰਜ਼ ਮਨਜ਼ੂਰ ਕਰੋ ਜੀ’’ ਇਸ ਤੋਂ ਬਾਅਦ ਸਾਰੀ ਸਾਧ-ਸੰਗਤ ਨੇ ਇੱਕਚਿੱਤ ਹੋ ਕੇ ਨਾਮ ਚਰਚਾ ਸ਼ੁਰੂ ਕਰ ਦਿੱਤੀ ਹਾਲੇ ਕਵੀਰਾਜ ਭਾਈਆਂ ਨੇ ਦੂਜਾ ਭਜਨ ਹੀ ਬੋਲਿਆ ਸੀ। (Dera Sacha Sauda)

    ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤੇ ਸਖ਼ਤ ਹੁਕਮ ਜਾਰੀ, ਲਿਖੀ ਚਿੱਠੀ

    ਕਿ ਪੂਜਨੀਕ ਪਰਮ ਪਿਤਾ ਜੀ ਦੀ ਗੱਡੀ ਡੱਬਵਾਲੀ ਦੀ ਬਜਾਇ ਸਰਸਾ ਵੱਲੋਂ ਆਉਂਦੀ ਨਜ਼ਰ ਆਈ ਉਸ ਸਮੇਂ ਸਾਧ-ਸੰਗਤ ਦੇ ਪ੍ਰੇਮ ਅਤੇ ਅਪਾਰ ਖੁਸ਼ੀਆਂ ਦਾ ਅਜਿਹਾ ਦ੍ਰਿਸ਼ ਸੀ ਕਿ ਜਿਸ ਨੂੰ ਲਿਖ-ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਪੂਜਨੀਕ ਪਰਮ ਪਿਤਾ ਜੀ ਨੇ ਸਾਰੀ ਸਾਧ-ਸੰਗਤ ਨੂੰ ਭਰਪੂਰ ਅਸ਼ੀਰਵਾਦ ਦਿੱਤਾ ਅਤੇ ਬਚਨ ਫਰਮਾਏ, ‘‘ਅਸੀਂ ਭੁੱਲ ਗਏ ਸੀ’’ ਇਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਭਾਈ ਦਲੀਪ ਸਿੰਘ ਰਾਗੀ ਤੋਂ ਕੱਵਾਲੀ ਬੁਲਵਾਈ ਆਸ-ਪਾਸ ਤੋਂ ਵੀ ਕਾਫੀ ਲੋਕ ਇਕੱਠੇ ਹੋ ਗਏ ਅਤੇ ਸਭ ਨੇ ਖੁਦਾਈ ਰਹਿਮਤ ਅਤੇ ਨੂਰਾਨੀ ਦੀਦਾਰ ਦਾ ਅਨੰਦ ਲਿਆ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘‘ਭਾਈ! ਤੁਹਾਡਾ ਬੇਅੰਤ ਪ੍ਰੇਮ ਹੀ ਸਾਨੂੰ ਇੱਥੇ ਵਾਪਸ ਲਿਆਇਆ ਹੈ, ਕਿਉਂਕਿ ਅਸੀਂ ਤਾਂ ਕਾਫੀ ਅੱਗੇ ਨਿੱਕਲ ਚੁੱਕੇ ਸੀ ਮਾਲਕ ਅਤੇ ਪ੍ਰੇਮ ਦਾ ਅਟੁੱਟ ਸਬੰਧ ਹੈ’’। (Dera Sacha Sauda)

    ਪਾਥੀਆਂ ਤੇ ਲੱਕੜਾਂ ਵੇਚਣਾ | Dera Sacha Sauda

    ਡੇਰਾ ਸੱਚਾ ਸੌਦਾ ਵਿਚ ਹੱਕ-ਹਲਾਲ ਦੀ ਖਾਣ ’ਤੇ ਜ਼ੋਰ ਦਿੱਤਾ ਜਾਂਦਾ ਹੈ ਇਸ ਲਈ ਆਸ਼ਰਮ ਦੇ ਸਤਿ ਬ੍ਰਹਮਚਾਰੀ ਸੇਵਾਦਾਰ ਅਤੇ ਹੋਰ ਸੇਵਾਦਾਰ ਮਿਲ ਕੇ ਸਖ਼ਤ ਮਿਹਨਤ ਕਰਦੇ ਹਨ ਇੱਕ ਵਾਰ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਗੋਹੇ ਦੀਆਂ ਪਾਥੀਆਂ ਬਣਵਾਈਆਂ ਅਤੇ ਇਨ੍ਹਾਂ ਨੂੰ ਬਜ਼ਾਰ ਵਿਚ ਵੇਚਣ ਦਾ ਹੁਕਮ ਦਿੱਤਾ ਪਾਥੀਆਂ ਇੱਕ ਨਵੀਂ ਜੀਪ ਵਿੱਚ ਲੱਦ ਦਿੱਤੀਆਂ ਗਈਆਂ ਪਾਥੀਆਂ ਵੇਚਣ ਲਈ ਉਨ੍ਹਾਂ ਸੇਵਾਦਾਰਾਂ ਨੂੰ ਜੀਪ ਨਾਲ ਭੇਜਿਆ ਗਿਆ, ਜਿਨ੍ਹਾਂ ਨੇ ਵਧੀਆ ਕੱਪੜੇ ਤੇ ਸੋਨੇ ਦੇ ਗਹਿਣੇ ਪਾਏੇ ਹੋਏ ਸਨ। (Dera Sacha Sauda)

    ਉਨ੍ਹਾਂ ਸਰਸਾ ਸ਼ਹਿਰ ਦੀਆਂ ਗਲੀਆਂ ਵਿਚ ਅਵਾਜ਼ਾਂ ਮਾਰ-ਮਾਰ ਕੇ ਪਾਥੀਆਂ ਵੇਚੀਆਂ ਇਸ ਤਰ੍ਹਾਂ ਸੋਹਣੇ ਕੱਪੜਿਆਂ ’ਚ ਪਾਥੀਆਂ ਵੇਚਦੇ ਦੇਖ ਕੇ ਲੋਕ ਹੈਰਾਨੀ ’ਚ ਪੈ ਜਾਂਦੇ ਆਪ ਜੀ ਸੇਵਾਦਾਰਾਂ ਨੂੰ ਬਜ਼ਾਰ ਵਿਚ ਲੱਕੜਾਂ ਵੇਚਣ ਲਈ ਭੇਜਦੇ ਨਾਲ ਉਨ੍ਹਾਂ ਨੂੰ ਸਪੀਕਰ ਦੇ ਦਿੰਦੇ ਅਤੇ ਫ਼ਰਮਾਉਂਦੇ, ‘‘ਸ਼ਹਿਰ ਦੇ ਚੌਂਕ ਵਿਚ ਬੈਠ ਕੇ ਸਪੀਕਰ ਵਜਾਉਣਾ ਤੇ ਦੋ ਰੁਪਏ ਦੀ ਲੱਕੜ ਅੱਠ ਆਨਿਆਂ ’ਚ ਵੇਚਣਾ ਫਿਰ ਲੱਕੜ ਖਰੀਦਣ ਵਾਲੇ ਦੇ ਘਰ ਤੱਕ ਛੱਡ ਕੇ ਆਉਣਾ’’ ਆਪ ਜੀ ਦੇ ਹੁਕਮ ਅਨੁਸਾਰ ਸੇਵਾਦਾਰ ਭਾਈ ਸ਼ਹਿਰ ਵਿਚ ਚੌਂਕ ’ਚ ਬੈਠ ਕੇ ਸਪੀਕਰ ਵਜਾਉਣ ਲੱਗਦੇ ਲੋਕ ਲੱਕੜਾਂ ਵੇਚਣ ਵਾਲੇ ਇਨ੍ਹਾਂ ਸੇਵਾਦਾਰਾਂ ਕੋਲ ਇਕੱਠੇ ਹੋ ਜਾਂਦੇ ਤੇ ਸਸਤੀਆਂ ਲੱਕੜਾਂ ਖਰੀਦ ਲੈਂਦੇ।

    ਗਾਹਕਾਂ ਨੂੰ ਉਦੋਂ ਹੋਰ ਵੀ ਹੈਰਾਨੀ ਹੁੰਦੀ ਜਦੋਂ ਸੇਵਾਦਾਰ ਉਨ੍ਹਾਂ ਨੂੰ ਬੇਨਤੀ ਕਰਦੇ ਕਿ ਅਸੀਂ ਤੁਹਾਡੇ ਘਰ ਤੱਕ ਲੱਕੜਾਂ ਛੱਡ ਕੇ ਆਵਾਂਗੇ। ਉਹ ਲੋਕ ਹੈਰਾਨੀ ਨਾਲ ਪੁੱਛਦੇ ਕਿ ਅਜਿਹਾ ਤਾਂ ਅਸੀਂ ਕਿਤੇ ਨਹੀਂ ਦੇਖਿਆ, ਤੁਸੀਂ ਅਜਿਹਾ ਕਿਉਂ ਕਰਦੇ ਹੋ? ਸੇਵਾਦਾਰ ਦੱਸਦੇ ਕਿ ਡੇਰਾ ਸੱਚਾ ਸੌਦਾ ਵਾਲੇ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦਾ ਹੁਕਮ ਹੈ ਕਿ ਇੰਨੇ ਪੈਸੇ ਨਾਲ ਹੀ ਅੱਜ ਦਾ ਗੁਜ਼ਾਰਾ ਹੋ ਜਾਵੇਗਾ, ਕੱਲ੍ਹ ਨੂੰ ਸਤਿਗੁਰੂ ਹੋਰ ਦੇਵੇਗਾ ਇਸ ਤਰ੍ਹਾਂ ਰਸਤੇ ਵਿਚ ਸੇਵਾਦਾਰ ਭਾਈ ਗਾਹਕਾਂ ਦੇ ਨਾਲ ਸਤਿਗੁਰੂ ਦੀ ਚਰਚਾ ਕਰਦੇ ਜਾਂਦੇ ਸਾਰੇ ਸ਼ਹਿਰ ਵਿਚ ਇਸ ਗੱਲ ਦੀ ਖੂਬ ਚਰਚਾ ਹੁੰਦੀ ਅਤੇ ਇਸ ਅਨੋਖੀ ਖੇਡ ਨੂੰ ਦੇਖ ਕੇ ਲੋਕ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਨ ਡੇਰੇ ਵਿਚ ਆਉਂਦੇ ਤੇ ਆਪਣੀ ਕਿਸਮਤ ਬਣਾਉਂਦੇ। (Dera Sacha Sauda)

    ਮੈਂ ਇਨ੍ਹਾਂ ਵੱਲ ਕੰਡ ਕਰਕੇ ਨਹੀਂ ਜਾ ਸਕਦਾ | Dera Sacha Sauda

    • 4-11-1996

    ਉੱਤਰ ਪ੍ਰਦੇਸ਼ ’ਚ ਸਤਿਸੰਗ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕੋਲ ਇੱਕ ਬਜ਼ੁਰਗ ਆਇਆ ਅਤੇ ਉਹ ਨਮਸਕਾਰ ਕਰਨ ਤੋਂ ਬਾਅਦ ਬੇਹੱਦ ਰੋਇਆ, ਉਸ ਨੇ ਹੰਝੂਆਂ ਦੀ ਝੜੀ ਲਾ ਦਿੱਤੀ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਵੇਖ ਕੇ ਉਹ ਵੈਰਾਗ ਅਤੇ ਪ੍ਰੇਮ ’ਚ ਆ ਕੇ ਕਹਿਣ ਲੱਗਾ, ‘‘ਗੁਰੂ ਜੀ! ਤੁਸੀਂ ਤਾਂ ਪ੍ਰਤੱਖ ਪਰਮਾਤਮਾ ਦਾ ਰੂਪ ਹੋ ਅਤੇ ਤੁਸੀਂ ਦੀਨਬੰਧੂ ਹੋ ਆਪ ਜੀ ਨੇ ਸਾਡੇ ਲਈ ਹੀ ਨਰ-ਤਨ ਪਾਇਆ ਹੈ ਉਹ (ਬਜ਼ੁਰਗ) ਆਪਣੀਆਂ ਬਾਹਾਂ ਉੱਚੀਆਂ ਕਰਕੇ, ਫੈਲਾ ਕੇ ਕਹਿ ਰਿਹਾ ਸੀ, ਮੇਰੀ ਆਤਮਾ ਨੂੰ ਆਪ ਜੀ ਦੇ ਦਰਸ਼ਨ ਕਰਕੇ ਬੇਹੱਦ ਅਨੰਦ ਪ੍ਰਾਪਤ ਹੋ ਰਿਹਾ ਹੈ।

    ਉਸ ਨੂੰ ਇੰਨਾ ਪ੍ਰੇਮ ਅਤੇ ਵੈਰਾਗ ’ਚ ਵੇਖ ਕੇ ਸਾਰੇ ਸਤਿ ਬ੍ਰਹਮਚਾਰੀ ਅਤੇ ਨੇੜੇ ਖੜ੍ਹੇ ਸੇਵਾ ਸੰਮਤੀ ਵਾਲੇ ਭਾਈ ਵੀ ਵੈਰਾਗ ’ਚ ਆ ਗਏ ਉਸ ਦਾ ਇੰਨਾ ਪ੍ਰੇਮ ਅਤੇ ਵੈਰਾਗ ਵੇਖ ਕੇ ਸ਼ਹਿਨਸ਼ਾਹ ਜੀ ਨੇ ਉਸ ਨੂੰ ਆਪਣਾ ਇੱਕ ਲਾਲ ਦਸਤਾਰ ਵਾਲਾ ਸਰੂਪ (ਤਸਵੀਰ) ਦੇ ਦਿੱਤਾ ਫਿਰ ਉਹ ਕਦੇ ਪੂਜਨੀਕ ਪਿਤਾ ਜੀ ਵੱਲ ਵੇਖੇ ਅਤੇ ਕਦੇ ਸਰੂਪ ਵੱਲ ਜਦੋਂ ਉਹ ਜਾਣ ਲੱਗਾ ਉਦੋਂ ਉਹ ਪੂਜਨੀਕ ਪਿਤਾ ਜੀ ਵੱਲ ਮੂੰਹ ਕਰਕੇ ਜਾਣ ਲੱਗਾ ਭਾਵ ਪੂਜਨੀਕ ਪਿਤਾ ਜੀ ਵੱਲ ਉਸ ਨੇ ਪਿੱਠ ਨਹੀਂ ਕੀਤੀ ਉਹ ਕਹਿੰਦਾ ਜਾ ਰਿਹਾ ਸੀ ਕਿ ਮੈਂ ਮਹਾਂਪੁਰਸ਼ਾਂ ਵੱਲ ਪਿੱਠ ਨਹੀਂ ਕਰਦਾ ਮੈਂ ਦੀਨਬੰਧੂ ਵੱਲ ਪਿੱਠ ਕਰਕੇ ਨਹੀਂ ਜਾਵਾਂਗਾ ਮਾਲਕ ਦੇ ਸੱਚੇ ਪ੍ਰੇਮੀ ਭਗਤ ਪਰੇ ਤੋਂ ਪਰੇ ਪਏ ਹਨ।

    ਭੋਜਨ ਭੁੱਖ ਤੋਂ ਕੁਝ ਘੱਟ ਖਾਣਾ ਚਾਹੀਦਾ | Dera Sacha Sauda

    ਸਿਆਣਿਆਂ ਦਾ ਕਹਿਣਾ ਹੈ, ਥੋੜ੍ਹਾ-ਥੋੜ੍ਹਾ ਖਾਈਏ ਨਾ ਤਬੀਬ ਪੁੱਛਣ ਜਾਈਏ ਮਨੁੱਖ ਨੂੰ ਜਿਉਂਦਾ ਰਹਿਣ ਲਈ ਹੀ ਖਾਣਾ ਚਾਹੀਦਾ ਹੈ ਨਾ ਕਿ ਖਾਣ ਲਈ ਜਿਉਣਾ ਚਾਹੀਦਾ ਹੈ ਸ਼ੇਖ ਸਾਅਦੀ ਸਾਹਿਬ ਫ਼ਰਮਾਉਂਦੇ ਹਨ, ‘‘ਪੇਟ ਦਾ ਜਿੰਨਾ ਹਿੱਸਾ ਭੋਜਨ ਤੋਂ ਖਾਲੀ ਰੱਖਿਆ ਜਾਵੇਗਾ, ਉਹ ਖੁਦਾ ਦੇ ਨੂਰ ਨਾਲ ਭਰ ਜਾਵੇਗਾ’’ ਜ਼ਿਆਦਾ ਭੋਜਨ ਖਾਣ ਨਾਲ ਸਰੀਰ ਮੋਟਾ ਹੁੰਦਾ ਹੈ ਅਤੇ ਘੱਟ ਖੁਰਾਕ ਖਾਣ ਨਾਲ ਆਤਮਾ ਬਲਵਾਨ ਹੁੰਦੀ ਹੈ। ਇਨਸਾਨ ਖੁਰਾਕ ਦੇ ਬਿਨਾ ਜਿਉਂਦਾ ਨਹੀਂ ਰਹਿ ਸਕਦਾ, ਪਰੰਤੂ ਆਪਣੇ ਅਸਲ ਕੰਮ ਨੂੰ ਭੁੱਲ ਕੇ ਇਹ ਸਿਰਫ ਖਾਣ ਲਈ ਹੀ ਜਿਉਂਦਾ ਰਹਿ ਰਿਹਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਪਦਾਰਥਾਂ ਦੇ ਖਾਣ-ਪੀਣ ’ਚ ਖੱਚਤ ਹੋਇਆ ਪਿਆ ਹੈ।

    ਇਨਸਾਨ ਤੋਂ ਤਾਂ ਪਸ਼ੂ ਹੀ ਚੰਗੇ ਹਨ, ਜੋ ਸਿਰਫ ਭੁੱਖ ਲੱਗਣ ’ਤੇ ਹੀ ਖਾਂਦੇ ਹਨ ਅਤੇ ਜਦੋਂ ਉਨ੍ਹਾਂ ਦਾ ਢਿੱਡ ਭਰ ਜਾਂਦਾ ਹੈ। ਤਾਂ ਇੱਕ ਪਾਸੇ ਹਟ ਜਾਂਦੇ ਹਨ ਸੱਚੀ-ਰੋਜ਼ੀ (ਹੱਕ-ਹਲਾਲ ਦੀ ਖੁਰਾਕ) ਨਾਲ ਇਲਮ ਅਤੇ ਹਿਕਮਤ ਪੈਦਾ ਹੁੰਦੀ ਹੈ ਅਤੇ ਸਾਡੇ ਮਨ ’ਚ ਪ੍ਰੇਮ, ਦੀਨਤਾ ਆਦਿ ਗੁਣ ਪ੍ਰਗਟ ਹੁੰਦੇ ਹਨ ਜਿਸ ਭੋਜਨ ਨੂੰ ਖਾਣ ਨਾਲ ਹਸਦ ਅਤੇ ਕੀਨਾ ਆਵੇ ਭਾਵ ਮਨ ’ਚ ਈਰਖਾ ਜਾਂ ਹੰਕਾਰ ਦੀ ਬੂ ਜਾਂ ਅਵਿੱਦਿਆ ਪੈਦਾ ਹੋਵੇ, ਤਾਂ ਸਮਝ ਲਓ ਕਿ ਇਹ ਹਰਾਮ ਦੀ ਕਮਾਈ ਦਾ ਅਸਰ ਹੈ ਖੁਰਾਕ ਬੀਜ ਵਾਂਗ ਹੈ ਜਿਸ ਕਿਸਮ (ਧਰਮ ਜਾਂ ਅਧਰਮ) ਦਾ ਬੀਜ ਹੋਵੇਗਾ, ਉਸੇ ਤਰ੍ਹਾਂ ਦੇ ਵਿਚਾਰ ਸਾਡੇ ਮਨ ’ਚ ਪੈਦਾ ਹੋਣਗੇ ਜਦੋਂ ਹੱਕ-ਹਲਾਲ ਦੀ ਖੁਰਾਕ ਸਾਡੇ ਅੰਦਰ ਜਾਂਦੀ ਹੈ, ਤਾਂ ਜ਼ਰੂਰ ਹੀ ਮਾਲਕ ਦੀ ਬੰਦਗੀ ਤੇ ਪਰਮਾਰਥੀ ਵਿਚਾਰ ਸਾਡੇ ਦਿਲ ’ਚ ਪੈਦਾ ਹੁੰਦੇ ਹਨ। (Dera Sacha Sauda)

    ਸਤਿਸੰਗ ਆਪਣਾ ਅਸਰ ਦਿਖਾਉਂਦਾ ਹੈ | Dera Sacha Sauda

    ਸਤਿਸੰਗ ਦੇ ਅੰਦਰ ਭਗਤੀ ਭਾਵ ਦੀਆਂ ਬੇਅੰਤ ਲਹਿਰਾਂ ਚੱਲਦੀਆਂ ਹਨ ਸੰਤਾਂ ਦੇ ਸ਼ਾਂਤ ਤੇ ਭਗਤੀ ਪੁੂਰਨ ਦਿਲ ’ਚੋਂ ਨਿੱਕਲੀਆਂ ਲਹਿਰਾਂ ਉੱਥੇ ਪਹੁੰਚੇ ਹੋਏ ਸਾਰੇ ਸੱਜਣ-ਪੁਰਸ਼ਾਂ ਦੇ ਦਿਲਾਂ ’ਤੇ ਡੂੰਘਾ ਅਸਰ ਪਾਉਂਦੀਆਂ ਹਨ ਉੱਥੋਂ ਦੇ ਅਸਰ ਨੂੰ ਅਪਣਾਉਣ ਕਰਕੇ ਈਰਖਾ-ਦਵੈਤ ਤੋਂ ਦੁਖੀ ਦਿਲ ਇੱਕਦਮ ਸ਼ਾਂਤ ਹੋ ਜਾਂਦਾ ਹੈ ਸੰਸਾਰ ਇੱਕ ਸੜਦੀ-ਬਲ਼ਦੀ ਭੱਠੀ ਹੈ ਅਤੇ ਸਾਰੇ ਜੀਵ ਮੋਹ-ਮਾਇਆ ਤੇ ਵਿਸ਼ੇ-ਵਿਕਾਰਾਂ ਰੂਪੀ ਜਠਰ-ਅਗਨੀ ’ਚ ਸੜਦੇ ਬੇਚੈਨ ਨਜ਼ਰ ਆ ਰਹੇ ਹਨ। ਸੰਤਾਂ ਦਾ ਸਤਿਸੰਗ ਇੱਕ ਕੀਮਤੀ ਤੋਹਫਾ ਹੈ ਅਤੇ ਤੜਫ ਰਹੇ ਜੀਵਾਂ ਦਾ ਆਧਾਰ ਹੈ ਜੋ ਕਿ ਈਰਖਾ-ਦਵੈਤ ਆਦਿ ਨਾਲ ਸੜਦੇ ਦਿਲਾਂ ’ਤੇ ਸ਼ਾਂਤੀ ਤੇ ਠੰਢਕ ਵਰਸਾਉਂਦਾ ਹੈ। (Dera Sacha Sauda)

    ਜੋ ਜੀਵ ਸਤਿਸੰਗ ਦਾ ਸਹਾਰਾ ਲੈਂਦੇ ਹਨ, ਉਹ ਬਹੁਤ ਅਸਾਨੀ ਨਾਲ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ ਜੇਕਰ ਇਹ ਸੱਚ ਹੈ ਕਿ ਨਦੀ-ਨਾਲਿਆਂ ਦਾ ਗੰਦਾ ਪਾਣੀ ਤੇ ਬਦਬੂਦਾਰ ਸ਼ਰਾਬ ਗੰਗਾ ’ਚ ਪੈ ਕੇ ਪਾਣੀ ਹੋ ਜਾਂਦਾ ਹੈ, ਲੋਹਾ ਚਾਹੇ ਕਸਾਈ ਦੀ ਛੁਰੀ ਦਾ ਹੀ ਹੋਵੇ, ਪਾਰਸ ਦੇ ਸਪੱਰਸ਼ ਨਾਲ ਸੋਨਾ ਬਣ ਜਾਂਦਾ ਹੈ, ਨਿੰਮ ਵਰਗਾ ਕੌੜਾ ਦਰੱਖਤ ਵੀ ਚੰਦਨ ਦੇ ਦਰੱਖਤ ਦੇ ਕੋਲ ਰਹਿਣ ਨਾਲ ਖੁਸ਼ਬੂਦਾਰ ਹੋ ਜਾਂਦਾ ਹੈ ਤੇ ਜੋ ਕੁਝ ਵੀ ਨਮਕ ਦੀ ਖਾਨ ’ਚ ਪੈਂਦਾ ਹੈ ਨਮਕ ਹੀ ਹੋ ਜਾਂਦਾ ਹੈ, ਤਾਂ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕਿੱਦਾਂ ਦਾ ਵੀ ਜੀਵ ਜਦੋਂ ਸਤਿਸੰਗ ’ਚ ਆਉਂਦਾ ਹੈ, ਤਾਂ ਉਸ ’ਤੇ ਸਤਿਸੰਗ ਦਾ ਰੰਗ ਜ਼ਰੂਰ ਚੜ੍ਹਦਾ ਹੈ। (Dera Sacha Sauda)

    LEAVE A REPLY

    Please enter your comment!
    Please enter your name here