ਮਨ ਕੀ ਬਾਤ : ਕੋਰੋਨਾ ਦਾ ਖਤਰਾ ਹਾਲੇ ਟਲਿਆ ਨਹੀਂ ਹੈ : ਮੋਦੀ

Modi

20 ਲੱਖ ਕਰੋੜ ਰੁਪਏ ਦੇ ਪੈਕੇਜ਼ ਦਾ ਕੀਤਾ ਐਲਾਨ
ਲਾਕਡਾਊਨ-4 ਦੇ ਦਿੱਤੇ ਸੰਕੇਤ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲਾਕਡਾਊਨ-4 ਦੇ ਸੰਕੇਤ ਦਿੱਤੇ। ਉਨ੍ਹਾਂ ਕਿਹਾ ਕਿ ਨਵੇਂ ਰੰਗ ਰੂਪ ਦਾ ਹੋਵੇਗਾ ਲਾਕਡਾਊਨ-4 ਅਤੇ ਇਸ ਬਾਰੇ ਪੂਰੀ ਜਾਣਕਾਰੀ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ। ਉਨ੍ਹਾਂ ਵੱਖ-ਵੱਖ ਮੁੱਦਿਆਂ ‘ਤੇ ਆਪਣੀ ਗੱਲ ਦੇਸ਼ ਨਾਲ ਸਾਂਝੀ ਕੀਤੀ। ਨਾਲ ਹੀ ਉਨ੍ਹਾਂ ਬਿਹਾਰ ਤੇ ਅਸਾਮ ‘ਚ ਹਾਏ ਹੜ੍ਹ ਦੇ ਨਾਲ-ਨਾਲ ਕੋਰੋਨਾ ਮਹਾਂਮਾਰੀ ਦੀਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ‘ਚ ਸਫ਼ਲ ਹੋਏ ਕੁਝ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਬਿਹਾਰ ‘ਚ ਕਈ ਔਰਤਾਂ ਸਵੈ ਸਹਾਇਤਾ ਸਮੂਹ ਨੇ ਮਧੁਬਨੀ ਪੇਂਟਿੰਗ ਵਾਲਾ ਮਾਸਕ ਬਣਾਉਣਾ ਸ਼ੁਰੂ ਕੀਤਾ ਹੈ। ਵੇਖਦੇ ਹੀ ਵੇਖਦੇ ਇਹ ਕਾਫ਼ੀ ਪ੍ਰਸਿੱਧ ਹੋ ਗਿਆ ਹੈ। ਇਹ ਮਧੁਬਨੀ ਮਾਸਕ ਇੱਕ ਤਰ੍ਹਾਂ ਨਾਲ ਆਪਣੀ ਪਰੰਪਰਾ ਦਾ ਪ੍ਰਚਾਰ ਤਾਂ ਕਰਦੇ ਹੀ ਹਨ, ਲੋਕਾਂ ਨੂੰ ਤੰਦਰੁਸਤੀ ਦੇ ਨਾਲ ਰੁਜ਼ਗਾਰ ਵੀ ਦੇ ਰਹੇ ਹਨ।

ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਵੀ ਤੁਹਾਨੂੰ ਮਾਸਕ ਦੇ ਕਾਰਨ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੋਵੇ, ਮਨ ਕਰਦਾ ਹੈ ਉਤਾਰ ਦੇਈਏ ਤਾਂ ਪਲ ਭਰ ਲਈ ਉਨ੍ਹਾਂ ਡਾਕਟਰਾਂ ਬਾਰੇ, ਨਰਸਾਂ ਬਾਰੇ, ਸਾਡੇ ਕੋਰੋਨਾ ਵਾਰੀਅਰਜ਼ਾਂ ਬਾਰੇ ਸੋਚੇ। ਜੋ ਘੰਟਿਆਂ ਤੱਕ ਮਾਸਕ ਪਹਿਨ ਕੇ ਲਗਾਤਾਰ ਸਾਡੇ ਲੋਕਾਂ ਦਾ ਜੀਵਨ ਬਚਾਉਣ ‘ਚ ਜੁਟੇ ਰਹਿੰਦੇ ਹਨ। ਸਾਨੂੰ ਇਹ ਧਿਆਨ ਰੱਖਣਾ ਹੈ ਕਿ ਕੋਰੋਨਾ ਹੁਣ ਵੀ ਓਨਾ ਹੀ ਘਾਤਕ ਹੈ, ਜਿੰਨਾ ਸ਼ੁਰੂ ‘ਚ ਸੀ। ਇਸ ਲਈ ਸਾਨੂੰ ਪੂਰੀ ਸਾਵਧਾਨੀ ਵਰਤਣੀ ਹੈ।

ਲੋਕ ਆਪਣੇ ਵੀਰਾਂ ਨੂੰ ਨਮਨ ਕਰ ਰਹੇ ਹਨ

ਪੀਐਮ ਨੇ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅੱਜ ਦਿਨ ਭਰ ਕਾਰਗਿਲ ਵਿਜੈ ਦਿਵਸ ਨਾਲ ਜੁੜੇ ਸਾਡੇ ਜ਼ਾਂਬਾਜਾਂ ਦੀਆਂ ਕਹਾਣੀਆਂ, ਵੀਰ-ਮਾਤਾਵਾਂ ਦੇ ਤਿਆਗ ਬਾਰੇ ਇੱਕ ਦੂਜੇ ਨੂੰ ਦੱਸੋ ਤੇ ਸ਼ੇਅਰ ਕਰੋ। ਮੈਂ ਵੇਖ ਰਿਹਾ ਹਾਂ ਕਿ ਅੱਜ ਦੇਸ਼ ਭਰ ‘ਚ ਲੋਕ ਕਾਰਗਿਲ ਵਿਜੈ ਦਿਵਸ ਯਾਦ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਇੱਕ ਹੈਸ਼ਟੈਗ #courageinkargil  ਨਾਲ ਲੋਕ ਆਪਣੇ ਵੀਰਾਂ ਨੂੰ ਨਮਨ ਕਰ ਰਹੇ ਹਨ, ਜੋ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਸ ਸਮੇਂ ਮੈਨੂੰ ਵੀ ਕਾਰਗਿਲ ਜਾਣ ਤੇ ਸਾਡੇ ਜਵਾਨਾਂ ਦੀ ਵੀਰਤਾ ਵੇਖਣ ਦਾ ਮੌਕਾ ਮਿਲਿਆ, ਉਹ ਦਿਨ, ਮੇਰੇ ਜੀਵਨ ਦੇ ਸਭ ਤੋਂ ਅਨਮੋਲ ਪਲ ‘ਚੋਂ ਇੱਕ ਹਨ। 21 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਾਰਗਿਲ ਦੀ ਜੰਗ ‘ਚ ਸਾਡੀ ਫੌਜ ਨੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ।
ਉਨ੍ਹਾਂ 20 ਲੱਖ ਕਰੋੜ ਰੁਪਏ ਦਾ ਆਰਥਿਕ ਪੈਕੇਜ਼ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਆਤਮ ਨਿਰਭਰ ਭਾਰਤ ਨੂੰ ਨਵੀਂ ਗਤੀ ਦੇਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ