Mimit Malout: ਮਿਮਿਟ ਮਲੋਟ ਦੀਆਂ ਟੀਮਾਂ ਨੇ ਨਾਸਾ ਸਪੇਸ ਐਪਸ ਚੈਲੈਂਜ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Mimit Malout
Mimit Malout: ਮਿਮਿਟ ਮਲੋਟ ਦੀਆਂ ਟੀਮਾਂ ਨੇ ਨਾਸਾ ਸਪੇਸ ਐਪਸ ਚੈਲੈਂਜ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Mimit Malout: ਵਿਦਿਆਰਥੀਆਂ ਨੇ ਆਪਣੀ ਸਿਰਜਣਾਤਮਕਤਾ, ਤਕਨੀਕੀ ਕੁਸ਼ਲਤਾ ਅਤੇ ਵਿਸ਼ਵ ਪੱਧਰੀ ਸੋਚ ਨਾਲ ਸੰਸਥਾ ਦਾ ਮਾਣ ਵਧਾਇਆ : ਡਾਇਰੈਕਟਰ ਜਸਕਰਨ ਸਿੰਘ ਭੁੱਲਰ

Mimit Malout: ਮਲੋਟ (ਮਨੋਜ)। ਮਲੋਟ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ (ਮਿਮਿਟ) ਦੇ ਬੀ.ਟੈਕ ਵਿਦਿਆਰਥੀਆਂ ਨੇ ਦੁਬਾਰਾ ਕਾਲਜ ਦਾ ਨਾਮ ਰੌਸ਼ਨ ਕਰਦਿਆਂ ਵਿਸ਼ਵ ਪੱਧਰੀ ‘ਨਾਸਾ ਸਪੇਸ ਐਪਸ ਚੈਲੇਂਜ 2025’ ਹੈਕਾਥਾਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਵਿਸ਼ਵ ਪੱਧਰੀ 48 ਘੰਟਿਆਂ ਦਾ ਹੈਕਾਥਾਨ ਨਾਸਾ ਵੱਲੋਂ 150 ਤੋਂ ਵੱਧ ਦੇਸ਼ਾਂ ਵਿੱਚ ਇੱਕੋ ਸਮੇਂ ਆਯੋਜਿਤ ਕੀਤਾ ਗਿਆ ਸੀ। ਇਹ ਮੁਕਾਬਲਾ ਗ੍ਰਾਫਿਕ ਏਰਾ ਹਿੱਲ ਯੂਨੀਵਰਸਿਟੀ, ਭੀਮਤਾਲ (ਉੱਤਰਾਖੰਡ) ਵਿੱਚ ਆਯੋਜਿਤ ਹੋਇਆ।

ਇਸ ਵਿੱਚ ਮਿਮਿਟ ਦੀਆਂ ਦੋ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਭ ਦਾ ਮਾਣ ਵਧਾਇਆ। ਟੀਮ ਸਨੇਪ-ਡੀਜੀ ਵਿੱਚ ਨਿਤਿਸ਼ ਕੁਮਾਰ, ਸ਼ਿਵਮ ਚੌਧਰੀ, ਅਭਿਸ਼ੇਕ ਕੁਮਾਰ (ਬੀ.ਟੈਕ ਸੀ.ਐਸ.ਈ., 5ਵਾਂ ਸਮੈਸਟਰ) ਅਤੇ ਅਭਿਸ਼ੇਕ ਕੁਮਾਰ (ਬੀ.ਟੈਕ ਈ.ਸੀ.ਈ., 5ਵਾਂ ਸਮੈਸਟਰ) ਨੇ ‘ਮੈਟਰੋਇਡ ਮੈਡਨੈਸ‘ ਨਾਮਕ ਪ੍ਰੋਜੈਕਟ ਤਿਆਰ ਕੀਤਾ ਜੋ ‘ਇੰਮਪੈਕਟਰ 2025’ ਥੀਮ ਤੇ ਆਧਾਰਿਤ ਸੀ। ਇਸ ਪ੍ਰੋਜੈਕਟ ਵਿੱਚ ਵਿਦਿਆਰਥੀਆਂ ਨੇ ਇੱਕ ਵਿਗਿਆਨਕ ਸਿਮੂਲੇਸ਼ਨ ਮਾਡਲ ਵਿਕਸਿਤ ਕੀਤਾ ਜੋ ਇਹ ਦਰਸਾਉਂਦਾ ਹੈ ਕਿ ਜੇਕਰ ਕੋਈ ਐਸਟਰੌਇਡ ਧਰਤੀ ਨਾਲ ਟਕਰਾਏ ਤਾਂ ਉਸ ਦੇ ਕੀ ਸੰਭਾਵਿਤ ਪ੍ਰਭਾਵ ਹੋ ਸਕਦੇ ਹਨ।

Mimit Malout

ਪ੍ਰੋਜੈਕਟ ਵਿੱਚ 2ਡੀ ਅਤੇ 3ਡੀ ਵਿਜ਼ੁਅਲਾਈਜ਼ੇਸ਼ਨ ਰਾਹੀਂ ਭੂਚਾਲ, ਵਾਤਾਵਰਣੀ ਤਬਦੀਲੀਆਂ ਅਤੇ ਸੁਨਾਮੀਆਂ ਦੇ ਪ੍ਰਭਾਵ ਦਰਸਾਏ ਗਏ। ਇਸ ਵਿੱਚ ਇੱਕ ਵੀ.ਆਰ ਇੰਟੀਗਰੇਟਡ ਵਿਊ ਅਤੇ ਮਨੋਰੰਜਕ ਇੰਟਰਐਕਟਿਵ ਗੇਮ ‘ਅਰਥ ਡਫੈਂਡਰ ਵੀ ਸ਼ਾਮਲ ਹੈ, ਜਿਸ ਰਾਹੀਂ ਲੋਕਾਂ ਵਿੱਚ ਪਲਾਨੇਟਰੀ ਡਿਫੈਂਸ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।

Read Also : ਦੇਰ ਰਾਤ ਪੁਲਿਸ ਨੇ ਫ਼ਿਰੌਤੀਆਂ ਮੰਗਣ ਵਾਲੇ ਦਾ ਕੀਤਾ ਐਨਕਾਊਂਟਰ

ਟੀਮ ਸਨੇਪ-ਡੀਜੀ ਨੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਨਾਮ ਵਜੋਂ ਟੈਲੀਸਕੋਪ 70076 ਅਤੇ ਤਿੰਨ ਦਿਨਾਂ ਦੀ ਖ਼ਾਸ ਐਸਟਰੋਵਰਸ ਯਾਤਰਾ ਅਤੇ ਤਾਰਿਆਂ ਦੇ ਅਧਿਐਨ ਦਾ ਮੌਕਾ ਜਿੱਤਿਆ। ਇਹ ਟੀਮ ਗਲੋਬਲ ਨੋਮੀਨੀ ਵਜੋਂ ਭਾਰਤ ਤੋਂ ਨਾਸਾ ਦੁਆਰਾ ਚੁਣੀ ਗਈ ਹੈ, ਜੋ ਬੇਹੱਦ ਮਾਣ ਦੀ ਗੱਲ ਹੈ। ਰੋਹਿਨੀ ਨਕਸ਼ਤ੍ਰਾ ਨਾਮ ਦੀ ਦੂਜੀ ਟੀਮ ਵਿੱਚ ਤੁਲਸੀ ਗੁਪਤਾ, ਵੰਸ਼ਿਕਾ ਸ਼ਰਮਾ, ਸੌਮਿਆ ਸਿੰਘ ਅਤੇ ਨੰਦਨੀ ਗੁਪਤਾ ਸ਼ਾਮਲ ਸਨ। ਇਹ ਸਭ ਵਿਦਿਆਰਥੀ ਬੀ.ਟੈਕ ਸੀ.ਐਸ.ਈ., 5ਵੇਂ ਸਮੈਸਟਰ ਨਾਲ ਸੰਬੰਧਤ ਹਨ।

ਇਸ ਟੀਮ ਨੇ ‘ਬਿਲਡ ਏ ਸਪੇਸ ਬਾਇਓਲੋਜੀ ਨੋਲੇਜ ਇੰਜਨ’ ਨਾਮਕ ਪ੍ਰੋਜੈਕਟ ਪੇਸ਼ ਕੀਤਾ, ਜੋ ਇੱਕ ਏਆਈ ਆਧਾਰਿਤ ਵੈਬ ਐਪਲੀਕੇਸ਼ਨ ਹੈ। ਇਹ ਐਪਲੀਕੇਸ਼ਨ ਵਿਗਿਆਨੀਆਂ, ਖੋਜਕਰਤਿਆਂ ਅਤੇ ਮਿਸ਼ਨ ਪਲਾਨਰਾਂ ਲਈ ਨਾਸਾ ਦੀ ਸਪੇਸ ਬਾਇਓਸਾਇੰਸ ਖੋਜ ਨੂੰ ਆਸਾਨੀ ਨਾਲ ਖੰਗਾਲਣ ਯੋਗ ਬਣਾਉਂਦੀ ਹੈ।

Mimit Malout

ਇਸ ਪਲੇਟਫਾਰਮ ਰਾਹੀਂ 600 ਤੋਂ ਵੱਧ ਨਾਸਾ ਦੇ ਪ੍ਰਕਾਸ਼ਿਤ ਪੇਪਰਾਂ ਤੋਂ ਸਾਰ ਸੰਖੇਪ ਰੂਪ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਨਾਲ ਇਹ ਸਮਝਣਾ ਸੁਗਮ ਹੁੰਦਾ ਹੈ ਕਿ ਮਨੁੱਖ, ਪੌਦੇ ਅਤੇ ਹੋਰ ਜੀਵ ਸਪੇਸ, ਚੰਦਰਮਾ ਅਤੇ ਮੰਗਲ ਜਿਹੇ ਵਾਤਾਵਰਣਾਂ ਵਿੱਚ ਕਿਵੇਂ ਪ੍ਰਤੀਕਿਰਿਆ ਕਰਦੇ ਹਨ। ਇਸ ਟੀਮ ਨੇ ਨਾਸਾ ਹੈਕਾਲਾਥਨ ਵਿੱਚ ਪੰਜਵਾਂ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ ਅਤੇ ਗਲੋਬਨ ਨੋਮਿਨੀ ਫਰੋਮ ਇੰਡੀਆ ਵਜੋਂ ਮਾਣ ਹਾਸਲ ਕੀਤਾ ਹੈ।

ਕਾਲਜ ਦੇ ਡਾਇਰੈਕਟਰ ਡਾ.ਜਸਕਰਨ ਸਿੰਘ ਭੁੱਲਰ ਅਤੇ ਡਾ. ਸੋਨੀਆ ਸ਼ਰਮਾ, ਸੀ.ਐਸ.ਈ. ਵਿਭਾਗ ਦੀ ਮੁਖੀ ਨੇ ਦੋਵੇਂ ਟੀਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ, ‘ਮਿਮਿਟ ਦੇ ਵਿਦਿਆਰਥੀਆਂ ਨੇ ਆਪਣੀ ਸਿਰਜਣਾਤਮਕਤਾ, ਤਕਨੀਕੀ ਕੁਸ਼ਲਤਾ ਅਤੇ ਵਿਸ਼ਵ ਪੱਧਰੀ ਸੋਚ ਨਾਲ ਸੰਸਥਾ ਦਾ ਮਾਣ ਵਧਾਇਆ ਹੈ। ਇਹ ਉਪਲੱਬਧੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਨਗੀਆਂ।’ ਮਿਮਿਟ ਦੇ ਇਨ੍ਹਾਂ ਵਿਦਿਆਰਥੀਆਂ ਦੀ ਕਾਮਯਾਬੀ ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਨਾ ਕੇਵਲ ਅਕਾਦਮਿਕ ਖੇਤਰ ਵਿੱਚ, ਸਗੋਂ ਵਿਸ਼ਵ ਪੱਧਰੀ ਤਕਨੀਕੀ ਨਵੀਨਤਾ ਦੇ ਮੈਦਾਨ ਵਿੱਚ ਵੀ ਆਪਣਾ ਲੋਹਾ ਮਨਵਾ ਰਹੇ ਹਨ।