ਸੰਜੇ ਦੱਤ ਨੂੰ ਦੇਖਣ ਪਹੁੰਚੀ ਲੱਖਾਂ ਦੀ ਭੀੜ

Millions people, Reaching, Sanjay Dutt

ਮੁੰਬਈ (ਏਜੰਸੀ)। ਇਨ੍ਹੀਂ ਦਿਨੀਂ ਸੰਜੇ ਦੱਤ ਲਖਨਊ ਦੇ ਬਾਰਾਬੰਕੀ ‘ਚ ਆਪਣੀ ਆਉਣ ਵਾਲੀ ਫਿਲਮ ‘ਪ੍ਰਸਥਾਨਮ’ ਦੀ ਸ਼ੂਟਿੰਗ ਕਰ ਰਹੇ ਹਨ। ਜਿਵੇਂ ਹੀ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੂੰ ਇਹ ਖਬਰ ਪਤਾ ਲੱਗੀ ਤਾਂ ਵੱਡੀ ਗਿਣਤੀ ‘ਚ ਸੰਜੇ ਦੇ ਚਾਹੁੰਣ ਵਾਲੇ ਸ਼ੂਟਿੰਗ ਵਾਲੀ ਜਗ੍ਹਾ ਪਹੁੰਚ ਗਏ। ਸੰਜੇ ਦੱਤ, ਜੈਕੀ ਸ਼ਰਾਫ ਤੇ ਮਨੀਸ਼ਾ ਕੋਇਰਾਲਾ ਜਿਹੇ ਸਿਤਾਰੇ ਬਾਰਾਬੰਕੀ ‘ਚ ਸ਼ੂਟਿੰਗ ਕਰ ਰਹੇ ਹਨ। ਹਾਲਾਂਕਿ ਕਿਸੇ ਨੂੰ ਵੀ ਉਨ੍ਹਾਂ ਦੀ ਸ਼ੂਟਿੰਗ ਬਾਰੇ ਕੋਈ ਖਬਰ ਨਹੀਂ। ਇਕ ਨਿੱਜੀ ਮੈਡੀਕਲ ਕਾਲਜ ‘ਚ 6 ਮਿੰਟ ਦੇ ਸ਼ੂਟ ਤੋਂ ਬਾਅਦ ਫਿਲਮ ਦੀ ਯੂਨਿਟ ਲਖਨਊ ਲਈ ਰਵਾਨਾ ਹੋ ਗਈ।

ਇਸ ਸ਼ੂਟਿੰਗ ਬਾਰੇ ਜ਼ਿਲ੍ਹੇ ਦੇ ਅਫਸਰਾਂ ਤੱਕ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ। ਇਸ ਦੌਰਾਨ ਸੰਜੇ ਦੱਤ ਨੂੰ ਦੇਖਦਿਆਂ ਹੀ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ। ਸੰਜੇ ਨੇ ਵੀ ਲੋਕਾਂ ਨੂੰ ਨਰਾਜ਼ ਨਾ ਕਰਦਿਆਂ ਹੱਥ ਹਿਲਾ ਕੇ ਉਨ੍ਹਾਂ ਦੀ ਖੁਸ਼ੀ ਦੀ ਇਜ਼ਹਾਰ ਕਬੂਲਿਆ। ਦੱਸਣਯੋਗ ਹੈ ਕਿ ਸੰਜੇ ਦੱਤ ਦੀ ਇਹ ਫਿਲਮ ਦੱਖਣੀ ਫਿਲਮ ਦਾ ਰੀਮੇਕ ਹੈ। ਉਂਝ ਵੀ ਸੰਜੇ ਦੀ ਬਾਇਓਪਿਕ ਵੀ ਇਨ੍ਹੀਂ ਦਿਨੀ ਚਰਚਾ ‘ਚ ਹੈ। ਫਿਲਮ ਦਾ ਟਰੇਲਰ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ‘ਚ ਕਿੰਨ੍ਹੇ ਉਤਰਾ-ਚੜਾਅ ਆਏ ਸਨ।

LEAVE A REPLY

Please enter your comment!
Please enter your name here