19 ਘੰਟਿਆਂ ਤੋਂ ਰੈਸਕਿਊ ਆਪ੍ਰੇਸ਼ਨ ਜਾਰੀ, ਲਗਾਤਾਰ ਹੇਠਾਂ ਜਾ ਰਹੀ ਐ ਬੱਚੀ | Borewell
- ਮੱਧ ਪ੍ਰਦੇਸ਼ ਦੇ ਸੀਹੋਰ ’ਚ 300 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੀ ਬੱਚੀ, ਆਰਮੀ ਵੱਲੋਂ ਰੈਸਕਿਊ ਆਪ੍ਰੇਸ਼ਨ ਜਾਰੀ
ਸੀਹੋਰ (ਸੱਚ ਕਹੂੰ ਨਿਊਜ਼)। ਮੱਧ ਪ੍ਰਦੇਸ਼ ਦੇ ਸੀਹੋਰ ਦੇ ਬੜੀ ਮੁੰਗਾਵਲੀ ਪਿੰਡ ’ਚ ਢਾਈ ਸਾਲ ਦੀ ਬੱਚੀ 300 ਫੁੱਟ ਡੂੰਘੇ ਬੋਰਵੈੱਲ (Borewell) ਵਿੱਚ ਡਿੱਗ ਗਈ ਹੈ। ਉਸ ਨੂੰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ। ਜਿਵੇਂ=ਜਿਵੇਂ ਜ਼ਮੀਨ ਪੁੱਟੀ ਜਾ ਰਹੀ ਹੈ ਉਵੇਂ ਉਵੇਂ ਬੱਚੀ ਹੋਰ ਹੇਠਾਂ ਜਾ ਰਹੀ ਹੈ। ਬੱਚੀ ਨੂੰ ਬਚਾਉਣ ਲਈ ਆਰਮੀ ਵੀ ਬੁਲਾਈ ਗਈ ਹੈ।
ਆਰਮੀ ਦੇ ਅਧਿਕਾਰੀ ਘਟਨਾ ਸਥਾਨ ’ਤੇ ਮੌਜ਼ੂਦ ਹਨ। 20 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ, ਸੀਰੋਹ ’ਚ ਬੋਰਵੈੱਲ ’ਚ ਫਸੀ ਮਾਸੂਮ ਸਿ੍ਰਸ਼ਟੀ ਨੂੰ ਬਚਾਉਣ ਦੀ ਯੰਗ ਜਾਰੀ ਹੈ। ਪਰ ਚਿੰਤਾ ਦੀ ਗੱਲ ਇਹ ਹੈ ਕਿ ਲਗਾਤਾਰ ਖੁਦਾਈ ਕਾਰਨ ਵਾਈਬੇਸ਼ਨ ਨਾਲ ਸਿ੍ਰਸ਼ਟੀ 100 ਫੁੱਟ ਦੀ ਡੂੰਘਾਈ ’ਤੇ ਪਹੁੰਚ ਗਈ ਹੈ। ਇਸ ਮੌਕੇ ’ਤੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ, ਪੁਲਿਸ ਦੇ ਸੀਨੀਅਰ ਅਧਿਕਾਰੀ ਰੈਸਕਿਊ ਆਪ੍ਰੇਸ਼ਨ ’ਤੇ ਚੌਕਸ ਨਜ਼ਰਾਂ ਰੱਖ ਰਿਹਾ ਹੈ।
ਬੋਰਵੈੱਲ ਵਿੱਚ ਡਿੱਗੀ ਬੱਚੀ ਦੀ ਮਾਂ ਨੇ ਦੱਸਿਆ ਕਿ ਖੇਡਦੇ ਖੇਡਦੇ ਬੋਰਵੈੱਲ ਤੱਕ ਜਾ ਪਹੁੰਚੀ ਅਤੇ ਉਨ੍ਹਾਂ ਨੇ ਆਪਣੀ ਧੀ ਨੂੰ ਬੋਰਵੈੱਲ ਤੱਕ ਜਾਂਦੇ ਦੇਖਿਆ ਤੇ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ। ਉਨ੍ਹਾਂ ਕਿਹਾ ਕਿ ਬੋਰਵੈੱਲ ਪੂਰੀ ਤਰ੍ਹਾਂ ਖੁੱਲ੍ਹਾ ਸੀ, ਜਿਸ ਕਾਰਨ ਬੱਚੀ ਬੋਰਵੈੱਲ ’ਚ ਜਾ ਡਿੱਗੀ। ਸੀਹੋਰ ’ਚ ’ਚ ਡਿੱਗੀ 3 ਸਾਲ ਦੀ ਸਿ੍ਰਸ਼ਟੀ ਨੂੰ ਬਚਾਉਣ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬੱਚੀ ਦੇ ਸੁਰੱਖਿਅਤ ਬਾਹਰ ਨਿੱਕਲਣ ਦੀ ਅਰਦਾਸ ਕਰਕੇ ਅਖੰਡ ਸਿਮਰਨ ’ਚ ਲੱਗੇ ਹੋਏ ਹਨ। ਡੇਰਾ ਸ਼ਰਧਾਲੂ ਸਿ੍ਰਸ਼ਟੀ ਦੇ ਬਾਹਰ ਨਿੱਕਲਣ ਦੀ ਦੁਆ ਆਪਣੇ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਗੌਡ ਤੋਂ ਲਗਾਤਾਰ ਸਿਮਰਨ ਕਰ ਕੇ ਕਰ ਰਹੇ ਹਨ।