ਮੈਕਸਿਕੋ ਸਿਟੀ (ਏਜੰਸੀ) ਮੈਕਸਿਕੋ ਦੀ ਪਿਛਲੀ ਚੈਂਪੀਅਨ ਜਰਮਨੀ ਵਿਰੁੱਧ ਫੀਫਾ ਵਿਸ਼ਵ ਕੱਪ ਦੇ ਓਪਨਿੰਗ ਮੈਚ ‘ਚ ਮਿਲੀ ਜਿੱਤ ਤੋਂ ਬਾਅਦ ਦੇਸ਼ਵਾਸੀਆਂ ਨੇ ਸੜਕਾਂ ‘ਤੇ ਉੱਤਰ ਕੇ ਇਸ ਹੱਦ ਤੱਕ ਜਨੂਨ ‘ਚ ਜਸ਼ਨ ਮਨਾਇਆ ਕਿ ਉੱਥੇ ਲੱਗੇ ਭੂਚਾਲ ਸੈਂਸਰ ਵੱਜ ਉੱਠੇ। ਮੈਕਸਿਕੋ ਨੇ ਰੂਸ ‘ਚ ਚੱਲ ਰਹੇ ਵਿਸ਼ਵ ਕੱਪ ‘ਚ ਪਿਛਲੀ ਜੇਤੂ ਅਤੇ ਵਿਸ਼ਵ ਦੀ ਨੰਬਰ ਇੱਕ ਟੀਮ ਜਰਮਨੀ ਵਿਰੁੱਧ ਓਪਨਿੰਗ ਮੈਚ ‘ਚ 1-0 ਨਾਲ ਜਿੱਤ ਦਰਜ ਕੀਤੀ ਸੀ ਇਸ ਤੋਂ ਬਾਅਦ ਮੈਕਸਿਕੋ ‘ਚ ਸੜਕਾਂ ‘ਤੇ ਉੱਤਰ ਕੇ ਲੋਕਾਂ ਨੇ ਨੱਚਣਾ ਟੱਪਣਾ ਸ਼ੁਰੂ ਕਰ ਦਿੱਤਾ ਅਤੇ ਹਰ ਪਾਸੇ ਲੋਕ ਰਿਵਾਇਤੀ ਟੋਪੀ ‘ਸੋਂਬ੍ਰੇਰੋ’ ਪਾ ਕੇ ਦੇਸ਼ ‘ਚ ਫੁੱਟਬਾਲ ਲਈ ਗਾਏ ਜਾਣ ਵਾਲੇ ਪ੍ਰਸਿੱਧ ਗਾਣੇ ‘ਸਿਲੇਟੋ ਲਿਡੋ’ ਨੂੰ ਗਾ ਰਹੇ ਸਨ ਮੈਕਸਿਕੋ ‘ਚ ਮੁੱਖ ਚਰਚ ਦੇ ਨਜ਼ਦੀਕ ਵਿਸ਼ਵ ਕੱਪ ਮੈਚ ਨੂੰ ਲੈ ਕੇ ਵੱਡੀ ਸਕਰੀਨ ਲਗਾਈ ਗਈ ਸੀ ਜਿਸ ‘ਤੇ ਲੋਕਾਂ ਨੇ ਆਪਣੀ ਟੀਮ ਨੂੰ ਜਿੱਤਦੇ ਦੇਖਿਆ ਜਿਵੇਂ ਹੀ ਪਹਿਲੇ ਅੱਧ ਦੇ 35ਵੇਂ ਮਿੰਟ ‘ਚ ਲੋਜ਼ਾਨੇ ਨੇ ਗੋਲ ਕੀਤਾ ਲੋਕ ਖੁਸ਼ੀ ‘ਚ ਨੱਚਣ ਲੱਗੇ।
ਭੂ-ਵਿਗਿਆਨ ਅਤੇ ਵਾਯੂਮੰਡਲ ਏਜੰਸੀ ਨੇ ਦੱਸਿਆ ਕਿ ਮੈਕਸਿਕੋ ‘ਚ ਵੱਡੀ ਗਿਣਤੀ ‘ਚ ਲੋਕਾ ਨੇ ਜਿੱਤ ‘ਚ ਇਸ ਹੱਦ ਤੱਕ ਜਸ਼ਨ ਮਨਾਇਆ ਕਿ ਰਾਜਧਾਨੀ ‘ਚ ਦੋ ਜਗ੍ਹਾ ‘ਤੇ ਭੂਚਾਲ ਮਾਪਣ ਵਾਲੇ ਸੈਂਸਰਾਂ ਨੇ ਧਰਤੀ ‘ਚ ਹਲਚਲ ਦੀ ਜਾਣਕਾਰੀ ਦਿੱਤੀ ਇਹ ਮੈਚ ਦੇ ਸੱਤ ਮਿੰਟ ਬਾਅਦ ਦਰਜ ਕੀਤੇ ਗਏ ਮੈਕਸਿਕੋ ‘ਚ ਆਏ ਇਸ ਭੂਚਾਲ ਨੂੰ ਵਿਗਿਆਨਕਾਂ ਨੇ ਗੈਰ ਕੁਦਰਤੀ ਭੂਚਾਲ ਦੱਸਿਆ ਹੈ।
ਮੈਕਸਿਕੋ ਨੇ ਪਿਛਲੇ ਛੇ ਵਿਸ਼ਵ ਕੱਪ ‘ਚ ਕਦੇ ਵੀ ਆਖ਼ਰੀ 16 ‘ਚ ਜਗ੍ਹਾ ਨਹੀਂ ਬਣਾਈ ਹੈ ਮੈਕਸਿਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਏਲ ਲੋਪੇਜ਼ ਓਬਰਾਡੋਰ ਨੇ ਵੀ ਆਪਣੀ ਟੀਮ ਨੂੰ ਜਿੱਤਣ ‘ਤੇ ਵਧਾਈ ਦਿੱਤੀ ਹੈ ਉੱਥੇ ਟੀਮ ਦੇ ਗੋਲਕੀਪਰ ਗੁਈਲੇਰਮੋ ਓਚਾਓ ਨੂੰ ਜਰਮਨੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਬੇਕਾਰ ਕਰਨ ਲਈ ਦੇਸ਼ਵਾਸੀਆਂ ਨੇ ਸੋਸ਼ਲ ਸਾਈਟ ‘ਤੇ ਦੇਸ਼ ਦਾ ਰਾਸ਼ਟਰਪਤੀ ਤੱਕ ਕਰਾਰ ਦੇ ਦਿੱਤਾ ਹੈ ਮੈਕਸਿਕੋ ਦਾ ਰੋਸਟੋਨ ਆਨ ਫੋਵ ‘ਚ ਅਗਲਾ ਮੈਚ ਦੱਖਣੀ ਕੋਰੀਆ ਨਾਲ ਹੋਵੇਗਾ।