20 ਮਰੇ ਅਤੇ 54 ਜਖ਼ਮੀ
ਮੈਕਸੀਕੋ ਸਿਟੀ (ਏਜੰਸੀ)। ਮੈਕਸੀਕੋ ਦੇ ਹਿਡਾਲਗੋ ਪ੍ਰਾਂਤ ‘ਚ ਸ਼ਨਿੱਚਰਵਾਰ ਨੂੰ ਇੱਕ ਤੇਲ ਪਾਈਪਲਾਈਨ ‘ਚ ਧਮਾਕਾ ਹੋਣ ਨਾਲ ਘੱਟ ਤੋਂ ਘੱਟ 20 ਜਣਿਆਂ ਦੀ ਮੌਤ ਹੋ ਗਈ ਅਤੇ 54 ਹੋਰ ਜਖ਼ਮੀ ਹੋ ਗਏ। ਤੁਲਾਹੁਲਿੱਪਾਨ ਨਿਕਾਇ ਖ਼ੇਤਰ ‘ਚ ਤੇਲ ਪਾਈਪਲਾਈਨ ‘ਚ ਰਿਸਾਅ ਸ਼ੁਰੂ ਹੋ ਗਿਆ। ਇਸ ਦਰਮਿਆਨ ਸਥਾਨਕ ਲੋਕ ਤੇਲ ਭਰਨ ਲੱਗੇ ਤਾਂ ਅਚਾਨਕ ਧਮਾਕਾ ਹੋ ਗਿਆ। ਇਸ ਹਾਦਸੇ ‘ਚ ਤੇਲ ਭਰ ਰਹੇ 350 ਜਣੇ ਇਸ ਦੀ ਚਪੇਟ ‘ਚ ਆ ਗਏ। ਮੈਕਸੀਕੋ ‘ਚ ਈਂਧਨ ਸੰਕਟ ਜਾਰੀ ਹੈ ਅਤੇ ਸਰਕਾਰ ਈਂਧਨ ਚੋਰੀ ਨੂੰ ਰੋਕਣ ਲਈ ਮੁਹਿੰਮ ਚਲਾ ਰਹੀ ਹੈ। ਅਜਿਹੇ ‘ਚ ਇਸ ਘਟਨਾ ਨੇ ਇੱਕ ਵਾਰ ਫਿਰ ਈਂਧਨ ਦੇ ਮੁੱਦੇ ਨੂੰ ਉਜ਼ਾਗਰ ਕਰ ਦਿੱਤਾ ਹੈ। (Mexico)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।