Rain Forecast: ਨਵੀਂ ਦਿੱਲੀ (ਏਜੰਸੀ)। ਇਸ ਵਾਰ, ਦੇਸ਼ ’ਚ ਮਾਨਸੂਨ ਸੀਜ਼ਨ (ਜੂਨ ਤੋਂ ਸਤੰਬਰ) ਦੌਰਾਨ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਕਿਹਾ ਕਿ ਇਹ 106 ਫੀਸਦੀ ਹੋ ਸਕਦਾ ਹੈ। ਪਿਛਲੇ ਮਹੀਨੇ ਇਹ 105 ਫੀਸਦੀ ਦੱਸਿਆ ਗਿਆ ਸੀ। ਇਸੇ ਤਰ੍ਹਾਂ ਜੂਨ ਦੇ ਮਹੀਨੇ ’ਚ ਵੀ ਬਾਰਿਸ਼ ਆਮ ਨਾਲੋਂ ਵੱਧ ਹੋਵੇਗੀ। ਮੌਸਮ ਵਿਭਾਗ (ਆਈਐੱਮਡੀ) ਨੇ ਮੰਗਲਵਾਰ ਨੂੰ ਕਿਹਾ, ‘ਦੇਸ਼ ਵਿੱਚ ਜੂਨ ਦੇ ਮਹੀਨੇ ’ਚ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜੋ ਕਿ 108 ਫੀਸਦੀ ਹੋ ਸਕਦੀ ਹੈ।’ ਇਸਦਾ ਮਤਲਬ ਹੈ ਕਿ ਇਸ ਸਮੇਂ ਦੌਰਾਨ 87 ਸੈਂਟੀਮੀਟਰ ਤੋਂ ਵੱਧ ਮੀਂਹ ਪੈਣ ਦੀ ਉਮੀਦ ਹੈ। ਇਸਨੂੰ ਲੰਬੀ ਮਿਆਦ ਦੀ ਔਸਤ ਭਾਵ ਐੱਲਪੀਏ ਕਿਹਾ ਜਾਂਦਾ ਹੈ। Rain Forecast
ਇਹ ਖਬਰ ਵੀ ਪੜ੍ਹੋ : Faridkot News: ਪੁਲਿਸ ਮੁਲਾਜ਼ਮਾਂ ਵੱਲੋਂ ਕੇਦਰੀ ਮਾਡਰਨ ਜੇਲ੍ਹ ਦੀ ਅਚਾਨਕ ਚੈੱਕਿੰਗ
ਮੱਧ ਪ੍ਰਦੇਸ਼, ਮਹਾਰਾਸ਼ਟਰ ’ਚ ਭਾਰੀ ਮੀਂਹ ਦੀ ਸੰਭਾਵਨਾ, ਬਿਹਾਰ-ਝਾਰਖੰਡ ’ਚ ਘੱਟ ਮੀਂਹ ਦੀ ਉਮੀਦ
ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮੌਤੁੰਜੈ ਮਹਾਪਾਤਰਾ ਨੇ ਕਿਹਾ ਕਿ ਇਸ ਵਾਰ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਓਡੀਸ਼ਾ ਤੇ ਆਸ ਪਾਸ ਦੇ ਇਲਾਕਿਆਂ ’ਚ ਆਮ ਤੋਂ ਵੱਧ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ, ਪੰਜਾਬ, ਹਰਿਆਣਾ, ਕੇਰਲ ਤੇ ਤਾਮਿਲਨਾਡੂ ਦੇ ਕੁਝ ਇਲਾਕਿਆਂ ’ਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਮੱਧ ਤੇ ਦੱਖਣੀ ਭਾਰਤ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਉਮੀਦ ਹੈ। ਉੱਤਰ-ਪੱਛਮੀ ਭਾਰਤ ’ਚ ਆਮ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਉੱਤਰ-ਪੂਰਬੀ ਭਾਰਤ ’ਚ ਆਮ ਤੋਂ ਘੱਟ ਮੀਂਹ ਪੈ ਸਕਦਾ ਹੈ। ਮੌਨਸੂਨ ਦੇ ਮੁੱਖ ਖੇਤਰ ’ਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਓਡੀਸ਼ਾ ਅਤੇ ਨਾਲ ਲੱਗਦੇ ਖੇਤਰ ਸ਼ਾਮਲ ਹਨ। ਜ਼ਿਆਦਾਤਰ ਬਾਰਿਸ਼ ਦੱਖਣ-ਪੱਛਮੀ ਮਾਨਸੂਨ ਦੌਰਾਨ ਹੁੰਦੀ ਹੈ ਤੇ ਇਹ ਖੇਤਰ ਖੇਤੀਬਾੜੀ ਲਈ ਮੌਨਸੂਨ ਦੀ ਬਾਰਿਸ਼ ’ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। Rain Forecast