(ਅਨਿਲ ਲੁਟਾਵਾ) ਅਮਲੋਹ। ਪੰਜਾਬ ਸਕੂਲ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਤੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਆਫ ਐਮੀਨੈਂਸ ਅਮਲੋਹ ਦੇ ਵਿਦਿਆਰਥੀਆਂ ਨੂੰ ਅੱਜ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਹੇਠ ਸਮੁੱਚੇ ਸਟਾਫ ਨੇ ਉਨ੍ਹਾਂ ਨੂੰ ਸੀਲਡ, ਮੈਡਲ ਤੇ ਪ੍ਰਿੰਸੀਪਲ ਇਕਬਾਲ ਸਿੰਘ ਵੱਲੋਂ 5100 ਰੁਪਏ ਨਗਦ ਇਨਾਮ ਹਰ ਇੱਕ ਵਿਦਿਆਰਥੀ ਨੂੰ ਦੇ ਕੇ ਸਨਮਾਨਿਤ ਕੀਤਾ। ਕਮਰਸ ਅਤੇ ਨਾਨ ਮੈਡੀਕਲ ਵਿਚੋਂ ਦੋ ਵਿਦਿਆਰਥਣਾਂ ਮੰਨਤਪ੍ਰੀਤ ਕੌਰ ਵਿਰਕ ਤੇ ਮੈਹਕ ਜਿੰਦਲ ਨੇ 500 ਵਿੱਚੋਂ 487 ਅੰਕ 97.40 ਫੀਸਦੀ ਲੈ ਕੇ ਪੰਜਾਬ ਦੀ ਮੈਰਿਟ ਲਿਸਟ 247 ਅਤੇ 302 ਤੇ ਨਾਂਅ ਦਰਜ਼ ਕਰਾਇਆ ਹੈ ਤੇ ਸਕੂਲ ਦਾ ਨਾਂਅ ਉੱਚਾ ਕੀਤਾ ਹੈ। (Punjab School Board Result)
ਇਸ ਦੇ ਨਾਲ ਹੀ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਜਿਸ ਵਿਦਿਆਰਥੀ ਨੇ ਸਕੂਲ ਆਫ ਐਮੀਨੈਂਸ ਵਿੱਚ ਮੈਰਿਟ ਵਿੱਚ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ, ਹੁਣ ਉਸੇ ਵਿਦਿਆਰਥੀ ਕਾਰਤਿਕ ਕੁਮਾਰ ਨੇ 600 ਵਿੱਚੋਂ 589 ਅੰਕ ਲੈ ਪੰਜਾਬ ਦੀ ਮੈਰਿਟ ਲਿਸਟ ਵਿੱਚ ਰੈਕ 11ਵਾਂ ’ਤੇ ਆ ਕੇ ਨਾਂਅ ਚਮਕਾਇਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਗਿਆ। ਸਕੂਲ ਵਿੱਚ ਪਹੁੰਚਣ ਤੇ ਇਨ੍ਹਾਂ ਵਿਦਿਆਰਥੀਆਂ ਨੂੰ ਹਾਰ ਪਾ ਕੇ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਵੱਲੋਂ 5100 ਰੁਪਏ ਹਰ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਨੂੰ ਦਿੱਤੇ ਗਏ।
ਇਸ ਮੌਕੇ ਇਨ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਉਚੇਚੇ ਤੌਰ ’ਤੇ ਪਹੁੰਚੇ। ਪ੍ਰਿੰਸੀਪਲ ਇਕਬਾਲ ਸਿੰਘ ਵੱਲੋਂ ਸ਼ੁੱਭਕਾਮਨਾਵਾਂ ਦਿੰਦਿਆਂ ਆਉਣ ਵਾਲੇ ਭਵਿੱਖ ਲਈ ਆਸ਼ੀਰਵਾਦ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਵਿੱਚ ਪੜ੍ਹ ਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਤੇ ਅਸੀਂ ਹੋਰ ਉੱਚੀਆਂ ਬੁਲੰਦੀਆਂ ’ਤੇ ਜਾਣ ਲਈ ਸਖਤ ਮਿਹਨਤ ਕਰਾਂਗੇ।
ਇਹ ਵੀ ਪੜ੍ਹੋ: T20 World Cup: ਭਾਰਤ ਤੋਂ ਬਾਅਦ ਇਹ ਟੀਮਾਂ ਦਾ ਹੋਇਆ ਟੀ20 ਵਿਸ਼ਵ ਕੱਪ ਲਈ ਐਲਾਨ, ਪੜ੍ਹੋ ਤੇ ਜਾਣੋ
ਮੰਨਤਪ੍ਰੀਤ ਕੌਰ ਨੇ ਕਿਹਾ ਕਿ ਮੈਂ ਸੀਏ ਬਣਨਾ ਚਾਹੁੰਦੀ ਹਾਂ, ਜੋ ਕਿ ਬਾਸਕਟਬਾਲ ਦੀ ਖਿਡਾਰਨ ਵੀ ਹੈ ਤੇ ਇਸਦੇ ਨਾਲ ਹੀ ਮੈਹਕ ਨੇ ਦੱਸਿਆ ਕਿ ਮੈਂ ਇੰਜੀਨੀਅਰ ਬਣ ਕੇ ਦੇਸ਼ ਦੀ ਸੇਵਾ ਕਰਾਂਗੀ। ਇਸ ਮੌਕੇ ਜਗਤਾਰ ਸਿੰਘ, ਰਾਜਵੰਤ ਕੌਰ,ਅਵਤਾਰ ਸਿੰਘ, ਚਮਨ ਲਾਲ , ਦੀਪਿਕਾ, ਸ਼ੀਲਾ ਰਾਣੀ ,ਜਗਦੀਸ਼ ਚੰਦ, ਉਮੇਸ਼ ਕੁਮਾਰ ,ਦੀਪਾ ਰਾਣੀ,ਜਸਬੀਰ ਸਿੰਘ ਮਠਾੜੂ ਰਾਜਿੰਦਰ ਸਿੰਘ, ਬੀਰਰਾਜਵਿੰਦਰ ਸਿੰਘ, ਹਰਵਿੰਦਰ ਸਿੰਘ ,ਮੀਨਾਕਸ਼ੀ ਭਨੋਟ, ਹਰਪ੍ਰੀਤ ਕੌਰ, ਦਵਿੰਦਰ ਸਿੰਘ ਰਹਿਲ, ਦਲਵੀਰ ਸਿੰਘ ਸੰਧੂ ,ਬਲਜੀਤ ਸਿੰਘ ਸਲਾਣੀ, ਈਸ਼ਵਰ ਚੰਦਰ,ਗਗਨ ਗੁਪਤਾ ,ਅਮਰੀਕ ਸਿੰਘ ਧਰਮ ਸਿੰਘ ਰਾਈਏਵਾਲ ਬਲਵੀਰ ਸਿੰਘ, ਅਮਨਦੀਪ ਕੌਰ, ਮੀਨੂੰ ਪਜਨੀ ,ਹਰਵਿੰਦਰ ਕੌਰ, ਰੰਜੂ ਬਾਲਾ , ਪੂਜਾ ਸਿੰਗਲਾ,ਸੁਰੀਤਾ, ਸੀਮਾ ਰਾਣੀ, ਆਦਿ ਸਟਾਫ ਹਾਜ਼ਰ ਸੀ। Punjab School Board Result