ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਸਾਂਸਦ ਅਸਰਾਰੁਲ...

    ਸਾਂਸਦ ਅਸਰਾਰੁਲ ਹਕ ਕਾਸਮੀ ਦਾ ਦੇਹਾਂਤ

    Member Of Parliament, Asrarul Haq Qasmi, Dies

    ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ

    ਨਵੀਂ ਦਿੱਲੀ, ਏਜੰਸੀ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਬਿਹਾਰ ਦੇ ਕਿਸ਼ਨਗੰਜ ਤੋਂ ਸਾਂਸਦ ਮੌਲਾਨਾ ਅਸਰਾਰੁਲ ਹਕ ਕਾਸਮੀ ਦਾ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮੌਲਾਨਾ ਕਾਸਮੀ 76 ਸਾਲ ਦੇ ਸਨ। ਉਹਨਾਂ ਦੇ ਪਰਿਵਾਰ ‘ਚ ਤਿੰਨ ਬੇਟੇ ਅਤੇ ਦੋ ਬੇਟੀਆਂ ਹਨ। ਪਰਿਵਾਰਕ ਸੂਤਰਾਂ ਅਨੁਸਾਰ ਸਵੇਰੇ 3.30 ਵਜੇ ਕਿਸ਼ਨਗੰਜ ਸਥਿਤ ਸਰਕਿਟ ਹਾਊਸ ‘ਚ ਮੌਲਾਨਾ ਅਸਰਾਰੁਲ ਹਕ ਕਾਸਮੀ ਦਾ ਦੇਹਾਂਤ ਹੋ ਗਿਆ।

    ਪੁਸਤੈਨੀ ਪਿੰਡ ‘ਚ ਦਫਨਾਇਆ ਜਾਵੇਗਾ

    ਉਹ ਵੀਰਵਾਰ ਦੇਰ ਰਾਤ ਇੱਕ ਪ੍ਰੋਗਰਾਮ ਤੋਂ ਵਾਪਸ ਆਉਣ ਤੋਂ ਬਾਅਦ ਸੌਂ ਗਏ ਪਰ ਅਚਾਨਕ ਤਿੰਨ ਵਜੇ ਉਹਨਾਂ ਦੀ ਤਬੀਅਤ ਵਿਗੜੀ ਤਾਂ ਜਦ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਲਈ ਗੱਡੀ ਕੱਢੀ ਅਤੇ ਜਿਵੇਂ ਹੀ ਉਹ ਗੱਡੀ ‘ਚ ਬੈਠੇ ਤਾਂ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਦਾ ਦੇਹਾਂਤ ਹੋ ਗਿਆ। ਉਹ ਪਹਿਲੀ ਵਾਰ 2009 ‘ਚ ਕਿਸ਼ਨਗੰਜ ਤੋਂ ਸਾਂਸਦ ਚੁਣੇ ਗਏ ਅਤੇ ਦੁਬਾਰਾ 2014 ‘ਚ ਉਸੇ ਸੀਟ ਤੋਂ ਚੁਣੇ ਗਏ। ਮੌਲਾਨਾ ਅਸਰਾਰੁਲ ਹਕ ਕਾਸਮੀ ਨੂੰ ਜੁਮੇ ਦੀ ਨਮਾਜ ਤੋਂ ਬਾਅਦ ਤਿੰਨ ਵਜੇ ਉਹਨਾਂ ਦੇ ਪੁਸਤੈਨੀ ਪਿੰਡ ਟੱਪੂ ‘ਚ ਉਹਨਾਂ ਨੂੰ ਦਫਨਾਇਆ ਜਾਵੇਗਾ। ਮੌਲਾਨਾ ਅਸਰਾਰੁਲ ਹਕ ਕਾਸਮੀ ਆਪਣੇ ਪਿੱਛੇ ਤਿੰਨ ਬੇਟੇ ਅਤੇ ਦੋ ਬੇਟੀਆਂ ਛੱਡ ਗਏ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here