ਵਿਰੋਧੀ ਸੁਰਾਂ ਦੌਰਾਨ ਮੀਟਿੰਗ
ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੌਰਾਨ ਅੱਜ 6ਵÄ ਵਾਰ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਗੱਲਬਾਤ ਹੋਣੀ ਹੈ ਸਾਰੇ ਦੇਸ਼ ਦੀਆਂ ਨਜ਼ਰਾਂ ਇਸ ਗੱਲਬਾਤ ’ਤੇ ਟਿਕੀਆਂ ਹੋਈਆਂ ਹਨ ਗੱਲਬਾਤ ਹੋਣੀ ਬਹੁਤ ਜ਼ਰੂਰੀ ਤੇ ਮਹੱਤਵਪੂਰਨ ਹੈ ਪਰ ਮੁਸ਼ਕਲ ਵਾਲੀ ਗੱਲ ਇਹ ਹੈ ਕਿ ਗੱਲਬਾਤ ਤੋਂ ਪਹਿਲਾਂ ਜਿਸ ਤਰ੍ਹਾਂ ਦੋਵਾਂ ਧਿਰਾਂ ਦੇ ਬਿਆਨ ਤੇ ਰੁਖ਼ ਸਾਹਮਣੇ ਆ ਰਹੇ ਹਨ, ਉਸ ਤੋਂ ਮੀਟਿੰਗ ’ਚ ਕਿਸੇ ਚੰਗੇ ਨਤੀਜੇ ਦੀ ਆਸ ਕਰਨੀ ਕਾਫੀ ਮੁਸ਼ਕਲ ਹੈ ਕਿਸਾਨ ਜਥੇਬੰਦੀਆਂ ਨੇ ਸਰਕਾਰ ਵੱਲੋਂ ਭੇਜਿਆ ਮੀਟਿੰਗ ਲਈ ਸੱਦਾ ਸਵੀਕਾਰ ਕਰਨ ਦੇ ਨਾਲ ਹੀ ਆਪਣਾ ਇਹ ਏਜੰਡਾ ਭੇਜ ਦਿੱਤਾ ਹੈ ਕਿ ਉਹ ਕਾਨੂੰਨ ਰੱਦ ਕਰਨ ਲਈ ਹੀ ਮੀਟਿੰਗ ਕਰਨ ਆਉਣਗੇ ਪਹਿਲੀਆਂ 6 ਮੀਟਿੰਗਾਂ ਵੀ ਸਿਰਫ ਇਸੇ ਕਰਕੇ ਬੇਸਿੱਟਾ ਰਹੀਆਂ ਕਿਉਂਕਿ ਕਿਸਾਨ ਕਾਨੂੰਨ ਰੱਦ ਕਰਨ ਤੋਂ ਬਿਨਾ ਮੰਨੇ ਨਹÄ ਹੁਣ ਸਰਕਾਰ ਨੂੰ ਇਹ ਲਿਖਤੀ ਰੂਪ ’ਚ ਮੀਟਿੰਗ ਤੋਂ ਪਹਿਲਾਂ ਹੀ ਸੰਦੇਸ਼ ਮਿਲ ਗਿਆ ਹੈ ਕਿ ਕਿਸਾਨ ਨਹÄ ਮੰਨਣਗੇ
ਦੂਜੇ ਪਾਸੇ ਸਰਕਾਰ ਵੱਲੋਂ ਵੀ ਮੀਟਿੰਗ ਤੋਂ ਪਹਿਲਾਂ ਕੋਈ ਸੰਕੇਤ ਨਹÄ ਦਿੱਤਾ ਗਿਆ ਕਿ ਸਰਕਾਰ ਆਪਣੇ ਪਹਿਲੇ ਸਟੈਂਡ ਨੂੰ ਨਰਮ ਕਰ ਰਹੀ ਹੈ ਕੇਂਦਰੀ ਖੇਤੀ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਬਿਆਨ ਇਹ ਦਰਸਾ ਰਹੇ ਹਨ ਕਿ ਕਾਨੂੰਨ ਕਿਸਾਨਾਂ ਦੇ ਲਈ ਫਾਇਦੇਮੰਦ ਹਨ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤਾਂ ਵਾਰ-ਵਾਰ ਇਹ ਕਹਿ ਰਹੇ ਹਨ ਕਿ ਕਾਨੂੰਨ ਦਾ ਸਮੱਰਥਨ ਕਰਨ ਵਾਲੀਆਂ ਦਰਜਨਾਂ ਜਥੇਬੰਦੀਆਂ ਉਹਨਾਂ ਨੂੰ ਮਿਲ ਰਹੀਆਂ ਹਨ ਉਹ ਇਹ ਵੀ ਕਹਿ ਰਹੇ ਹਨ ਕਿ ਕਾਨੂੰਨਾਂ ਬਾਰੇ ਜਥੇਬੰਦੀਆਂ ਦੇ ਭਰਮ ਦੂਰ ਹੋ ਜਾਣਗੇ
ਸਰਕਾਰ ਪਹਿਲਾਂ ਹੀ ਇਹ ਪ੍ਰਚਾਰ ਕਰਦੀ ਆਈ ਹੈ ਕਿ ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਨੇ ਗੁਮਰਾਹ ਕੀਤਾ ਹੋਇਆ ਹੈ 28 ਦਸੰਬਰ ਨੂੰ ਪ੍ਰਧਾਨ ਮੰਤਰੀ ਨੇ ਵੀ ਅਸਿੱਧੇ ਤੌਰ ’ਤੇ ਸਰਕਾਰ ਦੀ ਸਪੱਸ਼ਟ ਨੀਤੀ ਅਤੇ ਸਾਫ ਨੀਅਤ ਵਰਗੇ ਸ਼ਬਦ ਵਰਤੇ ਹਨ ਉਸ ਤੋਂ ਵੀ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਆਪਣੇ ਸਟੈਂਡ ’ਤੇ ਮਜ਼ਬੂਤ ਹੈ ਫਿਰ ਵੀ ਦੋਵਾਂ ਧਿਰਾਂ ਨੇ ਮੀਟਿੰਗ ਰੱਖ ਕੇ ਮਾਹੌਲ ਨੂੰ ਕੁਝ ਸੁਖਾਵਾਂ ਜ਼ਰੂਰ ਬਣਾਇਆ ਹੈ
ਬਾਕੀ ਜਿਸ ਤਰ੍ਹਾਂ ਪੰਜਾਬ, ਹਰਿਆਣਾ ਤੋਂ ਇਲਾਵਾ ਵੀ 10 ਤੋਂ ਵੱਧ ਸੂਬਿਆਂ ਦੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲੱਗੇ ਹੋਏ ਇਸ ਨਾਲ ਕਿਸਾਨਾਂ ਦਾ ਪੱਖ ਮਜ਼ਬੂਤ ਹੋ ਰਿਹਾ ਹੈ ਸਰਕਾਰ ਵੱਲੋਂ 40 ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ ਜਿਨ੍ਹਾਂ ’ਚੋਂ 10 ਪੰਜਾਬ ਤੋਂ ਬਾਹਰ ਦੀਆਂ ਹਨ ਦੂਜੇ ਪਾਸੇ ਸਰਕਾਰ ਵੱਲੋਂ ਕੁਝ ਜਥੇਬੰਦੀਆਂ ਦੀ ਕਾਨੂੰਨਾਂ ਨੂੰ ਹਮਾਇਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਕੜਾਕੇ ਦੀ ਠੰਢ ’ਚ ਸੜਕਾਂ ’ਤੇ ਅੰਦੋਲਨ ਕਰਨਾ ਸੰਵੇਦਨਸ਼ੀਲ ਮਾਮਲਾ ਵੀ ਹੈ ਉਮੀਦ ਕੀਤੀ ਜਾ ਜਾਣੀ ਚਾਹੀਦੀ ਹੈ ਕਿ ਸਰਕਾਰ ਤੇ ਕਿਸਾਨ ਦੋਵੇਂ ਧਿਰਾਂ ਹਕੀਕਤ, ਸੱਚਾਈ, ਇਮਾਨਦਾਰੀ ਤੇ ਪੂਰੀ ਜ਼ਿੰਮੇਵਾਰੀ ਨਾਲ ਖੇਤੀ ਜਿਹੇ ਮਹੱਤਵਪੂਰਨ ਮੁੱਦੇ ’ਤੇ ਤਰਕਪੂਰਨ ਗੱਲਬਾਤ ਕਰਕੇ ਸਹੀ ਨਤੀਜੇ ’ਤੇ ਪਹੁੰਚਣਗੇ ਆਮੀਨ!
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.