
ਪਿਛਲੇ ਦਿਨਾਂ ‘ਚ ਕੁੱਝ ਕੈਮਿਸਟਾਂ ਵੱਲੋਂ ਆਪ ਮੁਹਾਰੇ ਕੀਤੀ ਚੋਣ ਨੂੰ ਦੱਸਿਆ ਗਲਤ
District Chemist Association: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਕੈਮਿਸ਼ਟ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ (ਰਜਿ:) ਦੀ ਇਕ ਮੀਟਿੰਗ ਹਰਚੰਦ ਸਿੰਘ ਚੰਨੀ ਪ੍ਰਧਾਨ ਅਤੇ ਰਾਮ ਸਰੂਪ ਸਕੱਤਰ ਅਮਲੋਹ ਦੀ ਰਹਿਨੁਮਾਈ ਹੇਠ ਸਿੱਧੂ ਰਿਜ਼ੋਰਟ ਸਰਹਿੰਦ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਸਾਰੇ ਬਲਾਕਾਂ ਦੇ ਪ੍ਰਧਾਨ ਅਤੇ ਸਕੱਤਰ ਹਾਜ਼ਰ ਹੋਏ। ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਚਰਚਾ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਚੰਦ ਸਿੰਘ ਚੰਨੀ ਨੇ ਕਿਹਾ ਪਿਛਲੇ ਦਿਨੀ ਕੁਝ ਕੈਮਿਸਟਾਂ ਨੇ ਆਪ ਮੁਹਾਰੇ ਮੀਟਿੰਗ ਕਰਕੇ ਪ੍ਰਧਾਨ, ਸਕੱਤਰ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜੋ ਕਿ ਸੰਵਿਧਾਨਕ ਤੌਰ ’ਤੇ ਗੈਰ ਕਾਨੂੰਨੀ ਹੈ।
ਪ੍ਰਧਾਨ ਚੰਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਕੁੱਝ ਮੈਡੀਕਲ ਸਟੋਰ ਮਾਲਕਾਂ ਵੱਲੋਂ ਸਰਹਿੰਦ ਵਿਖੇ ਇਕ ਹੋਟਲ ਵਿੱਚ ਬੈਠ ਕੇ ਅਪਣੇ-ਆਪ ਨੂੰ ਪ੍ਰਧਾਨ ਅਤੇ ਸਕੱਤਰ ਅਤੇ ਹੋਰ ਅਹੁਦੇਦਾਰ ਚੁਣ ਕੇ ਅਪਣੇ ਗਲਾਂ ਵਿੱਚ ਹਾਰ ਪਵਾ ਕੇ ਪ੍ਰੈਸ ਨੂੰ ਇਹ ਨੋਟ ਦਿੱਤਾ ਗਿਆ ਕਿ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਅਤੇ ਸਕੱਤਰ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਸੁਨੀਤ ਸ਼ਰਮਾ ਨੂੰ ਪ੍ਰਧਾਨ ਅਤੇ ਰਵਿੰਦਰ ਭਾਟੀਆ ਨੂੰ ਸਕੱਤਰ ਚੁਣਿਆ ਗਿਆ ਹੈ। ਜਦੋਂ ਕਿ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੋਨੋ ਰਜਿਸਟਰਡ ਬਾਡੀ ਹਨ ਜੋ ਕਿ ਫਰਮ ਅਤੇ ਸੋਸਾਇਟੀ ਦੀ ਧਾਰਾ 21 ਆਫ 1860 ਅਧੀਨ ਰਜਿਸਟਰਡ ਹਨ।
ਇਹ ਵੀ ਪੜ੍ਹੋ: Farmer News: ਹੁਣ ਕਿਸਾਨਾਂ ਨੇ ਕਰ ਦਿੱਤਾ ਨਵਾਂ ਐਲਾਨ, 26 ਨਵੰਬਰ ਹੋਣ ਵਾਲੀ ਹੈ ਅਹਿਮ, ਨਵੇਂ ਸੰਘਰਸ਼ ਦੀ ਤਿਆਰੀ
ਐਸੋਸੀਏਸ਼ਨਾ ਦਾ ਪ੍ਰਧਾਨ ਸਕੱਤਰ ਅਤੇ ਹੋਰ ਬਾਡੀ ਚੁਣਨ ਦੇ ਨਿਯਮ ਅਤੇ ਵਿਧਾਨ ਹੁੰਦਾ ਹੈ। ਜਿਸ ਤਹਿਤ ਇਲੈਕਸ਼ਨ ਕਰਵਾਈ ਜਾਂਦੀ ਹੈ ਇਹਨਾਂ ਵਿਆਕਤੀਆਂ ਵੱਲੋ ਕੋਈ ਵੀ ਨਿਯਮ ਦੀ ਪਾਲਣਾ ਨਹੀਂ ਕੀਤੀ ਗਈ ਇਸ ਲਈ ਸਾਰੇ ਕੈਮਿਸ਼ਟ ਮਾਲਕਾਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਹ ਪ੍ਰਧਾਨ ਅਤੇ ਸਕੱਤਰ ਨਿਯਮਾ ਮੁਤਾਬਿਕ ਗੈਰ-ਕਾਨੂੰਨੀ ਹਨ ਅਤੇ ਇਹ ਉਹ ਮੈਡੀਕਲ ਸਟੋਰਾਂ ਵਾਲੇ ਹਨ ਜਿਨ੍ਹਾਂ ਲੰਘੇ ਦਿਨ ਰੂਟੀਨ ਚੈਕਿੰਗ ਕਰਨ ਆਏ ਜ਼ਿਲ੍ਹਾ ਲਾਇਸੰਸਿਗ ਅਥਾਰਟੀ ਨਵਜੋਤ ਕੌਰ ਤੇ ਉਨ੍ਹਾਂ ਦੀ ਟੀਮ ਵਿਰੁੱਧ ਨਾਅਰੇਬਾਜ਼ੀ ਕਰਕੇ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਪੈਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਡੀਕਲ ਸਟੋਰ ਵਾਲਿਆਂ ਦਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ (ਰਜਿ:) ਨਾਲ ਕੋਈ ਵੀ ਸਬੰਧ ਨਹੀਂ ਹੈ। District Chemist Association
ਉਨ੍ਹਾਂ ਕਿਹਾ ਕਿ ਜਦੋਂ ਵੀ ਪ੍ਰਧਾਨ ਅਤੇ ਸਕੱਤਰ ਦੀ ਇਲੈਕਸ਼ਨ ਹੋਵੇਗੀ ਨਿਯਮਾਂ ਮੁਤਾਬਿਕ ਹਰ ਮੈਡੀਕਲ ਸਟੋਰ ਦੇ ਮਾਲਕ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਜ਼ਿਲ੍ਹੇ ਦਾ ਕੋਈ ਵੀ ਮੈਂਬਰ ਪ੍ਰਧਾਨ ਅਤੇ ਸਕੱਤਰ ਦੀ ਚੋਣ ਲੜ ਸਕਦਾ ਹੈ। ਇਸ ਮੌਕੇ ਹਰਪ੍ਰੀਤ ਸਿੰਘ ਪ੍ਰਧਾਨ ਅਮਲੋਹ, ਸੁਰਿੰਦਰ ਸਿੰਘ ਪ੍ਰਧਾਨ ਚੁੰਨੀ ਬਡਾਲੀ, ਪਰਮਿੰਦਰ ਸਿੰਘ ਭੰਗੂ ਪ੍ਰਧਾਨ ਬਸੀ ਪਠਾਣਾ, ਕ੍ਰਿਸ਼ਨ ਅਰੋੜਾ ਬਸੀ ਪਠਾਣਾ, ਭੁਪਿੰਦਰ ਸਿੰਘ ਹੰਸ ਸਾਬਕਾ ਚੇਅਰਮੈਨ ਬਸੀ ਪਠਾਣਾ, ਨਿਰਮਲ ਦਾਸ ਪ੍ਰਧਾਨ ਖਮਾਣੋ, ਦਿਨੇਸ਼ ਗੁਪਤਾ ਜ਼ਿਲ੍ਹਾ ਜੁਆਇੰਟ ਸਕੱਤਰ, ਲਖਵਿੰਦਰ ਸਿੰਘ ਲੱਕੀ ਪ੍ਰਧਾਨ ਖੇੜਾ ਬਲਾਕ, ਮਨਜੀਤ ਸਿੰਘ, ਸੁਰਦਿਰ ਸਿੰਘ ਫ਼ਤਹਿਗੜ੍ਹ ਸਾਹਿਬ ਅਤੇ ਬਲਜਿੰਦਰ ਸਿੰਘ ਬਰਵਾਲੀ ਹਾਜ਼ਰ ਸਨ।













