ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News ਸਿਮਰਨ ਨਾਲ ਹੀ ...

    ਸਿਮਰਨ ਨਾਲ ਹੀ ਮੁਕਤੀ ਸੰਭਵ : Saint Dr MSG

    Ram Rahim
    ਸਿਮਰਨ ਨਾਲ ਹੀ ਮੁਕਤੀ ਸੰਭਵ : Saint Dr MSG

    Saint Dr MSG

    Saint Dr MSG: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ, ਸਤਿਗੁਰੂ ਮੌਲ਼ਾ ਨੇ ਮਨੁੱਖੀ ਸਰੀਰ ਸਰਵੋਤਮ ਸਰੀਰ ਦਿੱਤਾ ਹੈ ਅਜਿਹਾ ਸਰੀਰ ਜਿਸ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ ਜੀਵ ਆਤਮਾ ਇਸ ਸਰੀਰ ’ਚ ਰਹਿੰਦੇ ਹੋਏ ਜੇਕਰ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੇ, ਸਿਮਰਨ ਕਰੇ, ਤਾਂ ਆਵਾਗਮਨ ਤੋਂ ਮੁਕਤੀ ਮਿਲ ਸਕਦੀ ਹੈ ਅਤੇ ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੀ ਹੈ, ਜੋ ਮਨੁੱਖੀ ਸਰੀਰ ਲਈ ਮਾਲਕ ਨੇ ਮੁਕੱਰਰ ਕੀਤੀਆਂ ਹਨ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਚਾਹੇ ਤਾਂ ਇਨਸਾਨ ਤੋਂ ਪਰਮਾਤਮਾ ਤੱਕ ਦਾ ਸਫ਼ਰ ਤੈਅ ਕਰ ਸਕਦਾ ਹੈ। Saint Dr MSG

    ਇਹ ਵੀ ਪੜ੍ਹੋ : ਥ੍ਰੀ-ਇਨ ਵਨ ਐੱਮਐੱਸਜੀ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ

    ਪਰ ਇਹ ਤਾਂ ਸੰਭਵ ਹੈ ਜੇਕਰ ਇਨਸਾਨ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਜਪੇ ਮਾਲਕ ਦਾ ਨਾਮ ਜਪਣਾ ਕਿਸੇ ਹੋਰ ਜੂਨੀ ਲਈ ਸੰਭਵ ਨਹੀਂ ਹੈ 84 ਲੱਖ ਜੂਨਾਂ ਹਨ, ਆਤਮਾ ਸਿਰਫ਼ ਮਨੁੱਖ ਜਨਮ ’ਚ ਹੀ ਰੱਬ ਦੀ ਭਗਤੀ-ਇਬਾਦਤ ਕਰ ਸਕਦੀ ਹੈ ਜਿਸ ਨੇ ਬ੍ਰਹਮਾ ਜੀ,ਵਿਸ਼ਣੂੰ ਜੀ, ਮਹੇਸ਼ ਜੀ ਨੂੰ ਬਣਾਇਆ, ਸਾਰੇ ਦੇਵ ਫਰਿਸ਼ਤਿਆਂ ਨੂੰ ਬਣਾਇਆ ਹੈ, ਉਸ ਸੁਪਰੀਮ ਪਾਵਰ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨੂੰ ਸਿਰਫ਼ ਅਤੇ ਸਿਰਫ਼ ਮਨੁੱਖ ਹੀ ਦੇਖ ਸਕਦਾ ਹੈ, ਮਨੁੱਖ ਹੀ ਉਸ ਦੀ ਭਗਤੀ ਕਰ ਸਕਦਾ ਹੈ ਹੋਰ ਕਿਸੇ ਜੂਨੀ ’ਚ ਇਹ ਸੰਭਵ ਨਹੀਂ ਜੀਵ ਆਤਮਾ ਕਿਸੇ ਵੀ ਸਰੀਰ ’ਚ ਰਹਿੰਦੇ ਹੋਏ ਪਿਛਲੇ ਜਨਮਾਂ ’ਚ ਜੇਕਰ ਭਗਤੀ ਕਰਦੀ ਹੈ। Saint Dr MSG

    ਭਾਵੇਂ ਉਹ ਤ੍ਰਿਲੋਕੀ ਨਾਥ ਦੀ ਹੀ ਕਿਉਂ ਨਾ ਹੋਵੇ, ਪਰ ਉਹ ਜੀਵਆਤਮਾ ਤਾਂ ਇਹ ਸੋਚ ਕੇ ਕਰਦੀ ਹੈ ਕਿ ਮੇਰਾ ਮਾਲਕ ਹੈ ਉਨ੍ਹਾਂ ਜੂਨਾਂ ’ਚ ਰਹਿੰਦੀ ਹੋਈ ਆਤਮਾ ਮਾਲਕ ਦੀ ਭਗਤੀ ਕਰਦੀ ਹੈ ਭਾਵੇਂ ਉਹ ਕਾਲ-ਮਹਾਂਕਾਲ ਦੀ ਹੀ ਕਿਉਂ ਨਾ ਹੋਵੇ, ਉਸ ਭਗਤੀ ਦਾ ਚੰਗਾ ਫ਼ਲ ਉਸ ਦੇ ਸੰਸਕਾਰਾਂ ’ਚ ਲਿਖ ਦਿੱਤਾ ਜਾਂਦਾ ਹੈ ਜਨਮਾਂ-ਜਨਮਾਂ ਦੀ ਕੀਤੀ ਗਈ ਭਗਤੀ ਚੰਗੇ ਸੰਸਕਾਰ ਕਹਾਉਂਦੇ ਹਨ ਅਤੇ ਉਹ ਜੀਵ ਆਤਮਾ ਮਾਲਕ ਦੇ ਅਤਿ ਨੇੜੇ ਪੁੱਜਦੀ ਹੈ ਇਸ ਜਹਾਨ ’ਚ ਅਤੇ ਉਸ ਜਹਾਨ ’ਚ ਪਰਮਾਨੰਦ, ਲੱਜ਼ਤ, ਖੁਸ਼ੀਆਂ ਲੈਂਦੀ ਰਹਿੰਦੀ ਹੈ ਪਰਮਾਤਮਾ ਦਾ ਨਾਮ ਲੈਣ ਵਾਲਾ ਵਿਅਕਤੀ ਵੀ ਕਈ ਵਾਰ ਭਟਕ ਜਾਂਦਾ ਹੈ। Saint Dr MSG

    ਇੰਨਾ ਦੂਰ ਚਲਾ ਜਾਂਦਾ ਹੈ ਕਿ ਸਤਿਸੰਗ ’ਚ ਨਹੀਂ ਆਉਂਦਾ, ਲੋਕਾਂ ਨੂੰ ਚਮਤਕਾਰ ਦੱਸਣ ਵਾਲਾ ਵੀ ਪਰਮਾਤਮਾ ਨੂੰ ਤੁੱਛ ਸਮਝਣ ਲੱਗਦਾ ਹੈ ਅਜਿਹੇ ਲੋਕਾਂ ਦੇ ਸੰਚਿਤ ਕਰਮ ਵੀ ਹੁੰਦੇ ਹਨ ਅਤੇ ਇਸ ਜਨਮ ਕੇ ਵੀ ਕਰਮ ਹੁੰਦੇ ਹਨ ਸੰਚਿਤ ਕਰਮ ਉਨ੍ਹਾਂ ਸਰੀਰਾਂ ’ਚ ਰਹਿੰਦੇ ਹੋਏ ਉਹ ਪਾਪ ਕਰਮ ’ਚ ਲੱਗੇ ਰਹਿੰਦੇ ਹਨ, ਕੋਈ ਭਗਤੀ ਨਹੀਂ ਕਰਨਾ, ਸਮਾਂ ਗੁਜ਼ਾਰਦੇ ਜਾਣਾ, ਪੰਛੀਆਂ ਦੀ ਜੂਨੀ ’ਚ ਕੀੜੇ-ਮਕੌੜੇ ਖ਼ਤਮ ਕਰ ਦਿੱਤੇ, ਕਿਸੇ ਦੇ ਆਂਡੇ ਭੰਨ ਦਿੱਤੇ, ਕਿਉਂਕਿ ਪਸ਼ੂ-ਪੰਛੀਆਂ ’ਚ ਵੀ ਈਰਖ਼ਾ ਪਾਈ ਜਾਂਦੀ ਹੈ ਤਾਂ ਅਜਿਹੇ ਬੁਰੇ ਸੰਚਿਤ ਕਰਮ ਜੁੜੇ ਜਾਂਦੇ ਹਨ। Saint Dr MSG