ਬਲਜੀਤ ਕੌਰ ਇੰਸਾਂ ਨੇ ਦੇਹਾਂਤ ਤੋਂ ਪਹਿਲਾਂ ਸਰੀਰਦਾਨ ਕਰਨ ਲਿਆ ਸੀ ਪ੍ਰਣ
(ਅਮਿਤ ਗਰਗ) ਰਾਮਪੁਰਾ ਫੂਲ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿਊਂਦੇ ਜੀਅ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਜਿੱਥੇ ਹਮੇਸ਼ਾ ਅੱਗੇ ਰਹਿੰਦੇ ਹਨ ਉੱਥੇ ਹੀ ਦੇਹਾਂਤ ਉਪਰੰਤ ਸਰੀਰਦਾਨ (Body Donation) ਕਰਕੇ ਸਮਾਜ ਲਈ ਚਾਨਣ ਮੁਨਾਰਾ ਬਣ ਜਾਂਦੇ ਹਨ। ਇਸੇ ਲੜੀ ਤਹਿਤ ਕੋਠੇ ਮਹਾਂ ਸਿੰਘ ਮਹਿਰਾਜ ਦੀ ਮਾਤਾ ਬਲਜੀਤ ਕੌਰ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਮ੍ਰਿਤਕ ਸਰੀਰ ਮਾਨਵਤਾ ਭਲਾਈ ਦੇ ਕਾਰਜਾਂ ਲਈ ਦਾਨ ਕਰ ਦਿੱਤਾ।
ਵੇਰਵਿਆਂ ਅਨੁਸਾਰ ਬਲਵੀਰ ਸਿੰਘ ਇੰਸਾਂ ਦੀ ਪਤਨੀ ਬਲਜੀਤ ਕੌਰ ਇੰਸਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਬਲਜੀਤ ਕੌਰ ਇੰਸਾਂ ਨੇ ਡੇਰਾ ਸੱਚਾ ਸੌਦਾ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਸੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪੁੱਤਰ ਸ਼ਿੰਦਰਪਾਲ ਸਿੰਘ ਇੰਸਾਂ, ਪੋਤਰੇ ਗੁਰਪ੍ਰੀਤ ਸਿੰਘ ਇੰਸਾਂ ਅਤੇ ਹੋਰ ਪਰਿਵਾਰਕ ਮੈਬਰਾਂ ਵੱਲੋਂ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। (Body Donation)
ਇਹ ਵੀ ਪਡ਼੍ਹੋ :29 ਦੇਸ਼ਾਂ ਦੇ ਅੰਤਰਾਸ਼ਟਰੀ ਅਬੈਕਸ ਮੁਕਾਬਲੇ ’ਚ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਗੱਡੇ ਝੰਡੇ, ਜਿੱਤੇ 5 ਇਨਾਮ
ਮ੍ਰਿਤਕ ਸਰੀਰ ਹਿੰਦ ਮੈਡੀਕਲ ਸਾਇੰਸ ਕਾਲਜ, (ਯੂਪੀ) ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮ੍ਰਿਤਕ ਸਰੀਰ ਤੇ ਰਿਸਰਚ ਕਰਕੇ ਬਿਮਾਰੀਆਂ ਦੀਆਂ ਨਵੀਆਂ ਨਵੀਆਂ ਖੋਜਾਂ ਕਰਨਗੇ। ਮ੍ਰਿਤਕ ਦੇਹ ਵਾਲੀ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਰਿਸ਼ਤੇਦਾਰਾਂ, ਵੱਡੀ ਗਿਣਤੀ ’ਚ ਸਾਧ-ਸੰਗਤ ਅਤੇ ਇਲਾਕਾ ਨਿਵਾਸੀਆਂ ਨੇ ‘ਬਲਜੀਤ ਕੌਰ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੂਜਾਊਂ ਨਾਅਰਿਆਂ ਦੇ ਨਾਲ ਕਾਫਲੇ ਦੇ ਰੂਪ ਵਿੱਚ ਅਤਿੰਮ ਵਿਦਾਇਗੀ ਦਿੱਤੀ।
ਇਸ ਮੌਕੇ ਸਤਿ ਬ੍ਰਹਮਚਾਰੀ ਸੇਵਾਦਾਰ ਸੁਖਦੇਵ ਸਿੰਘ ਪੱਖੋ, ਗੁਰਪ੍ਰੀਤ ਇੰਸਾਂ ਮਹਿਰਾਜ 85 ਮੈਂਬਰ, ਬਲਾਕ ਪ੍ਰੇਮੀ ਸੇਵਕ ਰੋਹਿਤ ਇੰਸਾਂ, ਦਰਸ਼ਨ ਇੰਸਾਂ, ਬਲਦੇਵ ਇੰਸਾਂ, ਸੁਖਦੇਵ ਇੰਸਾਂ, ਸੱਤਪਾਲ ਇੰਸਾਂ ਰਾਇਆ, ਮਿੰਟੂ ਇੰਸਾਂ, ਭੂਸ਼ਨ ਇੰਸਾਂ, ਰਾਜੂ ਇੰਸਾਂ, ਗੁਰਪਿਆਰ ਇੰਸਾ, ਸੁਜਾਨ ਭੈਣਾਂ, ਯੂਥ ਵੈਲਫੇਅਰ ਫੋਰਸ ਦੇ ਜਿੰਮੇਵਾਰ ਸੇਵਾਦਾਰਾਂ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲ ਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜ਼ਰ ਸਨ।