ਪਹਿਲਾਂ ਵਾਲੀਆਂ ਸਰਕਾਰਾਂ ਨੇ ਸਿੱਖਿਆ ਤੇ ਸਿਹਤ ਕੇਂਦਰਾਂ ਦੀ ਅਣਦੇਖੀ ਕੀਤੀ : ਵਿੱਜ
ਸੱਚ ਕਹੂੰ ਨਿਊਜ਼, ਅੰਬਾਲਾ: ਸਿਹਤ, ਖੇਡ ਤੇ ਯੁਵਾ ਪ੍ਰੋਗਰਾਮ ਮੰਤਰੀ ਅਨਿੱਲ ਵਿਜ ਨੇ ਕਿਹਾ ਕਿ ਸੂਬੇ ਨੂੰ ਮੈਡੀਕਲ ਸਿੱਖਿਆ ਦਾ ਹਬ ਬਣਾਉਣ ਲਈ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ‘ਚ ਇੱਕ ਮੈਡੀਕਲ ਕਾਲਜ ਸਥਾਪਤ ਕਰਨ ਦੀ ਪਹਿਲ ਆਰੰਭ ਕਰ ਦਿੱਤੀ ਗਈ ਹੈ
ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਸਮੇਤ ਕਈ ਜ਼ਿਲ੍ਹਿਆਂ ‘ਚ ਇੱਕ ਤੋਂ ਜ਼ਿਆਦਾ ਮੈਡੀਕਲ ਕਾਲਜ ਹੋਣ ਨਾਲ ਸੂਬੇ ‘ਚ ਡਾਕਟਰਾਂ ਦੀ ਕਮੀ ਨਹੀਂ ਹੋਵੇਗੀ ਤੇ ਨੌਜਵਾਨਾਂ ਦਾ ਡਾਕਟਰ ਬਣਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨ ਦਾ ਸੁਫਨਾ ਪੂਰਾ ਹੋ ਸਕੇਗਾ ਵਿੱਜ ਸ਼ਨਿੱਚਰਵਾਰ ਨੂੰ ਆਦੇਸ਼ ਮੈਡੀਕਲ ਕਾਲਜ ਮੋਹਡੀ ‘ਚ ਕਾਲਜ ਦੇ ਪਹਿਲੇ ਸ਼ੈਸਨ ਦੇ ਉਦਘਾਟਨ ਮੌਕੇ ‘ਤੇ ਬੋਲ ਰਹੇ ਸਨ ਉਨ੍ਹਾਂ ਕਿਹਾ ਕਿ ਜਨਕਲਿਆਣ ਲੋਕਤੰਤਰਿਕ ਪ੍ਰਣਾਲੀ ਦੀਆਂ ਸਰਕਾਰਾਂ ‘ਚ ਸਿੱਖਿਆ ਤੇ ਸਿਹਤ ਨੂੰ ਪਹਿਲ ਦਿੱਤੀ ਜਾਂਦੀ ਹੈ, ਪਰ ਪਿਛਲੇ 60 ਸਾਲਾਂ ‘ਚ ਸਾਬਕਾ ਸਰਕਾਰਾਂ ਨੇ ਇਨ੍ਹਾਂ ਦੋਨਾਂ ਮਹੱਤਵਪੂਰਨ ਵਿਸ਼ਿਆਂ ਦੀ ਅਣਦੇਖੀ ਕੀਤੀ ਹੈ
ਹਰ 50 ਕਿੱਲੋਮੀਟਰ ‘ਤੇ ਮਿਲੇਗੀ ਐਂਮਰਜੈਂਸੀ ਸਹੂਲਤ
ਸਿਹਤ ਮੰਤਰੀ ਨੇ ਕਿਹਾ ਕਿ ਮੋਹਡੀ, ਸ਼ਾਹਬਾਦ, ਕਰਨਾਲ ‘ਚ ਮੈਡੀਕਲ ਕਾਲਜ ਤੇ ਸੋਨੀਪਤ ‘ਚ ਟਰਾਮਾ ਸੈਂਟਰ ਦੀ ਸਥਾਪਨਾ ਹੋਣ ਤੋਂ ਬਾਅਦ ਕੌਮਾਂਤਰੀ ਰਾਜਮਾਰਗ ‘ਤੇ ਹਰੇਕ 50 ਕਿੱਲੋਮੀਟਰ ਦੇ ਅੰਤਰਾਲ ‘ਤੇ ਐਂਮਰਜੈਂਸੀ ਸਹੂਲਤ ਮੁਹੱਈਆ ਹੋਵੇਗੀ ਤਾਂ ਕਿ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਲਈ ਦਿੱਲੀ, ਚੰਡੀਗੜ੍ਹ ਜਾਂ ਰੋਹਤਕ ਨਾ ਜਾਣਾ ਪਵੇ ਨਾਲ ਹੀ ਅੰਬਾਲਾ ਛਾਉਣੀ ‘ਚ 40 ਕਰੋੜ ਰੁਪਏ ਦੀ ਲਾਗਤ ਨਾਲ ਕੈਂਸਰ ਟਰਸਰੀ ਸੈਂਟਰ ਸਥਾਪਤ ਕੀਤਾ ਜਾਵੇਗਾ