ਡੀ.ਏ.ਵੀ. ਬਾਦਸ਼ਾਹਪੁਰ ਦੇ ਬੱਚਿਆਂ ਨਾਲ ਸਫਲਤਾ ਪ੍ਰਾਪਤੀ ਬਾਰੇ ਕੀਤੀ ਚਰਚਾ
(ਮਨੋਜ ਗੋਇਲ), ਬਾਦਸ਼ਾਹਪੁਰ/ਘੱਗਾ। ਕੋਈ ਵੀ ਵਿੱਦਿਅਕ ਸੰਸਥਾ ਆਪਣੇ ਵਿਦਿਆਰਥੀਆਂ ਅਤੇ ਉਨ੍ਹਾਂ ਦੁਆਰਾ ਪ੍ਰਾਪਤ ਕੀਤੇ ਨਤੀਜਿਆਂ ਦੇ ਆਧਾਰ ’ਤੇ ਹੀ ਆਪਣੀ ਸਫਲਤਾ ਦੇ ਮਾਪਦੰਡ ਤੈਅ ਕਰਦੀ ਹੈ। ਸਾਡੇ ਸਕੂਲ 2016-17 ਦਸਵੀਂ ਪਾਸ ਵਿਦਿਆਰਥਣ ਮਨਜੋਤ ਕੌਰ (MBBS Manjot Kaur) ਜੋ ਕਿ ਮੈਰੀਟੋਰੀਅਸ ਵਿਦਿਆਰਥਣ ਰਹੀ ਹੈ ਨੇ ਅੱਜ ਡੀ.ਏ.ਵੀ. ਬਾਦਸ਼ਾਹਪੁਰ ਦੇ ਬੱਚਿਆਂ ਨਾਲ ਆਪਣੀ ਪ੍ਰਾਪਤ ਕੀਤੀ ਸਫਲਤਾ ਦੇ ਰਾਜ ਸਾਂਝੇ ਕੀਤੇ।
ਜਿਕਰਯੋਗ ਹੈ ਕਿ ਇਹ (MBBS Manjot Kaur) ਵਿਦਿਆਰਥਣ ਨੀਟ ਦੀ ਵਕਾਰੀ ਪ੍ਰੀਖਿਆ ਪਾਸ ਕਰਕੇ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਵਿਖੇ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰ ਰਹੀ ਹੈ। ਉਸ ਨੇ ਬੱਚਿਆਂ ਨੂੰ ਸਖਤ ਮਿਹਨਤ, ਅਨੁਸ਼ਾਸਨ ਦੀ ਪਾਲਣਾ, ਸ਼ੋਸਲ ਮੀਡੀਆ ਤੋਂ ਦੂਰੀ, ਆਤਮ ਵਿਸ਼ਵਾਸ, ਅਧਿਆਪਕਾਂ ਅਤੇ ਆਪਣੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਆਦਿ ਗੁਣਾਂ ਨੂੰ ਆਪਣੀ ਸਫਲਤਾ ਲਈ ਸਹਾਈ ਦੱਸਿਆ। ਮਨਜੋਤ ਕੌਰ ਨੇ ਸਮੂਹ ਅਧਿਆਪਕਾਂ ਅਤੇ ਪ੍ਰਿੰਸੀਪਲ ਪੰਕਜ ਕੁਮਾਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਰਹਿਨੁਮਾਈ ਸਦਕਾ ਅੱਜ ਉਹ ਇਹ ਸਫਲਤਾ ਪ੍ਰਾਪਤ ਕਰ ਸਕੀ।
ਸਕੂਲ ਮੁੱਖੀ ਪੰਕਜ ਕੁਮਾਰ ਨੇ ਉਨ੍ਹਾਂ ਦੇ ਪਿਤਾ ਡਾ: ਜੁਝਾਰ ਅਤੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਆਪਣੇ ਸਕੂਲ ਦੇ ਬੱਚਿਆਂ ਨੂੰ ਇਸ ਵਿਦਿਆਰਥਣ ਤੋਂ ਸਿੱਖਿਆ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਬੱਚੀ ਦੀ ਸਫਲਤਾ ਵਿੱਚ ਸਕੂਲ ਦੇ ਨਾਲ-ਨਾਲ, ਇਹਨਾਂ ਦੇ ਮਾਤਾ-ਪਿਤਾ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਮਾਤਾ-ਪਿਤਾ ਦੇ ਸਹਿਯੋਗ ਤੋਂ ਬਿਨ੍ਹਾਂ ਅਜਿਹੀ ਸਫਲਤਾ ਪ੍ਰਾਪਤ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ