ਕਾਂਗਰਸ ਬਸਪਾ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ
ਦਲਿਤ ਅੱਜ ਵੀ ਵਿਕਾਸ ਦੀ ਰਾਹ ਦੇਖ ਰਿਹਾ ਹੈ
ਨਨਦਬਈ (ਭਰਤਪੁਰ) ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਰਾਜਸਥਾਨ ‘ਚ ਕਾਂਗਰਸ ਦੇ ਨਾਲ ਗਠਜੋੜ ਨਾ ਹੋਣ ‘ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਸਾਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਬਸਪਾ ਉਮੀਦਵਾਰ ਦੀ ਹਮਾਇਤ ‘ਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਕਾਂਗਰਸ (Congress) ਸਾਡੇ ਨਾਲ ਗਠਜੋੜ ਲਈ ਤਿਆਰ ਸੀ ਪਰ ਸਿਰਫ਼ 10-12 ਸੀਆਂ ਹੀ ਦੇਣਾ ਚਾਹੁੰਦੀ ਸੀ ਜੋ ਸਾਨੂੰ ਮਨਜ਼ੂਰ ਨਹੀਂ ਸੀ ਉਨ੍ਹਾਂ ਕਿਹਾ ਕਿ ਕਾਂਗਰਸ ਸਾਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ ਲਿਹਾਜਾ ਸਾਨੂੰ ਇਕੱਲੇ ਚੋਣਾਂ ਲੜਨ ਦਾ ਫੈਸਲਾ ਕੀਤਾ ਉਨ੍ਹਾਂ ਕਾਂਗਰਸ ‘ਤੇ ਦੋਸ਼ ਲਾਇਆ ਕਿ ਕਮਜ਼ੋਰ ਵਰਗ ਪ੍ਰਤੀ ਕਾਂਗਰਸ ਦੀ ਨੀਅਤ ਸਾਫ਼ ਹੁੰਦੀ ਤਾਂ ਕਾਂਸ਼ੀਰਾਮ ਨੂੰ 1984 ‘ਚ ਬਸਪਾ ਦਾ ਗਠਨ ਨਹੀਂ ਕਰਨਾ ਪੈਂਦਾ ਉਨ੍ਹਾਂ ਕਿਹਾ ਕਿ ਕਾਂਗਰਸ ਦਲਿਤਾਂ ਤੇ ਕਮਜ਼ੋਰ ਵਰਗ ਦੀ ਗੱਲ ਤਾਂ ਕਰਦੀ ਹੈ ਪਰ ਉਨ੍ਹਾਂ ਦੀ ਦਸ਼ਾ ਸੁਧਾਰਨ ਲਈ ਕੋਸ਼ਿਸ਼ ਨਹੀਂ ਕਰਦੀ ਇਹੀ ਕਾਰਨ ਹੈ ਕਿ ਦਲਿਤ ਅੱਜ ਵੀ ਵਿਕਾਸ ਦੀ ਰਾਹ ਦੇਖ ਰਿਹਾ ਹੈ ਉਨ੍ਹਾਂ ਭਾਜਪਾ ‘ਤੇ ਵੀ ਦਲਿਤ ਵਿਰੋਧੀ ਮਾਨਸਿਕਤਾ ਰੱਖਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦਲਿਤਾਂ ‘ਤੇ ਅੱਤਿਆਚਾਰ ਹੋ ਰਹੇ ਹਨ ਉਨ੍ਹਾਂ ਘੋੜੇ ‘ਤੇ ਨਾ ਬੈਠਣ ਦਿੱਤਾ ਜਾਂਦਾ (Congress)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।