ਆਰਸੀਬੀ ਤੇ ਚੇਨਈ ਵਿਚਕਾਰ ਵੱਡਾ ਮੁਕਾਬਲਾ ਅੱਜ
- ਜਿਹੜੀ ਟੀਮ ਜਿੱਤੀ ਉਹ ਹੀ ਜਾਵੇਗੀ ਪਲੇਆਫ ’ਚ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) 2024 ਹੁਣ ਆਪਣੇ ਆਖਿਰੀ ਪੜਾਅ ’ਤੇ ਪਹੁੰਚ ਚੁੱਕਿਆ ਹੈ। ਅੱਜ ਲੀਗ ਸਟੇਜ ਦਾ ਆਖਿਰੀ ਮੁਕਾਬਲਾ ਹੈ ਫਿਰ ਪਲੇਆਫ ਦੀ ਸ਼ੁਰੂਆਤ ਹੋਵੇਗੀ, ਹੁਣ ਕੋਲਕਾਤਾ, ਰਾਜਸਥਾਨ ਤੇ ਹੈਦਰਾਬਾਦ ਨੇ ਪਲੇਆਫ ਲਈ ਕੁਆਲੀਫਾਈ ਕੀਤਾ ਹੈ ਤੇ ਅੱਜ ਭਾਵ 18 ਮਈ ਨੂੰ ਚੌਥੀ ਟੀਮ ਪਲੇਆਫ ਲਈ ਫੈਸਲਾ ਕਰੇਗੀ। ਸਾਰੇ ਕ੍ਰਿਕੇਟ ਪੇੇ੍ਰੇਮੀ 18 ਮਈ ਦਾ ਇੰਤਜ਼ਾਰ ਕਰ ਰਹੇ ਹਨ, ਦਰਅਸਲ ਅੱਜ 18 ਮਈ ਨੂੰ ਬੈਂਗਲੁਰੂ ਤੇ ਚੇਨਈ ਵਿਚਕਾਰ ਮਹਾਮੁਕਾਬਲਾ ਖੇਡਿਆ ਜਾਣਾ ਹੈ। (CSK vs RCB Match)
ਇਹ ਵੀ ਪੜ੍ਹੋ : Reduced Essential Medicine Prices: ਦਵਾਈ ਸਸਤੀ ਚੰਗੀ ਗੱਲ, ਪਰ ਸਿਹਤ ਸਹੂਲਤਾਂ ਮੁਫ਼ਤ ਹੋਣ
ਇਸ ਮੈਚ ਦੀ ਜੇਤੂ ਟੀਮ ਪਲੇਆਫ ’ਚ ਪਹੁੰਚੇਗੀ, ਹਾਲਾਂਕਿ ਆਰਸੀਬੀ ਨੂੰ ਪਲੇਆਫ ’ਚ ਪਹੁੰਚਣ ਲਈ ਸਿਰਫ ਜਿੱਤ ਹੀ ਨਹੀਂ। ਬਲਕਿ ਵੱਡੇ ਫਰਕ ਨਾਲ ਜਿੱਤ ਚਾਹੀਦੀ ਹੈ, ਬੈਂਗਲੁਰੂ ਨੂੰ ਜੇਕਰ ਪਲੇਆਫ ’ਚ ਪਹੁੰਚਣਾ ਹੈ ਤਾਂ ਉਸ ਨੂੰ ਚੇਨਈ ਨੂੰ ਘੱਟ ਤੋਂ ਘੱਟ 11 ਦੌੜਾਂ ਜਾਂ 18.1 ਓਵਰਾਂ ’ਚ ਹਰਾਉਣਾ ਹੋਵੇਗਾ। ਅੱਜ ਵਾਲਾ ਮੈਚ ਆਈਪੀਐੱਲ 2024 ਦਾ 68ਵਾਂ ਮੈਚ ਖੇਡਿਆ ਜਾਵੇਗਾ। ਇਹ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਜਾਣਾ ਹੈ। ਮੈਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਭਾਵ 7 ਵਜੇ ਹੋਵੇਗਾ। ਅੱਜ ਵਾਲੇ ਮੈਚ ’ਚ ਹੀ ਪਲੇਆਫ ਲਈ ਫੈਸਲਾ ਹੋਵੇਗਾ। (CSK vs RCB Match)
ਕਿਸ ਦਾ ਪੱਲਾ ਹੈ ਭਾਰੀ | CSK vs RCB match
ਚੇਨਈ ਤੇ ਬੈਂਗਲੁਰੂ ਵਿਚਕਾਰ ਹੁਣ ਤੱਕ 32 ਆਈਪੀਐੱਲ ਦੇ ਮੁਕਾਬਲੇ ਖੇਡੇ ਜਾ ਚੁੱਕੇ ਹਨ, ਜਿਸ ਵਿੱਚੋਂ 21 ਮੈਚ ਚੇਨਈ ਨੇ ਜਿੱਤੇ ਹਨ, ਜਦਕਿ 10 ਮੈਚਾਂ ’ਚ ਹੀ ਬੈਂਗਲੁਰੂ ਦੀ ਟੀਮ ਜੇਤੂ ਰਹੀ ਹੈ। ਇੱਕ ਮੈਚ ਬੇਨਤੀਜਾ ਵੀ ਰਿਹਾ ਹੈ। ਮੌਜ਼ੂਦਾ ਸਮੇਂ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ’ਚ ਫਿਲਹਾਲ ਆਰਸੀਬੀ ਦਾ ਪੱਲਾ ਭਾਰੀ ਨਜ਼ਰ ਆ ਰਿਹਾ ਹੈ, ਕਿਊਂਕਿ ਉਨ੍ਹਾਂ ਦੇ ਕਈ ਖਿਡਾਰੀ ਆਪਣੀ ਪੂਰਾਣੀ ਲੈਅ ’ਚ ਵਾਪਸ ਆ ਚੁੱਕੇ ਹਨ ਤੇ ਉਹ ਲਗਾਤਾਰ 5 ਮੈਚ ਜਿੱਤਣ ਤੋਂ ਬਾਅਦ ਇਹ ਮੁਕਾਬਲਾ ਖੇਡਣ ਜਾ ਰਹੀ ਹੈ। ਜਦਕਿ ਚੇਨਈ ਸੁਪਰ ਕਿੰਗਜ ਦੇ ਕੁਝ ਅਹਿਮ ਖਿਡਾਰੀ ਆਈਪੀਐੱਲ ਛੱਡ ਕੇ ਜਾ ਚੁੱਕੇ ਹਨ, ਕੁਝ ਜ਼ਖਮੀ ਹਨ, ਜਿਸ ਕਰਕੇ ਉਨ੍ਹਾਂ ਦੀ ਕਮੀ ਚੇਨਈ ਨੂੰ ਜ਼ਰੂਰ ਮਹਿਸੂਸ ਹੋਵੇਗੀ। (CSK vs RCB match)